ਚੰਗੀ ਖੁਰਾਕ ਵੀ ਕੋਵਿਡ-19 ਨਾਲ ਲੱੜਣ ਲਈ ਮਦਦਗਾਰ : ਅਧਿਐਨ

04/27/2020 8:22:21 PM

ਵਾਸ਼ਿੰਗਟਨ - ਇਕ ਨਵੇਂ ਅਧਿਐਨ ਵਿਚ ਪਤਾ ਲੱਗਾ ਹੈ ਕਿ ਅਜਿਹੀ ਖੁਰਾਕ, ਜਿਸ ਵਿਚ ਵਿਟਾਮਿਨ ਸੀ ਅਤੇ ਵਿਟਾਮਿਨ ਡੀ ਹੁੰਦਾ ਹੈ ਉਹ ਕੋਵਿਡ-19 ਜਿਹੇ ਵਾਇਰਸ ਅਤੇ ਸਾਹ ਪ੍ਰਣਾਲੀ (ਰੈਸਪਰੇਟਰੀ ਸਿਸਟਮ) ਨਾਲ ਜੁੜੀਆਂ ਹੋਰ ਬੀਮਾਰੀਆਂ ਨਾਲ ਲੱੜਣ ਲਈ ਸਰੀਰ ਦੇ ਇਮਿਊਨ ਸਿਸਟਮ ਵਿਚ ਪ੍ਰਭਾਵੀ ਭੂਮਿਕਾ ਨਿਭਾ ਸਕਦੇ ਹਨ। 'ਨਿਊਟਿ੍ਰਐਂਟਸ' ਜਨਰਲ ਵਿਚ ਇਹ ਅਧਿਐਨ ਪ੍ਰਕਾਸ਼ਿਤ ਹੋਇਆ ਹੈ। ਅਮਰੀਕਾ ਦੀ ਓਰੇਗਨ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਐਡ੍ਰੀਅਨ ਗੋਮਬਾਰਟ ਮੁਤਾਬਕ, ਪੂਰੀ ਦੁਨੀਆ ਵਿਚ ਇਕ ਸਾਲ ਵਿਚ ਸਾਹ ਪ੍ਰਣਾਲੀ ਤੋਂ ਪ੍ਰਭਾਵਿਤ 25 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਉਨ੍ਹਾਂ ਨੇ ਆਖਿਆ ਕਿ, ਇਸ ਵਿਚਾਲੇ ਬਹੁਤ ਸਾਰੇ ਅੰਕੜੇ ਹਨ ਜੋ ਇਹ ਦਿਖਾਉਂਦੇ ਹਨ ਚੰਗੀ ਖੁਰਾਕ ਇਮਿਊਨ ਸਿਸਟਮ ਦੀ ਸਮਰੱਥਾ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਕ ਸਮਾਜ ਦੇ ਤੌਰ 'ਤੇ ਸਾਨੂੰ ਇਹ ਸੰਦੇਸ਼ ਹੋਰ ਅਹਿਮ ਸੰਦੇਸ਼ਾਂ ਦੇ ਨਾਲ ਅੱਗੇ ਵਧਾਉਣ ਦਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਖਾਸ ਤਰ੍ਹਾਂ ਦੇ ਵਿਟਾਮਿਨ, ਮਿਨਰਲਸ ਅਤੇ ਫੈਟੀ ਐਸਿਡਸ ਸਰੀਰ ਦੀ ਇਮਿਊਨਿਟੀ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਖੋਜਕਾਰਾਂ ਮੁਤਾਬਕ, ਵਿਟਾਮਿਨ ਸੀ, ਵਿਟਾਮਿਨ ਡੀ., ਜ਼ਿੰਕ ਅਤੇ ਮਛਲੀਆਂ ਵਿਚ ਪਾਇਆ ਜਾਣ ਵਾਲੇ ਓਮੇਗਾ-3 ਫੈਟੀ ਐਸਿਡ ਅਚੇ ਡੀ. ਐਚ. ਏ. ਖਾਸ ਤੌਰ 'ਤੇ ਇਮਿਊਨਿਟੀ ਬਣਾਏ ਰੱਖਣ ਅਤੇ ਉਸ ਦੇ ਕੰਮ ਕਰਨ ਲਈ ਜ਼ਰੂਰੀ ਹੈ।

ਇਸ ਖੋਜ ਵਿਚ ਬਿ੍ਰਟੇਨ ਵਿਚ ਸਾਓਥੇਮਪਟਨ ਯੂਨੀਵਰਸਿਟੀ, ਨਿਊਜ਼ੀਲੈਂਡ ਦੀ ਓਟਾਗੋ ਯੂਨੀਵਰਸਿਟੀ ਅਤੇ ਨੀਦਰਲੈਂਡ ਦੀ ਯੂਨੀਵਰਸਿਟੀ ਮੈਡੀਕਲ ਕੇਂਦਰ ਦੇ ਖੋਜਕਾਰਾਂ ਨੇ ਹਿੱਸਾ ਲਿਆ ਸੀ। ਗੋਮਬਾਰਟ ਆਖਦੇ ਹਨ ਕਿ ਵਿਟਾਮਿਨ ਸੀ ਅਤੇ ਵਿਟਾਮਿਨ ਡੀ ਦੀ ਇਮਿਊਨਿਟੀ ਸਮਰੱਥਾ ਵਧਾਉਣ ਦੀ ਭੂਮਿਕਾ ਦੇ ਬਾਰੇ ਵਿਚ ਸਾਰੇ ਜਾਣਦੇ ਹਨ। ਉਨ੍ਹਾਂ ਆਖਿਆ ਕਿ ਇਮਿਊਨਿਟੀ ਸਮਰੱਥਾ ਨੂੰ ਧਿਆਨ ਵਿਚ ਰੱਖ ਕੇ ਦਿੱਤੀ ਜਾਣ ਵਾਲੀ ਖੁਰਾਕ ਕਈ ਤਰ੍ਹਾਂ ਦੇ ਵਾਇਰਸਾਂ ਦੇ ਪ੍ਰਭਾਵ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ, ਵਰਤਮਾਨ ਵਿਚ ਕੋਰੋਨਾਵਾਇਰਸ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੇ ਸਾਹ ਲੈਣ ਵਿਚ ਤਕਲੀਫ ਕਾਰਨ ਮੌਤ ਤੋਂ ਇਹ ਸਪੱਸ਼ਟ ਹੈ ਕਿ ਅਸੀਂ ਜੋ ਕਰ ਰਹੇ ਹਾਂ ਉਹ ਲੋੜੀਂਦਾ ਨਹੀਂ ਹੈ। ਉਨ੍ਹਾਂ ਆਖਿਆ ਕਿ ਅਸੀਂ ਮੈਡੀਕਲ ਅਧਿਕਾਰੀਆਂ ਨੂੰ ਉਨ੍ਹਾਂ ਦੇ ਤਰਕਸ਼ ਵਿਚ ਪੋਸ਼ਣ ਸਬੰਧੀ ਰਣਨੀਤੀਆਂ ਨੂੰ ਵੀ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਾਂ।

Khushdeep Jassi

This news is Content Editor Khushdeep Jassi