ਗਲੋਬਲ ਵਾਰਮਿੰਗ ਕਾਰਨ 1,80,000 ਤੋਂ ਜ਼ਿਆਦਾ ਪੁਰਾਤੱਤਵ ਸਥਲ ਖਤਰੇ ''ਚ

07/15/2019 12:04:03 PM

ਕੋਪੇਨਹੇਗਨ (ਬਿਊਰੋ)— ਜਲਵਾਯੂ ਤਬਦੀਲੀ ਦਾ ਪ੍ਰਭਾਵ ਦਿਨ-ਬ-ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਨਾਲ ਨਾ ਸਿਰਫ ਗ੍ਰੀਨਲੈਂਡ ਦਾ ਈਕੋਸਿਸਟਮ ਪ੍ਰਭਾਵਿਤ ਹੋ ਰਿਹਾ ਹੈ ਸਗੋਂ ਇਸ ਨਾਲ ਇੱਥੋਂ ਦੇ ਪੁਰਾਤਤਵ ਸਥਲਾਂ 'ਤੇ ਵੀ ਖਤਰਾ ਵੱਧਦਾ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਪੂਰੇ ਆਰਕਟਿਕ ਖੇਤਰ ਵਿਚ 1,80,000 ਤੋਂ ਵੱਧ ਪੁਰਾਤਤਵ ਸਥਲ ਮੌਜੂਦ ਹਨ ਜੋ ਹਜ਼ਾਰਾਂ ਸਾਲਾਂ ਤੋਂ ਇੱਥੇ ਦੀ ਮਿੱਟੀ ਵਿਚ ਮੌਜੂਦ ਵਿਸ਼ੇਸ਼ ਗੁਣਾਂ ਕਾਰਨ ਸੁਰੱਖਿਅਤ ਹਨ।

ਅਧਿਐਨ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਖੇਤਰਾਂ ਦੇ ਘੱਟ ਹੋਣ ਦਾ ਸਿੱਧਾ ਸੰਬੰਧ ਮਿੱਟੀ ਦੀ ਗਰਮੀ, ਨਮੀ ਦੀ ਮਾਤਰਾ, ਹਵਾ ਦੇ ਵੱਧਦੇ ਤਾਪਮਾਨ ਅਤੇ ਮੀਂਹ ਦੇ ਮੌਸਮ ਵਿਚ ਤਬਦੀਲੀ ਨਾਲ ਹੈ ਜਿਸ ਨਾਲ ਪੁਰਾਤੱਤਵੀ ਲੱਕੜ, ਹੱਡੀ ਅਤੇ ਪ੍ਰਾਚੀਨ ਡੀ.ਐੱਨ.ਏ. ਜਿਹੇ ਕਾਰਬਨਿਕ ਤੱਤਾਂ ਨੂੰ ਨੁਕਸਾਨ ਹੋ ਸਕਦਾ ਹੈ। ਸ਼ੋਧ ਕਰਤਾਵਾਂ ਦੀ ਟੀਮ ਦੀ ਅਗਵਾਈ ਕਰਨ ਵਾਲੇ ਜੋਰਗੇਨ ਹੋਲੇਸਨ ਨੇ ਇਸ ਅਧਿਐਨ ਲਈ ਸਾਲ 2016 ਨਾਲ ਆਰਕਟਿਕ ਖੇਤਰ ਦੀਆਂ 7 ਵੱਖ-ਵੱਖ ਸਾਈਟਾਂ ਦੀ ਡੂੰਘੀ ਪੜਤਾਲ ਕੀਤੀ। ਇਹ ਖੇਤਰ ਅਜਿਹੇ ਹਨ ਕਿ ਜਿੱਥੇ ਕਾਰਬਨਿਕ ਤੱਤ, ਜਿਵੇਂ ਵਾਲ, ਖੰਭ,  ਸ਼ੰਖ-ਸੀਪ ਅਤੇ ਮਾਂਸ ਦੇ ਟੁੱਕੜਿਆਂ ਦੇ ਇਲਾਵਾ ਕੁਝ ਸਾਈਟਾਂ ਵਿਚ ਵਾਈਕਿੰਗ ਬਸਤੀਆਂ ਦੇ ਖੰਡਰ ਵੀ ਮੌਜੂਦ ਹਨ।

ਹੋਲੇਸਨ ਨੇ ਦੱਸਿਆ ਕਿ ਅਧਿਐਨ ਵਿਚ ਕੀਤੇ ਗਏ ਅਨੁਮਾਨ ਗਰਮੀ ਦੇ ਵੱਖ-ਵੱਖ ਦ੍ਰਿਸ਼ਾਂ 'ਤੇ ਆਧਾਰਿਤ ਹਨ। ਇਹ ਦੱਸਦੇ ਹਨ ਕਿ ਇਨ੍ਹਾਂ ਇਲਾਕਿਆਂ ਵਿਚ ਔਸਤ ਤਾਪਮਾਨ 2.6 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ ਜਿਸ ਨਾਲ ਮਿੱਟੀ ਦਾ ਤਾਪਮਾਨ ਵਧੇਗਾ ਅਤੇ ਕਾਰਬਨਿਕ ਪਰਤਾਂ ਦੇ ਅੰਦਰ ਸੂਖਮ ਜੀਵਾਂ ਦੇ ਪੈਦਾ ਹੋਣ ਨਾਲ ਗਤੀਵਿਧੀਆਂ ਵੀ ਵੱਧ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਅਧਿਐਨ ਨਾਲ ਪਤਾ ਚੱਲਦਾ ਹੈ ਕਿ ਆਉਣ ਵਾਲੇ 80 ਸਾਲਾਂ ਦੇ ਅੰਦਰ ਜੈਵਿਕ ਕਾਰਬਨ ਦੇ ਪੁਰਾਤੱਤਵੀ ਅੰਸ਼ 30 ਤੋਂ 70 ਫੀਸਦੀ ਤੱਕ ਗਾਇਬ ਹੋ ਸਕਦੇ ਹਨ। 

ਸ਼ੋਧ ਕਰਤਾਵਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਨ੍ਹਾਂ ਸਾਈਟਾਂ ਦੇ ਨਤੀਜਿਆਂ ਦੀ ਤੁਲਨਾ ਪਿਛਲੇ ਸਰਵੇਖਣਾਂ ਨਾਲ ਕੀਤੀ ਤਾਂ ਪਾਇਆ ਕਿ ਇਹ ਇਲਾਕੇ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ। ਹੋਲੇਸਨ ਨੇ ਕਿਹਾ ਕਿ ਜੇਕਰ ਸਮੇਂ-ਸਮੇਂ 'ਤੇ ਮੀਂਹ ਪਵੇ ਅਤੇ ਜਲਵਾਯੂ ਤਬਦੀਲੀ ਦਾ ਬੁਰਾ ਪ੍ਰਭਾਵ ਘੱਟ ਹੋਵੇ ਤਾਂ ਗ੍ਰੀਨਲੈਂਡ ਦੇ ਪੁਰਾਤੱਤਵ ਜੈਵਿਕ ਤੱਤਾਂ ਨੂੰ ਕਮਜ਼ੋਰ ਹੋਣ ਵਿਚ ਜ਼ਿਆਦਾ ਸਮਾਂ ਲੱਗੇਗਾ।

Vandana

This news is Content Editor Vandana