ਪਾਕਿ ਨੇ ਡੈਨੀਅਲ ਪਰਲ ਦੇ ਕਾਤਲਾਂ ਦੀ ਹਿਰਾਸਤ ਮਿਆਦ ਵਧਾਈ

07/02/2020 6:29:33 PM

ਇਸਲਾਮਾਬਾਦ (ਭਾਸ਼ਾ): ਸਿੰਧ ਸਰਕਾਰ ਨੇ ਸਾਲ 2002 ਵਿਚ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਅਗਵਾਕਰਤਾ ਅਤੇ ਕਤਲ ਦੇ ਦੋਸ਼ੀ ਬ੍ਰਿਟਿਸ਼ ਮੂਲ ਦੇ ਅਲਕਾਇਦਾ ਨੇਤਾ ਅਹਿਮਦ ਉਮਰ ਸਈਦ ਸ਼ੇਖ ਅਤੇ ਉਸ ਦੇ 3 ਸਾਥੀਆਂ ਦੀ ਹਿਰਾਸਤ ਦੀ ਮਿਆਦ 3 ਮਹੀਨਿਆਂ ਤੱਕ ਵਧਾ ਦਿੱਤੀ ਹੈ। ਹੇਠਲੀ ਅਦਾਲਤ ਨੇ ਸ਼ੇਖ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮੌਤ ਦੀ ਸਜ਼ਾ ਸੁਣਾਈ ਸੀ ਪਰ ਅਪ੍ਰੈਲ ਵਿਚ ਹਾਈ ਕੋਰਟ ਨੇ ਸਜ਼ਾ ਨੂੰ ਪਲਟ ਦਿੱਤਾ ਸੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਵਿਡ-19 ਦੇ ਮਾਮਲੇ 8,000 ਤੋਂ ਪਾਰ

ਪਰਲ ਕਤਲਕਾਂਡ ਦੇ 4 ਦੋਸ਼ੀਆਂ ਦੀ ਸਜ਼ਾ ਨੂੰ ਪਲਟਣ ਦੇ ਹਾਈ ਕੋਰਟ ਦੇ ਫੈਸਲੇ ਨੂੰ ਰਦ ਕਰਨ ਲਈ ਸਿੰਧ ਸਰਕਾਰ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ 29 ਜੂਨ ਨੂੰ ਖਾਰਿਜ ਕਰ ਦਿੱਤਾ ਸੀ। ਭਾਵੇਂਕਿ ਅਦਾਲਤ ਨੇ ਸਰਕਾਰ ਨੂੰ ਦੋਸ਼ੀਆਂ ਨੂੰ ਹਿਰਾਸਤ ਵਿਚ ਰੱਖਣ ਦੇ ਲਈ ਕਦਮ ਚੁੱਕਣ ਦੀ ਇਜਾਜ਼ਤ ਦਿੱਤੀ ਸੀ। ਇਹਨਾਂ ਦੀ ਹਿਹਾਸਤ ਦੀ ਮਿਆਦ 1 ਜੁਲਾਈ ਨੂੰ ਖਤਮ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਿੰਧ ਸਰਕਾਰ ਨੇ ਦੋਸ਼ੀਆਂ ਦੀ ਹਿਰਾਸਤ ਮਿਆਦ 90 ਦਿਨਾਂ ਦੇ ਲਈ ਵਧਾ ਦਿੱਤੀ ਹੈ। ਕਰਾਚੀ ਕੇਂਦਰੀ ਜੇਲ ਦੇ ਸੁਪਰਡੈਂਟ ਹਸਨ ਸੇਹਤੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋਸ਼ੀਆਂ ਨੂੰ 30 ਸਤੰਬਰ ਤੱਕ ਜੇਲ ਵਿਚ ਹੀ ਰਹਿਣਾ ਹੋਵੇਗਾ। ਗੌਰਤਲਬ ਹੈ ਕਿ ਸਿੰਧ ਹਾਈ ਕੋਰਟ ਦੇ ਫੈਸਲੇ ਦੇ 2 ਦਿਨ ਬਾਅਦ ਸਿੰਧ ਸਰਕਾਰ ਨੇ ਸ਼ੇਖ ਅਤੇ ਉਹਨਾ ਦੇ 3 ਸਾਥੀਆਂ ਨੂੰ ਜੇਲ ਵਿਚ ਰੱਖਣ ਲਈ ਇਹਨਾਂ 'ਤੇ ਲੋਕ ਵਿਵਸਥਾ ਨਿਗਰਾਨੀ ਕਾਨੂੰਨ ਲਾਗੂ ਕਰ ਦਿੱਤਾ ਸੀ।

Vandana

This news is Content Editor Vandana