ਇਟਲੀ ਨੇ ਦਿੱਤੀ ਖ਼ੁਸ਼ਖ਼ਬਰੀ, ਵਿਦੇਸ਼ੀ ਕਾਮਿਆਂ ਲਈ ਮੁੜ ਖੋਲ੍ਹੇ ਬਾਰਡਰ, ਇਸ ਮਹੀਨੇ ਤੋਂ ਭਰ ਸਕੋਗੇ ਪੇਪਰ

10/06/2023 4:35:06 PM

ਮਿਲਾਨ (ਸਾਬੀ ਚੀਨੀਆ)- ਦੁਨੀਆ ਦੇ ਸਭ ਤੋਂ ਵੱਧ ਸੋਹਣੇ, ਖੇਤੀ ਫਾਰਮਾਂ ਦੀ ਭਰਮਾਰ ਅਤੇ ਸੈਲਾਨੀਆਂ ਦੀ ਆਵਾਜਾਈ ਕਰਕੇ ਮਸ਼ਹੂਰ ਦੇਸ਼ ਇਟਲੀ ਨੇ 1 ਲੱਖ 51 ਹਜ਼ਾਰ ਵਿਦੇਸ਼ੀਆਂ ਵਰਕਰਾਂ ਲਈ ਆਪਣੀਆ ਸਰਹੱਦਾਂ ਖੋਲਣ ਵਾਲੇ ਕਾਨੂੰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਇਟਲੀ ਸਰਕਾਰ ਨੇ ਪਿਛਲੇ ਸਾਲ ਇਕ ਕਾਨੂੰਨ ਪਾਸ ਕਰਕੇ 2023-24 ਅਤੇ 2025 ਤਿੰਨ ਸਾਲਾਂ ਵਿਚ 4 ਲੱਖ 50 ਹਜ਼ਾਰ ਵਿਦੇਸ਼ੀਆਂ ਕਾਮਿਆਂ ਦੇ ਕਾਨੂੰਨੀ ਤਰੀਕੇ ਨਾਲ ਇਟਲੀ ਦਾਖ਼ਲ ਹੋਣ ਲਈ ਰਾਹ ਪੱਧਰਾ ਕਰ ਦਿੱਤਾ ਸੀ, ਜਿਸ ਤਹਿਤ ਇਸ ਸਾਲ ਦਸੰਬਰ ਮਹੀਨੇ ਦੀ 2, 4 ਤੇ 12 ਤਾਰੀਖ਼ ਨੂੰ ਵੱਖ-ਵੱਖ ਕੈਟੇਗਿਰੀਆਂ ਤਹਿਤ ਪੇਪਰ ਭਰੇ ਜਾਣੇ ਹਨ, ਜਿਨ੍ਹਾਂ ਵਿਚ 1 ਸਾਲ ਅਤੇ 9 ਮਹੀਨਿਆਂ ਵਾਲੇ ਪੇਪਰ ਹਨ, ਜਿਸ ਤਹਿਤ ਚਾਹਵਾਨ ਪੱਕੇ ਤੌਰ 'ਤੇ ਕੰਮ ਕਰਨ ਲਈ ਇਟਲੀ ਜਾ ਸਕਦੇ ਹਨ। 

ਇਹ ਵੀ ਪੜ੍ਹੋ: ਅਮਰੀਕਾ ਤੋਂ ਦੁਖ਼ਦਾਇਕ ਖ਼ਬਰ, ਭਾਰਤੀ ਮੂਲ ਦੇ 4 ਜੀਆਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ

ਦੱਸਣਯੋਗ ਹੈ ਕਿ ਸਰਕਾਰ ਵੱਲੋਂ ਤਿਆਰ ਇਸ ਕਾਨੂੰਨ ਦਾ ਫ਼ਾਇਦਾ ਲੈਕੇ ਬਹੁਤ ਸਾਰੇ ਨੌਜਵਾਨ ਸਹੀ ਤਰੀਕੇ ਨਾਲ ਇਟਲੀ ਪਹੁੰਚਣ ਵਿਚ ਕਾਮਯਾਬ ਹੁੰਦੇ ਹਨ ਪਰ ਉੱਥੇ ਹੀ ਬਹੁਤ ਸਾਰੇ ਠੱਗ ਏਜੰਟਾਂ ਦੇ ਧੱਕੇ ਚੜ ਕੇ ਲੱਖਾਂ ਰੁਪਈਆਂ ਦਾ ਨੁਕਸਾਨ ਵੀ ਕਰਵਾਉਂਦੇ ਹਨ। ਸਮਾਜ ਸੇਵੀ ਹੋਣ ਦਾ ਮਖੋਟਾ ਪਾਕੇ ਇਟਲੀ ਬੈਠੇ ਬਹੁਤ ਸਾਰੇ ਲੋਕ ਇਸ ਵਿਚ ਸ਼ਾਮਲ ਹਨ, ਜੋ ਪੇਪਰ ਭਰੇ ਹੋਣ ਦੀਆਂ ਨਕਲੀ ਰਸੀਦਾਂ ਆਏ ਸਾਲ ਲੱਖਾਂ ਦੀ ਗਿਣਤੀ ਵਿਚ ਵੰਡ ਦਿੰਦੇ ਹਨ, ਜਿਸ ਦੇ ਅਧਾਰ 'ਤੇ ਆਮ ਲੋਕਾਂ ਦੇ ਸਾਲ 2-2 ਸਾਲ ਪੈਸੇ ਵੀ ਨੱਪ ਕਿ ਬੈਠੇ ਰਹਿੰਦੇ ਹਨ ਤੇ ਮੋੜਣ ਵੇਲੇ ਲੋਕਾਂ ਨੂੰ ਚੰਗੀ ਤਰ੍ਹਾਂ ਚੂਨਾ ਲਾਉਂਦੇ ਹਨ। ਇਸ ਲਈ ਪੇਪਰ ਭਰਨ ਵੇਲੇ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ।

ਇਹ ਵੀ ਪੜ੍ਹੋ: ਲੰਡਨ 'ਚ ਖਾਲਿਸਤਾਨੀਆਂ ਤੋਂ ਨਹੀਂ ਡਰਿਆ ਭਾਰਤ ਦਾ ਸਤਿਅਮ, ਇੰਝ ਕੀਤੀ ਤਿਰੰਗੇ ਦੀ ਰੱਖਿਆ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry