ਆਸਟ੍ਰੇਲੀਆ ''ਚ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

11/04/2017 6:10:29 PM

ਸਿਡਨੀ— 4 ਨਵੰਬਰ ਭਾਵ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਵਿਦੇਸ਼ 'ਚ ਰਹਿੰਦਾ ਪੰਜਾਬੀ ਭਾਈਚਾਰਾ ਗੁਰੂ ਦਾ ਜਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਂਦਾ ਹੈ। ਕੈਨੇਡਾ, ਆਸਟ੍ਰੇਲੀਆ, ਦੁਬਈ 'ਚ ਵੱਸਦੇ ਪੰਜਾਬੀ ਭਾਈਚਾਰੇ 'ਚ ਗੁਰੂ ਜੀ ਦੇ ਗੁਰਪੁਰਬ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾਂਦਾ ਹੈ। 
ਵਿਦੇਸ਼ਾਂ 'ਚ ਸਥਿਤ ਗੁਰਦੁਆਰਾ ਸਾਹਿਬਾਨਾਂ ਨੂੰ ਸਜਾਇਆ ਜਾਂਦਾ ਹੈ। ਜੇਕਰ ਗੱਲ ਕੀਤੀ ਜਾਵੇ ਆਸਟ੍ਰੇਲੀਆ ਦੀ ਤਾਂ ਇੱਥੇ ਵੀ ਗੁਰੂ ਜੀ ਦਾ ਗੁਰ ਪੁਰਬ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਿਡਨੀ ਸਥਿਤ ਗੁਰਦੁਆਰਾ ਤੁਰਰਾਮੁਰਾ 'ਚ 2 ਨਵੰਬਰ ਤੋਂ 5 ਨਵੰਬਰ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ।
4 ਨਵੰਬਰ ਨੂੰ ਸਵੇਰੇ 10.00 ਵਜੇ ਅਖੰਡ ਪਾਠ ਦੇ ਭੋਗ ਪਾਏ ਗਏ ਹਨ। ਐਤਵਾਰ ਦੀ ਸਵੇਰ ਨੂੰ ਭਾਵ 5 ਨਵੰਬਰ ਨੂੰ ਸਵੇਰੇ 5.30 ਤੋਂ 7.30 ਵਜੇ ਨਿਤਨੇਮ ਹੋਵੇਗਾ। 8.00 ਤੋਂ 9.30 ਵਜੇ ਆਸਾ ਕੀ ਵਾਰ ਕੀਰਤਨ ਹੋਵੇਗਾ। 10.00 ਤੋਂ 11.30 ਸੁਖਮਨੀ ਸਾਹਿਬ ਜੀ ਦਾ ਪਾਠ, 11.30 ਤੋਂ 1.30 ਕਥਾ ਅਤੇ ਕੀਰਤਨ ਹੋਵੇਗਾ। ਇਸ ਤੋਂ ਬਾਅਦ ਗੁਰਦਆਰਾ ਸਾਹਿਬ 'ਚ ਸ਼ਾਮ ਨੂੰ 6.30 ਤੋਂ 8.00 ਰਹਿਰਾਸ ਸਾਹਿਬ ਜੀ ਦਾ ਪਾਠ, ਆਰਤੀ ਅਤੇ ਕਥਾ ਹੋਵੇਗੀ। ਗੁਰੂ ਕਾ ਲੰਗਰ ਅਟੁਟੱ ਵਰਤਾਇਆ ਜਾਵੇਗਾ। ਇੱਥੇ ਰਹਿੰਦੇ ਪਰਿਵਾਰਾਂ ਨੂੰ ਗੁਰਦੁਆਰਾ ਸਾਹਿਬ 'ਚ ਸੇਵਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ, ਜਿੱਥੇ ਸੰਗਤਾਂ ਰੱਬੀ ਇਲਾਹੀ ਬਾਣੀ ਸਰਵਣ ਕਰ ਸਕਣਗੀਆਂ।