ਇਹ ਪੰਜਾਬੀ ਗੱਭਰੂ ਬਣਿਆ ਕੈਨੇਡਾ ਦੀ ਸ਼ਾਨ, ਗੋਰੇ-ਗੋਰੀਆਂ ਨੂੰ ਲਾ ਦਿੰਦਾ ਹੈ ਝੂਮਣ

07/27/2017 5:19:51 PM

ਟੋਰਾਂਟੋ— ਕੈਨੇਡਾ, ਅਮਰੀਕਾ, ਆਸਟਰੇਲੀਆ ਕਿਤੇ ਵੀ ਚਲੇ ਜਾਓ, ਉਥੇ ਵੱਡੀ ਗਿਣਤੀ ਵਿਚ ਪੰਜਾਬੀ ਵੱਸਦੇ ਹਨ। ਇਹ ਪੰਜਾਬੀ ਤੁਹਾਨੂੰ ਪੰਜਾਬ ਵਿਚ ਹੀ ਹੋਣ ਦਾ ਅਹਿਸਾਸ ਦਿਵਾਉਣਗੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪੰਜਾਬ ਦਾ ਅਹਿਸਾਸ, ਉਹ ਕਿਵੇਂ? ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੰਜਾਬ ਤੋਂ ਕੈਨੇਡਾ ਜਾ ਕੇ ਵੱਸੇ ਗੁਰਦੀਪ ਪੰਧੇਰ ਦੀ, ਜੋ ਕਿ ਕੈਨੇਡਾ ਵਿਚ ਭੰਗੜੇ ਦਾ ਟੀਚਰ ਹੈ। ਗੁਰਦੀਪ ਕੈਨੇਡਾ ਦੇ ਯੂਕੋਨ ਵਿਚ ਲੋਕਾਂ ਨੂੰ ਭੰਗੜੇ ਦੀ ਟ੍ਰੇਨਿੰਗ ਦਿੰਦਾ ਹੈ ਅਤੇ ਉਸ ਨਾਲ ਗੋਰੇ-ਗੋਰੀਆਂ ਪੂਰੀ ਤਰ੍ਹਾਂ ਨਾਲ ਝੂਮ ਕੇ ਭੰਗੜਾ ਪਾਉਂਦੇ ਹਨ। 
ਵਿਦੇਸ਼ 'ਚ ਪੰਜਾਬ ਨੂੰ ਵਸਾਉਣ ਦਾ ਸਿਹਰਾ ਪੰਧਰੇ ਨੂੰ ਜਾਂਦਾ ਹੈ। ਪੰਧੇਰ ਹੈ ਤਾਂ ਪੰਜਾਬ ਤੋਂ ਪਰ ਉਸ ਨੇ ਕੈਨੇਡਾ ਦੇ ਯੂਕੋਨ ਵਿਚ 'ਮਿੰਨੀ ਪੰਜਾਬ' ਵਸਾ ਲਿਆ ਹੈ। ਉਸ ਦੇ ਭੰਗੜੇ ਦੀ ਕੈਨੇਡਾ ਦੇ ਮੀਡੀਆ ਵਿਚ ਵੀ ਚਰਚ ਹੈ। ਇਕ ਜੁਲਾਈ 'ਚ ਕੈਨਡਾ ਦੀ 150ਵੀ ਵਰ੍ਹੇਗੰਢ ਮੌਕੇ ਕੈਨੇਡਾ ਡੇਅ ਮਨਾਇਆ ਗਿਆ ਸੀ। ਇਸ ਦਿਨ 'ਚ ਲੈ ਕੇ ਕੈਨੇਡਾ ਵਿਚ ਕਈ ਜਸ਼ਨ ਮਨਾਏ ਗਏ ਪਰ ਗੁਰਦੀਪ ਫਿਰ ਕਿਵੇਂ ਪਿੱਛੇ ਰਹਿ ਜਾਂਦਾ। ਗੁਰਦੀਪ ਨੇ ਇਸ ਦਿਨ ਦੇ ਜਸ਼ਨ ਨੂੰ ਮਨਾਉਂਦੇ ਹੋਏ 'ਚਾਂਦੀ ਦੀਆਂ ਝਾਂਜਰਾ' 'ਤੇ ਭੰਗੜਾ ਪਾਇਆ ਅਤੇ ਗੋਰੀਆਂ ਨੂੰ ਵੀ ਝੂਮਣ ਲਾ ਦਿੱਤਾ ਸੀ।
ਹਾਲ ਹੀ ਦੇ ਮਹੀਨਿਆਂ ਵਿਚ ਗੁਰਦੀਪ ਪੰਧੇਰ ਯੂਕੋਨ ਦੇ ਮੇਅਰ ਡਾਨ ਕੁਰਟਿਸ ਨੂੰ ਮਿਲੇ। ਗੁਰਦੀਪ ਨੇ ਮੇਅਰ ਦੇ ਆਪਣੇ ਹੱਥੀ ਪੱਗ ਬੰਨੀ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਗੁਰਦੀਪ ਨਾਲ ਭੰਗੜਾ ਵੀ ਪਾਇਆ ਸੀ। ਮੇਅਰ ਨੇ ਪੱਗ ਬੰਨ੍ਹ ਕੇ ਨਾ ਸਿਰਫ ਪੱਗ ਬੰਨ੍ਹਣ ਦੀ ਕਲਾ ਸਿੱਖੀ, ਸਗੋਂ ਕਿ ਉਥੇ ਰਹਿੰਦੇ ਪੰਜਾਬੀਆਂ ਦਾ ਮਾਣ ਵੀ ਵਧਾਇਆ।