ਮਿਤਸੋਤਾਕਿਸ ਬਣੇ ਯੂਨਾਨ ਦੇ ਪ੍ਰਧਾਨ ਮੰਤਰੀ, ਦੇਸ਼ ਵਾਸੀਆਂ ਦਾ ਕੀਤਾ ਧੰਨਵਾਦ

07/08/2019 9:27:05 AM

ਏਥੇਨ— ਯੂਨਾਨ (ਗ੍ਰੀਸ) 'ਚ ਨਿਊ ਡੈਮੋਕ੍ਰੇਸੀ ਪਾਰਟੀ ਦੇ ਨੇਤਾ ਕਿਰਿਆਕੋਸ ਮਿਤਸੋਤਾਕਿਸ ਚੋਣਾਂ 'ਚ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਐਤਵਾਰ ਨੂੰ ਸੰਸਦੀ ਚੋਣਾਂ 'ਚ ਵੋਟ ਦੇਣ ਲਈ ਦੇਸ਼ ਦੀ ਜਨਤਾ ਦਾ ਧੰਨਵਾਦ ਕੀਤਾ ਹੈ ਅਤੇ ਸਭ ਨੂੰ ਇਕੱਠੇ ਲੈ ਕੇ ਚੱਲਣ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ,''ਮੈਂ ਜਨਤਾ ਤੋਂ ਮਜ਼ਬੂਤ ਸਾਥ ਮੰਗਿਆ ਸੀ ਅਤੇ ਲੋਕਾਂ ਨੇ ਮੈਨੂੰ ਸਰਕਾਰ ਬਣਾਉਣ ਦਾ ਮਾਣ ਬਖਸ਼ਿਆ ਹੈ।'' ਉਨ੍ਹਾਂ ਕਿਹਾ ਕਿ ਉਹ ਸੰਵਿਧਾਨਕ ਸੰਸਥਾਵਾਂ ਦਾ ਮਾਣ ਬਹਾਲ ਕਰਨਗੇ, ਟੈਕਸਾਂ 'ਚ ਕਟੌਤੀ ਕਰਨਗੇ, ਨਿਵੇਸ਼ ਨੂੰ ਵਧਾਵਾ ਦੇਣਗੇ, ਕਰਮਚਾਰੀਆਂ ਦੀ ਤਨਖਾਹ ਵਧਾਉਣਗੇ, ਸੁਰੱਖਿਆ ਤੇ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ। 

ਉਨ੍ਹਾਂ ਕਿਹਾ,''ਸਮਾਜ ਚਾਹੁੰਦਾ ਹੈ ਕਿ ਅਸੀਂ ਇਕੱਠੇ ਅੱਗੇ ਵਧੀਏ। ਮੇਰੇ 'ਤੇ ਭਰੋਸਾ ਕਰਨ ਲਈ ਮੈਂ ਯੂਨਾਨੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਸਾਰਿਆਂ ਲਈ ਪ੍ਰਧਾਨ ਮੰਤਰੀ ਬਣਾਂਗਾ ਤੇ ਸਾਰਿਆਂ ਲਈ ਕੰਮ ਕਰਾਂਗਾ। ਉਨ੍ਹਾਂ ਲੋਕਾਂ ਲਈ ਵੀ ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਦਿੱਤੀ।'' ਜ਼ਿਕਰਯੋਗ ਹੈ ਕਿ ਯੂਨਾਨ 'ਚ ਸੰਸਦੀ ਚੋਣਾਂ ਦੇ ਨਤੀਜਿਆਂ 'ਚ ਮਿਤਸੋਤਾਕਿਸ ਦੀ ਪਾਰਟੀ ਨੂੰ ਬਹੁਮਤ ਮਿਲਿਆ ਹੈ।