ਯੂਨਾਨ ''ਚ ਨਿਰਧਾਰਤ ਸਮੇਂ ਤੋਂ ਪਹਿਲਾਂ ਹੋਣਗੀਆਂ ਚੋਣਾਂ

05/29/2019 8:48:26 AM

ਏਥੇਨਜ਼— ਯੂਨਾਨ 'ਚ ਇਸ ਵਾਰ ਆਮ ਚੋਣਾਂ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਕਰਵਾਈਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਹੁਣ ਚੋਣਾਂ 7 ਜੁਲਾਈ ਨੂੰ ਹੋਣਗੀਆਂ। ਯੂਨਾਨ ਸਰਕਾਰ ਦੇ ਬੁਲਾਰੇ ਤਜਾਨਤਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਥਾਨਕ ਮੀਡੀਆ ਦੇ ਹਵਾਲੇ ਤੋਂ ਦੱਸਿਆ ਕਿ ਪ੍ਰਧਾਨ ਮੰਤਰੀ ਅਲੈਕਸਿਸ ਤਿਸਪਰਸ ਰਾਸ਼ਟਰਪਤੀ ਪ੍ਰੋਕੋਪਿਸ ਪਾਵਲੋਪਸ ਨੂੰ ਅਪੀਲ ਕਰਨਗੇ ਕਿ ਉਹ ਸੰਸਦ ਨੂੰ ਭੰਗ ਕਰਨ। 

ਉਨ੍ਹਾਂ ਨੇ ਕਿਹਾ,''ਸਕੂਲਾਂ ਦੀਆਂ ਪ੍ਰੀਖਿਆਵਾਂ ਦੇ ਚੱਲਦਿਆਂ ਪ੍ਰਧਾਨ ਮੰਤਰੀ ਨੇ 7 ਜੁਲਾਈ ਨੂੰ ਚੋਣ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਤਿਸਪਰਮ ਨੇ ਇਹ ਘੋਸ਼ਣਾ ਐਤਵਾਰ ਨੂੰ ਸੀਰੀਜਾ ਪਾਰਟੀ ਦੇ ਯੂਰਪੀ ਅਤੇ ਸਥਾਨਕ ਚੋਣਾਂ 'ਚ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਕੀਤੀ ਹੈ। ਵਰਤਮਾਨ ਸਰਕਾਰ ਦਾ ਕਾਰਜਕਾਲ ਇਸ ਸਾਲ ਅਕਤੂਬਰ ਤਕ ਦਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਲੋਕਾਂ ਨੇ ਯੂਰਪੀ ਚੋਣਾਂ 'ਚ ਉਨ੍ਹਾਂ ਦਾ ਸਾਥ ਨਾ ਦਿੱਤਾ।