ਪੜਾਈ ਦੇ ਨਾਲ ਸੰਗੀਤ ਸਿੱਖਣ ਨਾਲ ਆਉਣਗੇ ਬੱਚਿਆਂ ਦੇ ਚੰਗੇ ਨੰਬਰ

03/27/2018 5:27:53 PM

ਲੰਡਨ (ਏਜੰਸੀ)- ਸੰਗੀਤ ਹਰੇਕ ਮਨੁੱਖ ਦੇ ਵਿਕਾਸ ਵਿਚ ਸਹਾਇਕ ਹੈ। ਬੱਚਿਆਂ ਉੱਤੇ ਇਸ ਦਾ ਅਸਰ ਜ਼ਿਆਦਾ ਹਾਂ ਪੱਖੀ ਅਤੇ ਪ੍ਰਭਾਵੀ ਪੈਂਦਾ ਹੈ। ਜੇਕਰ ਉਨ੍ਹਾਂ ਨੂੰ ਪੜਾਈ ਦੇ ਨਾਲ ਸੰਗੀਤ ਵੀ ਸਿਖਾਇਆ ਜਾਵੇ ਤਾਂ ਉਹ ਪ੍ਰੀਖਿਆ ਵਿਚ ਚੰਗੇ ਨੰਬਰ ਲਿਆ ਸਕਦੇ ਹਨ। ਨੀਦਰਲੈਂਡ ਸਥਿਤ ਵੀਯੂ ਯੂਨੀਵਰਸਿਟੀ ਆਫ ਐਮਸਟਰਡਮ ਦੇ ਖੋਜਕਰਤਾਵਾਂ ਨੇ ਆਪਣੀ ਖੋਜ ਵਿਚ ਇਸ ਨੂੰ ਸਾਬਿਤ ਕੀਤਾ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਸੰਗੀਤ ਨਾਲ ਬੱਚਿਆਂ ਦੀ ਯਾਦ ਸ਼ਕਤੀ ਅਤੇ ਤਰਕ ਕਰਨ ਦੀ ਸਮਰੱਥਾ ਵੱਧਦੀ ਹੈ।
ਇਹ ਜਾਨਣ ਦੇ ਬਾਵਜੂਦ ਸਕੂਲਾਂ ਦੇ ਆਮ ਸਿਲੇਬਸ ਵਿਚ ਸੰਗੀਤ ਨੂੰ ਥਾਂ ਨਹੀਂ ਦਿੱਤੀ ਜਾਂਦੀ। ਸਕੂਲ ਵਿਚ ਬੱਚਿਆਂ ਦੇ ਪ੍ਰਦਰਸ਼ਨ ਉੱਤੇ ਸੰਗੀਤ ਦੇ ਪ੍ਰਭਾਵ ਨੂੰ ਸਾਬਿਤ ਕਰਨ ਲਈ ਹੀ ਅਸੀਂ ਇਹ ਖੋਜ ਕੀਤੀ। ਅਧਿਐਨ ਲਈ 147 ਬੱਚਿਆਂ ਨੂੰ ਸਿਲੇਬਸ ਮੁਤਾਬਕ ਸੰਗੀਤ ਸਿਖਾਇਆ ਗਿਆ। ਇਸ ਨੂੰ ਨੀਦਰਲੈਂਡ ਦੇ ਖੋਜ ਅਤੇ ਸਿੱਖਿਆ ਮੰਤਰਾਲੇ ਅਤੇ ਕਲਾ ਨਾਲ ਜੁੜੇ ਮਾਹਰਾਂ ਨੇ ਤਿਆਰ ਕੀਤਾ ਸੀ। ਤਕਰੀਬਨ ਢਾਈ ਸਾਲ ਚੱਲੀ ਖੋਜ ਵਿਚ ਕੁਝ ਬੱਚਿਆਂ ਨੂੰ ਪੜਾਈ ਦੇ ਨਾਲ ਸੰਗੀਤ ਤਾਂ ਕੁਝ ਨੂੰ ਵਿਜ਼ੂਅਲ ਆਰਟ ਪੜ੍ਹਾਇਆ ਗਿਆ।
ਇਸ ਤੋਂ ਬਾਅਦ ਬੱਚਿਆਂ ਦੇ ਸੋਚਣ, ਤਰਕ ਕਰਨ ਦੇ ਨਾਲ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ। ਜਿਨ੍ਹਾਂ ਬੱਚਿਆਂ ਨੇ ਮਿਊਜ਼ਿਕ ਕਲਾਸ ਲਈ ਸੀ ਉਨ੍ਹਾਂ ਦੇ ਨੰਬਰ ਤਾਂ ਚੰਗੇ ਆਏ ਹੀ, ਸਗੋਂ ਉਨ੍ਹਾਂ ਦੀ ਯਾਦ ਸ਼ਕਤੀ ਵੀ ਵਧੀ। ਵਿਜ਼ੁਅਲ ਆਰਟ ਪੜਣ ਵਾਲੇ ਬੱਚਿਆਂ ਦੀ ਯਾਦਦਾਸ਼ਤ ਬਿਹਤਰ ਹੋਈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸੰਗੀਤ ਨਾਲ ਬੱਚਿਆਂ ਦੀਆਂ ਭਾਸ਼ਾਵਾਂ ਦੀ ਸਮਝ ਵੀ ਵਧਦੀ ਹੈ। ਇਸ ਲਈ ਉਨ੍ਹਾਂ ਨੂੰ ਆਮ ਸਿਲੇਬਸ ਤੋਂ ਇਲਾਵਾ ਸੰਗੀਤ ਵੀ ਸਿਖਾਇਆ ਜਾਣਾ ਚਾਹੀਦਾ ਹੈ।