ਪ੍ਰੇਮੀ ਨੇ ਪ੍ਰੇਮਿਕਾ ਦੀ ਅਸ਼ਲੀਲ ਵੀਡੀਓ ਬਣਾ ਕੇ ਕੀਤੀ ਸ਼ੇਅਰ, ਹੁਣ ਮਿਲੇਗੀ ਸਜ਼ਾ

12/17/2017 3:46:59 PM

ਨਿਊਯਾਰਕ (ਬਿਊਰੋ)— ਨਿਊਯਾਰਕ ਅਦਾਲਤ ਨੇ 26 ਸਾਲਾ ਜੈਸਨ ਮੇਲੋ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਜੈਸਨ 'ਤੇ ਦੋਸ਼ ਸੀ ਕਿ ਉਸ ਨੇ ਆਪਣੀ ਪ੍ਰੇਮਿਕਾ ਨੂੰ ਸੜਕ 'ਤੇ ਬਿਨਾ ਕੱਪੜਿਆਂ ਦੇ ਘੁੰਮਣ ਲਈ ਮਜ਼ਬੂਰ ਕੀਤਾ ਸੀ। ਅਸਲ ਵਿਚ ਜੈਸਨ ਨੂੰ ਸ਼ੱਕ ਸੀ ਕਿ ਉਸ ਦੀ ਪ੍ਰੇਮਿਕਾ ਦਾ ਕਿਸੇ ਹੋਰ ਲੜਕੇ ਨਾਲ ਅਫੇਅਰ ਚੱਲ ਰਿਹਾ ਹੈ। ਇਸ ਕਾਰਨ ਉਸ ਨੇ ਨਾ ਸਿਰਫ ਆਪਣੀ ਪ੍ਰੇਮਿਕਾ ਨੁੰ ਕੁੱਟਿਆ ਬਲਕਿ ਉਸ ਨੂੰ ਸੜਕ 'ਤੇ ਬਿਨਾ ਕਪੱੜਿਆਂ ਦੇ ਘੁੰਮਣ ਲਈ ਮਜ਼ਬੂਰ ਕੀਤਾ। ਇੰਨਾ ਹੀ ਨਹੀਂ ਜੈਸਨ ਨੇ ਸੜਕ 'ਤੇ ਚੱਲਦੇ ਹੋਏ ਆਪਣੀ ਪ੍ਰੇਮਿਕਾ ਦਾ ਵੀਡੀਓ ਬਣਾਇਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਨਿਊਯਾਰਕ ਦਾ ਇਹ ਮਾਮਲਾ ਬੀਤੇ ਸਾਲ ਦੀ ਜਨਵਰੀ ਮਹੀਨੇ ਦਾ ਹੈ।
ਵੀਡੀਓ ਬਣਾ ਕੇ ਦੋਸਤਾਂ ਨਾਲ ਕੀਤੀ ਸ਼ੇਅਰ
ਨਿਊਯਾਰਕ ਦੇ ਰਹਿਣ ਵਾਲੇ 26 ਸਾਲਾ ਜੈਸਨ ਦੀ ਪ੍ਰੇਮਿਕਾ ਨੇ ਜਨਵਰੀ 2016 ਵਿਚ ਜੈਸਨ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਪ੍ਰੇਮਿਕਾ ਨੇ ਦੱਸਿਆ ਕਿ ਜੈਸਨ ਨੂੰ ਉਸ 'ਤੇ ਸ਼ੱਕ ਸੀ ਕਿ ਉਸ ਦਾ ਕਿਸੇ ਹੋਰ ਲੜਕੇ ਨਾਲ ਅਫੇਅਰ ਚੱਲ ਰਿਹਾ ਹੈ। ਉਸ ਨੇ ਜੈਸਨ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿਸ ਲੜਕੇ ਨਾਲ ਮੋਬਾਇਲ 'ਤੇ ਉਹ ਗੱਲ ਕਰ ਰਹੀ ਸੀ ਉਹ ਸਿਰਫ ਉਸ ਦਾ ਦੋਸਤ ਹੈ ਪਰ ਜੈਸਫ ਨੂੰ ਵਿਸ਼ਵਾਸ ਨਾ ਹੋਇਆ। ਇਸੇ ਦੌਰਾਨ ਜਨਵਰੀ 2016 ਵਿਚ ਸ਼ਰਾਬ ਦੇ ਨਸ਼ੇ ਵਿਚ ਜੈਸਨ ਨੇ ਆਪਣੀ ਪ੍ਰੇਮਿਕਾ ਨੂੰ ਕੁੱਟਿਆ ਅਤੇ ਉਸ ਨੂੰ ਸਿਰਫ ਤੌਲੀਏ ਵਿਚ ਘਰੋਂ ਬਾਹਰ ਕੱਢ ਦਿੱਤਾ। ਜੈਸਨ ਆਪਣੇ ਮੋਬਾਇਲ 'ਤੇ ਉਸ ਦਾ ਵੀਡੀਓ ਬਣਾਉਂਦੇ ਹੋਏ ਉਸ ਦੇ ਪਿੱਛੇ-ਪਿੱਛੇ ਚੱਲ ਰਿਹਾ ਸੀ।

