ਅਮਰੀਕੀ H1-B ਵੀਜ਼ਾ : ਨਹੀਂ ਘਟੇਗਾ ਭਾਰਤੀਆਂ ਦਾ ਕੋਟਾ

06/21/2019 3:10:43 PM

ਵਾਸ਼ਿੰਗਟਨ (ਏਜੰਸੀ)- ਅਮਰੀਕੀ ਸਰਕਾਰ ਨੇ ਐਚ1ਬੀ ਵੀਜ਼ਾ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਇਸ ਵਿਚ ਅਮਰੀਕਾ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਨੂੰ ਸਥਾਨਕ ਪੱਧਰ 'ਤੇ ਡਾਟਾ ਸਟੋਰ ਕਰਨ ਲਈ ਮਜਬੂਰ ਕਰਨ ਵਾਲੇ ਰਾਸ਼ਟਰਾਂ 'ਤੇ ਐਚ.1ਬੀ ਵਰਕ ਵੀਜ਼ਾ 'ਤੇ ਕੈਪ ਲਗਾਉਣ ਦੀ ਉਸ ਦੀ ਕੋਈ ਯੋਜਨਾ ਨਹੀਂ। ਇਹ ਸਮੀਖਿਆ ਕਿਸੇ ਦੇਸ਼ ਨੂੰ ਟੀਚਾ ਬਣਾ ਕੇ ਨਹੀਂ ਬਣਾਈ ਗਈ। ਅਮਰੀਕਾ ਨੇ ਕਿਹਾ ਕਿ ਇਹ ਭਾਰਤ ਦੇ ਨਾਲ ਸੀਮਤ ਡੇਟਾ ਦੇ ਮੁਕਤ ਪ੍ਰਵਾਹ ਨੂੰ ਯਕੀਨੀ ਕਰਨ ਦੇ ਮਹੱਤਵ ਬਾਰੇ ਸਾਡੀਆਂ ਚੱਲ ਰਹੀਆਂ ਚਰਚਾਵਾਂ ਤੋਂ ਪੂਰੀ ਤਰ੍ਹਾਂ ਵੱਖ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਅਮਰੀਕਾ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਐਚ1 ਬੀ ਵੀਜ਼ਾ ਦੀ ਗਿਣਤੀ ਸੀਮਤ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਹ ਨਿਯਮ ਉਨ੍ਹਾਂ ਦੇਸ਼ਾਂ 'ਤੇ ਲਾਗੂ ਕੀਤਾ ਜਾਵੇਗਾ, ਜੋ ਵਿਦੇਸ਼ੀ ਕੰਪਨੀਆਂ ਨੂੰ ਆਪਣੇ ਇਥੇ ਡਾਟਾ ਜਮ੍ਹਾ ਕਰਨ ਲਈ ਵਚਨਬੱਧ ਕਰਦੀ ਹੈ।

ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਭਾਰਤੀ ਨਾਗਰਿਕਾਂ ਨੂੰ ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ। ਮੌਜੂਦਾ ਸਮੇਂ ਵਿਚ ਅਮਰੀਕਾ ਹਰ ਸਾਲ 85,000 ਭਾਰਤੀ ਲੋਕਾਂ ਨੂੰ ਐਚ1ਬੀ ਵੀਜ਼ਾ ਦਿੰਦਾ ਹੈ, ਜਿਸ ਵਿਚ 70 ਫੀਸਦੀ ਵੀਜ਼ਾ ਭਾਰਤੀਆਂ ਨੂੰ ਮਿਲਦਾ ਹੈ। ਅਮਰੀਕਾ ਦੇ ਇਸ ਕਦਮ ਨੂੰ ਭਾਰਤ ਤੋਂ ਬਦਲੇ ਦੀ ਕਾਰਵਾਈ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ। ਦਰਅਸਲ ਐਤਵਾਰ ਨੂੰ ਭਾਰਤ ਨੇ ਅਮਰੀਕੀ ਸਾਮਾਨਾਂ 'ਤੇ ਜ਼ਿਆਦਾ ਟੈਕਸ ਲਗਾਉਣ ਦਾ ਐਲਾਨ ਕੀਤਾ। ਇਹ ਕਦਮ ਉਦੋਂ ਚੁੱਕਿਆ ਗਿਆ, ਜਦੋਂ ਪਿਛਲੇ ਦਿਨੀਂ ਅਮਰੀਕਾ ਨੇ ਭਾਰਤ ਨੂੰ ਵਪਾਰ ਵਿਚ ਮਿਲਣ ਵਾਲੀ ਕੁਝ ਛੋਟ ਨੂੰ ਖਤਮ ਕਰ ਦਿੱਤਾ ਸੀ। ਹਾਲਾਂਕਿ ਹੁਣ ਇਸ ਮਾਮਲੇ ਵਿਚ ਅਮਰੀਕਾ ਨੇ ਸਫਾਈ ਦਿੱਤੀ ਹੈ।

Sunny Mehra

This news is Content Editor Sunny Mehra