ਗੰਨ ਕ੍ਰਾਈਮ ਬ੍ਰਿਟੇਨ ’ਚ ਬਣਿਆ ਮਹਾਮਾਰੀ, ਇਕੱਲੇ ਲੰਡਨ ਸ਼ਹਿਰ ’ਚ ਅਪਰਾਧਾਂ ’ਚ 2500 ਫ਼ੀਸਦੀ ਦਾ ਵਾਧਾ

02/20/2023 10:18:41 AM

ਲੰਡਨ (ਵਿਸ਼ੇਸ਼)– ਬ੍ਰਿਟੇਨ ’ਚ ਗੰਨ ਕ੍ਰਾਈਮ ਮਹਾਮਾਰੀ ਵਾਂਗ ਵੱਧ ਰਿਹਾ ਹੈ। ਇਕੱਲੇ ਲੰਡਨ ’ਚ ਹੀ ਹਥਿਆਰਾਂ ਦੇ ਜ਼ੋਰ ’ਤੇ ਕੀਤੇ ਗਏ ਅਪਰਾਧਾਂ ’ਚ 2500 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵੇਲਸ ’ਚ ਵੀ ਇਕ ਸਾਲ ਦੇ ਅੰਦਰ ਅਜਿਹੇ ਅਪਰਾਧਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।

ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2021-2022 ਦੀਆਂ ਪਹਿਲੀਆਂ ਦੋ ਤਿਮਾਹੀਆਂ ਤੇ 2022-23 ਦੀ ਤੁਲਣਾ ਕਰਨ ’ਤੇ ਪਾਇਆ ਗਿਆ ਕਿ ਇਕ ਸਾਲ ਦੀ 6 ਮਹੀਨਿਆਂ ਦੀ ਇਸ ਮਿਆਦ ’ਚ ਮਾਮਲੇ 570 ਤੋਂ ਵੱਧ ਕੇ 850 ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਤਾਲਿਬਾਨ ਨੇ ਗਰਭ ਨਿਰੋਧਕ ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾਉਂਦਿਆਂ ਕਹੀ ਇਹ ਗੱਲ

ਇਕੱਲੇ ਲੰਡਨ ’ਚ 237 ਮਾਮਲੇ ਦਰਜ ਕੀਤੇ ਗਏ, ਜੋ ਕਿ 2533 ਫ਼ੀਸਦੀ ਦਾ ਵਾਧਾ ਹੈ। ਪਿਛਲੇ ਸਾਲ ਦੀ ਇਸ ਮਿਆਦ ’ਚ ਲੰਡਨ ’ਚ ਸਿਰਫ 9 ਮਾਮਲੇ ਆਏ ਸਨ। ਇਸ ਤੋਂ ਇਲਾਵਾ ਚਾਕੂ ਨਾਲ ਜੁਡ਼ੇ ਅਪਰਾਧਾਂ ’ਚ ਵੀ ਬ੍ਰਿਟੇਨ ’ਚ 15 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵਾਹਨ ਚੋਰੀ ਦੇ ਮਾਮਲਿਆਂ ’ਚ 31 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਕਿਥੇ ਕਿੰਨੇ ਵਧੇ?
ਲੰਡਨ ’ਚ ਜਿਥੇ 2533 ਫ਼ੀਸਦੀ ਦੇ ਵਾਧੇ ਨਾਲ 237 ਮਾਮਲੇ ਦਰਜ ਕੀਤੇ ਗਏ, ਉਥੇ ਏਸੈਕਸ ’ਚ 81 ਫ਼ੀਸਦੀ ਦੇ ਵਾਧੇ ਨਾਲ 58, ਵੈਸਟ ਯਾਰਕਸ਼ਾਇਰ ’ਚ 147 ਫ਼ੀਸਦੀ ਦੇ ਵਾਧੇ ਨਾਲ 37 ਤੇ ਕੈਂਟ ’ਚ 130 ਫ਼ੀਸਦੀ ਦੇ ਵਾਧੇ ਨਾਲ 46 ਮਾਮਲੇ ਦਰਜ ਹੋਏ ਹਨ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh