ਗੂੜ੍ਹੀ ਨੀਂਦਰੇ ਸੁੱਤੇ ਪੋਤੇ ਨੂੰ ਉਠਾਉਣ ਲਈ ਦਾਦੀ ਨੇ ਬੁਲਾਈ ਪੁਲਸ

08/09/2019 4:57:38 PM

ਬੈਂਕਾਕ (ਏਜੰਸੀ)- ਥਾਈਲੈਂਡ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਪੋਤੇ ਵਲੋਂ ਪੇਪਰ ਦੇਣ ਲਈ ਜਲਦੀ ਨਾ ਉੱਠਣ 'ਤੇ ਦਾਦੀ ਨੇ ਪੁਲਸ ਬੁਲਾ ਲਈ। ਦਰਅਸਲ ਪੋਤੇ ਦਾ ਪੇਪਰ ਸੀ ਅਤੇ ਉਸ ਦਿਨ ਦਾਦੀ ਨੇ ਉਸ ਨੂੰ ਕਈ ਵਾਰ ਉਠਾਇਆ ਪਰ ਪੋਤਾ ਨਹੀਂ ਉਠਿਆ। ਦਾਦੀ ਨੇ ਉਸ ਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ। ਦਾਦੀ ਨੂੰ ਲੜਕੇ 'ਤੇ ਇੰਨਾ ਗੁੱਸਾ ਆਇਆ ਕਿ ਉਸ ਨੇ ਪੁਲਸ ਨੂੰ ਫੋਨ ਕਰ ਦਿੱਤਾ। ਪੁਲਸ ਜਦੋਂ ਘਰ ਪਹੁੰਚੀ ਤਾਂ ਉਨ੍ਹਾਂ ਨੇ ਦੇਖਿਆ ਕਿ ਲੜਕਾ ਬੜੇ ਆਰਾਮ ਨਾਲ ਸੁੱਤਾ ਹੋਇਆ ਸੀ। ਪੁਲਸ ਨੇ ਲੜਕੇ ਨੂੰ ਉਠਾਇਆ ਅਤੇ ਉਸ ਨੂੰ ਦੱਸਿਆ ਕਿ ਪੜ੍ਹਾਈ ਕਰਨਾ ਕਿੰਨਾ ਜ਼ਰੂਰੀ ਹੈ। ਲੜਕੇ ਨੇ ਪੁਲਸ ਦੀ ਗੱਲ ਮੰਨੀ ਲਈ। ਉਹ ਪੇਪਰ ਦੇਣ ਲਈ ਉਠਿਆ। ਦਾਦੀ ਨੇ ਉਸ ਨੂੰ ਤਿਆਰ ਕੀਤਾ ਅਤੇ ਨਾਲ ਹੀ ਉਸ ਨੂੰ ਨਵਾਂ ਪੈਨ ਵੀ ਦਿੱਤਾ। ਪੁਲਸ ਅਫਸਰ ਖੁਦ ਲੜਕੇ ਨੂੰ ਆਪਣੇ ਸਕੂਟਰ 'ਤੇ ਬਿਠਾ ਕੇ ਸਕੂਲ ਤੱਕ ਲੈ ਗਿਆ। ਸੋਸ਼ਲ ਮੀਡੀਆ 'ਤੇ ਦਾਦੀ ਅਤੇ ਪੋਤੇ ਦੀਆਂ ਕਈ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। 

Sunny Mehra

This news is Content Editor Sunny Mehra