ਕੈਨੇਡੀਅਨ ਸਰਕਾਰ ਵਲੋਂ ਵੱਡੀ ਕਾਰਵਾਈ, ਸੂਚੀਬੱਧ ਕੀਤੇ ਗਏ ਕਈ ਅੱਤਵਾਦੀ ਸੰਗਠਨ

06/28/2019 3:38:58 PM

ਓਟਾਵਾ (ਏਜੰਸੀ)- ਕੱਟੜ ਵਿਚਾਰਧਾਰਾ ਵਾਲੀਆਂ ਗਰਮਖ਼ਿਆਲੀ ਜੱਥੇਬੰਦੀਆਂ ਨੂੰ ਅੱਤਵਾਦੀ ਸੰਗਠਨਾਂ ਦੀ ਕੌਮੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਸੂਚੀ ਵਿਚ ਸ਼ਾਮਲ ਕੀਤੇ ਗਏ ਸੰਗਠਨਾਂ ਨਾਲ ਉਸੇ ਤਰ੍ਹਾਂ ਵਰਤਾਓ ਕੀਤਾ ਜਾਵੇਗਾ, ਜਿਵੇਂ ਅੱਤਵਾਦੀਆਂ ਨਾਲ ਕੀਤਾ ਜਾਂਦਾ ਹੈ। ਕੈਨੇਡਾ ਸਰਕਾਰ ਦੀ ਅੱਤਵਾਦੀ ਜਥੇਬੰਦੀਆਂ ਦੀ ਸੂਚੀ ਵਿਚ ਪ੍ਰਮੁੱਖ ਤੌਰ 'ਤੇ ਅਲ-ਕਾਇਦਾ, ਇਸਲਾਮਿਕ ਸਟੇਟ, ਬੋਕੋ ਹਰਾਮ ਅਤੇ ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ ਸ਼ਾਮਲ ਹਨ। ਅਤਿਵਾਦੀਆਂ ਦੀ ਸੂਚੀ ਵਿਚ ਆਉਣ 'ਤੇ ਇਨ੍ਹਾਂ ਸੰਗਠਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਸਕਣਗੀਆਂ ਅਤੇ ਸੂਚੀਬੱਧ ਕੀਤੇ ਗਏ ਸੰਗਠਨਾਂ ਦੀ ਮਦਦ ਕਰਨ ਵਾਲਿਆਂ ਵਿਰੁੱਧ ਅੱਤਵਾਦ ਨਾਲ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

ਫ਼ੈਡਰਲ ਸਰਕਾਰ ਦੇ ਇਸ ਕਦਮ ਨਾਲ ਇਨ੍ਹਾਂ ਸੰਗਠਨਾਂ ਦੇ ਮੈਂਬਰਾਂ ਵਿਰੁੱਧ ਸਖ਼ਤ ਕਾਰਵਾਈ ਦਾ ਰਸਤਾ ਸਾਫ ਹੋ ਗਿਆ ਹੈ। ਲੋਕ ਸੁਰੱਖਿਆ ਮੰਤਰੀ ਰਾਲਫ਼ ਗੁਡੇਲ ਵੱਲੋਂ ਜਾਰੀ ਨਵੀਂ ਸੂਚੀ ਮੁਤਾਬਕ ਨਾਜ਼ੀ ਨੈਟਵਰਕ ਨਾਲ ਸਬੰਧਤ ਕੌਮਾਂਤਰੀ ਜਥੇਬੰਦੀ 'ਬਲੱਡ ਐਂਡ ਔਨਰ' ਤੋਂ ਇਲਾਵਾ ਇਸ ਦੀ ਸਹਾਇਕ ਇਕਾਈ 'ਕੌਂਬੈਟ 18' ਦੇ ਮੈਂਬਰਾਂ ਨਾਲ ਹੁਣ ਅੱਤਵਾਦੀਆਂ ਵਾਲਾ ਸਲੂਕ ਕੀਤਾ ਜਾਵੇਗਾ। 

Sunny Mehra

This news is Content Editor Sunny Mehra