ਅਮਰੀਕਾ 'ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ 'ਤੇ ਬੰਦੂਕਧਾਰੀ ਨੇ ਕੀਤੀ ਗੋਲੀਬਾਰੀ, 2 ਦੀ ਮੌਤ

01/02/2020 1:41:09 AM

ਓਰਲੈਂਡੋ - ਨਵੇਂ ਸਾਲ ਵਾਲੇ ਦਿਨ ਫਲੋਰੀਡਾ ਦੇ ਇਕ ਕਲੱਬ 'ਚ ਚੱਲ ਰਹੇ ਜਸ਼ਨ ਦੌਰਾਨ ਇਕ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ 'ਚ 2 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਗੋਲੀਬਾਰੀ ਦੇ ਚੱਲਦੇ ਉਥੇ ਮੌਜੂਦ 250 ਲੋਕਾਂ 'ਚ ਭਗਦੜ ਮਚ ਗਈ।



ਓਰੇਂਜ ਕਾਊਂਟੀ ਸ਼ੈਰਿਫ ਦਫਤਰ ਦੇ ਅਧਿਕਾਰੀ ਓਰਲੈਂਡੋ ਦੇ ਉੱਤਰ 'ਚ ਸਥਿਤ ਇਕ ਕਲੱਬ 'ਚ ਤੜਕੇ 4 ਵਜੇ ਹੋਈ ਗੋਲੀਬਾਰੀ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਫਰਾਰ ਇਕ ਸ਼ੱਕੀ ਦੀ ਭਾਲ ਕਰ ਰਹੇ ਹਨ। ਅਧਿਕਾਰੀਆਂ ਨੇ ਆਖਿਆ ਕਿ ਘਟਨਾ ਵਾਲੀ ਥਾਂ 'ਤੇ ਸੁਰੱਖਿਆ ਕਰਮੀ ਮੌਜੂਦ ਸਨ ਪਰ ਲੱਗਦਾ ਹੈ ਕਿ ਜਦ ਗੋਲੀਬਾਰੀ ਹੋਈ ਉਦੋਂ ਉਹ ਬਾਹਰ ਸਨ। ਸ਼ੈਰਿਫ ਦਫਤਰ ਦੇ ਇਕ ਅਧਿਕਾਰੀ ਨੇ ਆਖਿਆ ਕਿ ਆਯੋਜਨ ਦੌਰਾਨ ਕਈ ਬੰਦੂਕਧਾਰੀ ਗਾਰਡ ਮੌਜੂਦ ਸਨ।

Khushdeep Jassi

This news is Content Editor Khushdeep Jassi