ਗੂਗਲ ਦੇ CEO ਸੁੰਦਰ ਪਿਚਾਈ ਨੂੰ ਇਸ ਹਫਤੇ ਮਿਲੇਗਾ ਕਰੋੜਾਂ ਰੁਪਏ ਦਾ ਤੋਹਫਾ

04/24/2018 2:44:21 AM

ਵਾਸ਼ਿੰਗਟਨ — ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਲਈ ਇਹ ਹਫਤਾ ਪੈਸਿਆਂ ਦਾ ਮੀਂਹ ਪੈਣ ਤੋਂ ਘੱਟ ਨਹੀਂ ਹੋਵੇਗਾ। ਬੂਲਮਬਰਗ ਦੀ ਇਕ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਪਿਚਾਈ ਦੀ 2014 'ਚ ਪ੍ਰਮੋਸ਼ਨ ਤੋਂ ਪਹਿਲਾਂ 3, 53,939 ਰਿਸਟ੍ਰਿਕਟੇਡ ਸ਼ੇਅਰਜ਼ ਦਾ ਅਵਾਰਡ ਹਾਸਲ ਕਰ ਸਕਣਗੇ। ਇਸ ਦਾ ਮਤਲਬ ਇਹ ਹੈ ਕਿ ਗੂਗਲ ਦੀ ਪੈਂਰੇਟ ਕੰਪਨੀ ਐਲਫਬਟ ਇੰਕ 'ਚ ਪ੍ਰਮੋਸ਼ਨ ਤੋਂ ਪਹਿਲਾਂ ਮਿਲੇ ਸ਼ੇਅਰਜ਼ ਨੂੰ ਇਕ ਸਮੇਂ ਤੋਂ ਬਾਅਦ ਹੀ ਵੇਚਿਆ ਜਾ ਸਕਦਾ ਹੈ।
ਪਿਛਲੇ ਹਫਤੇ ਦੇ ਆਖਿਰ 'ਚ ਇਨ੍ਹਾਂ ਸ਼ੇਅਰਾਂ ਦੀ ਕੀਮਤ 380 ਮਿਲੀਅਨ ਡਾਲਰ (2.5 ਹਜ਼ਾਰ ਕਰੋੜ ਰੁਪਏ) ਦੇ ਕਰੀਬ ਸੀ। ਬਲੂਮਬਰਗ ਵੱਲੋਂ ਇਕੱਠੇ ਕੀਤੇ ਗਏ ਡਾਟਾ 'ਤੇ ਨਜ਼ਰ ਪਾਉਂਦੇ ਪਾਈਏ ਤਾਂ ਇਹ ਰਕਮ ਕਿਸੇ ਪਬਲਿਕ ਕੰਪਨੀ ਦੇ ਐਗਜ਼ੀਕਿਊਟਵ ਨੂੰ ਦਿੱਤਾ ਗਿਆ ਇਹ ਸਭ ਤੋਂ ਵੱਡਾ ਪੇਆਊਟ ਹੋਵੇਗਾ।
ਐਲਫਾਬਟ ਇੰਕ ਦੇ ਗੂਗਲ ਦੀ ਕਮਾਨ 45 ਸਾਲ ਦੇ ਪਿਚਾਈ 2015 ਤੋਂ ਸੰਭਾਲ ਰਹੇ ਹਨ। ਐਲਫਾਬਟ 'ਚ ਪ੍ਰਾਡੱਕਟਸ ਦੇ ਸੀਨੀਅਰ ਵਾਇਸ ਪ੍ਰੈਜ਼ੀਡੇਂਟ ਦੇ ਅਹੁਦੇ 'ਤੇ ਪ੍ਰਮੋਟ ਹੋਣ ਤੋਂ ਇਕ ਸਾਲ ਪਹਿਲਾਂ ਉਨ੍ਹਾਂ ਨੂੰ ਇਹ ਸ਼ੇਅਰਜ਼ ਮਿਲੇ ਸਨ। ਕੋ-ਫਾਊਂਡਰ ਲੈਰੀ ਪੇਜ਼ ਦੀ ਜ਼ਿਆਦਾਤਰ ਜ਼ਿੰਮੇਵਾਰੀਆਂ ਪਿਚਾਈ ਦੇ ਪ੍ਰਮੋਸ਼ਨ ਤੋਂ ਸੰਭਾਲਣੀ ਸ਼ੁਰੂ ਕਰ ਦਿੱਤੀਆਂ ਸਨ। ਸ਼ੇਅਰਜ਼ ਦਾ ਇਹ ਅਵਾਰਡ ਮਿਲਣ ਦੇ ਸਮੇਂ ਤੋਂ ਅਜੇ ਤੱਕ ਐਲਫਾਬਟ ਦੇ ਸਟਾਕ 90 ਫੀਸਦੀ ਵਧ ਚੁੱਕੇ ਹਨ।
ਇਸ ਤੋਂ ਪਹਿਲਾਂ ਵੀ ਟੈਕ ਐਗਜ਼ੀਕਿਊਟਵ ਨੂੰ ਵੱਡੇ ਪੇਆਊਟ ਮਿਲੇ ਹਨ। ਫੇਸਬੁੱਕ ਦੇ ਮਾਰਕ ਜ਼ੁਕਰਬਰਗ ਨੂੰ 2.28 ਬਿਲੀਅਨ ਡਾਲਰ ਕੰਪਨੀ ਦੇ ਆਈ. ਪੀ. ਆਫਰਿੰਗ ਦੇ ਸਮੇਂ ਮਿਲੇ ਸਨ। 2016 'ਚ ਟੈਸਲਾ ਦੇ ਐਲਨ ਮਸਕ 1.34 ਬਿਲੀਅਨ ਡਾਲਰ ਮਿਲੇ ਸਨ। ਗੂਗਲ ਨੇ ਅਜੇ 2017 ਲਈ ਪਿਚਾਈ ਨੂੰ ਮਿਲਣ ਵਾਲਾ ਕਾਮਪੇਂਸੇਸ਼ਨ ਜਨਤਕ ਨਹੀਂ ਕੀਤਾ ਹੈ।