ਥੋੜ੍ਹੀ ਦੇਰ ਬਾਅਦ ਉਸ ਨੇ ਆਪਣੀ ਪ੍ਰੇਮਿਕਾ ਦਾ ਤੌਲੀਆ ਵੀ ਉਤਾਰ ਦਿੱਤਾ ਸੀ। ਰਸਤੇ ਵਿਚ ਉਸ ਨੇ ਇਕ ਮੋਟਰ ਸਾਇਕਲ ਕਵਰ ਨਾਲ ਖੁਦ ਨੂੰ ਢੱਕਿਆ ਸੀ। ਇੰਨਾ ਹੀ ਨਹੀਂ ਜੈਸਨ ਨੇ ਇਹ ਵੀਡੀਓ ਆਪਣੇ ਦੋਸਤਾਂ ਨੂੰ ਭੇਜ ਦਿੱਤੀ ਸੀ। ਜੈਸਨ ਦੇ ਇਕ ਦੋਸਤ ਨੇ ਉਸ ਦੀ ਪ੍ਰੇਮਿਕਾ ਨੂੰ ਵੀਡੀਓ ਸ਼ੇਅਰ ਕਰਨ ਬਾਰੇ ਦੱਸਿਆ ਤਾਂ ਉਸ ਨੇ ਜੈਸਨ ਵਿਰੁੱਧ ਮਾਮਲਾ ਦਰਜ ਕਰਵਾਇਆ।

ਨਵੰਬਰ 2016 ਵਿਚ ਜੈਸਨ ਦੀ ਪ੍ਰੇਮਿਕਾ ਨੇ ਇਕ ਬੇਟੇ ਨੂੰ ਜਨਮ ਦਿੱਤਾ। ਜੈਸਨ ਨੂੰ ਹਾਲੇ ਵੀ ਸ਼ੱਕ ਸੀ ਕਿ ਇਹ ਬੇਟਾ ਉਸ ਦਾ ਨਹੀਂ ਹੈ। ਪ੍ਰੇਮਿਕਾ ਨੇ ਸਬੂਤ ਦੇ ਤੌਰ 'ਤੇ ਪੁਲਸ ਨੂੰ ਇਹ ਵੀਡੀਓ ਦਿਖਾਇਆ। ਅਦਾਲਤ ਨੇ ਇਸੇ ਵੀਡੀਓ ਦੇ ਆਧਾਰ 'ਤੇ ਜੈਸਨ ਵਿਰੁੱਧ ਫੈਸਲਾ ਸੁਣਾਇਆ। ਅਗਲੇ ਹਫਤੇ ਜੈਸਨ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿਚ ਜੈਸਨ ਨੂੰ 7 ਸਾਲ ਦੀ ਸਜ਼ਾ ਹੋ ਸਕਦੀ ਹੈ।