ਕੋਰੋਨਾ ਵੈਕਸੀਨ ਲਈ ਬਣਿਆ ਗਲੋਬਲ ਸੰਗਠਨ, 150 ਤੋਂ ਵਧੇਰੇ ਦੇਸ਼ਾਂ ਨੇ ਕੀਤੇ ਦਸਤਖਤ

07/16/2020 6:27:23 PM

ਲੰਡਨ (ਭਾਸ਼ਾ): ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਵੈਕਸੀਨ ਤਿਆਰ ਹੋਣ ਦੀ ਸਥਿਤੀ ਵਿਚ ਗਲੋਬਲ ਪੱਧਰ 'ਤੇ ਉਸ ਦੀ ਵੰਡ ਲਈ 150 ਤੋਂ ਵਧੇਰੇ ਦੇਸ਼ਾਂ ਨੇ ਇਕ ਯੋਜਨਾ 'ਤੇ ਦਸਤਖਤ ਕੀਤੇ ਹਨ। ਇਹਨਾਂ ਵਿਚ 70 ਅਮੀਰ ਦੇਸ਼ ਵੀ ਸ਼ਾਮਲ ਹਨ। ਮੁਹਿੰਮ ਦੇ ਤਹਿਤ ਸੰਪੰਨ ਦੇਸ਼ ਆਪਣੇ ਨਾਗਰਿਕਾਂ ਦੇ ਲਈ ਵੀ ਜ਼ਿਆਦਾ ਟੀਕਿਆਂ ਦਾ ਭੰਡਾਰ ਜਮਾ ਕਰ ਸਕਦੇ ਹਨ। ਟੀਕਾ ਬਣਾਉਣ ਲਈ ਬਣੇ ਗਠਜੋੜ 'ਗਾਵੀ' ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ 75 ਦੇਸ਼ਾਂ ਨੇਕਿਹਾ ਹੈ ਕਿ ਉਹ ਘੱਟ ਆਮਦਨ ਵਾਲੇ ਅਜਿਹੇ 90 ਹੋਰ ਦੇਸ਼ਾਂ ਦੇ ਨਾਲ ਉਸ ਦੀ ਨਵੀਂ 'ਕੋਵੇਕਸ ਫੈਸਿਲਟੀ' ਨਾਲ ਜੁੜਨਗੇ ਜਿਹਨਾਂ ਨੂੰ ਟੀਕਾ ਮਿਲਣ ਦੀ ਆਸ ਹੈ।

ਵੈਕਸੀਨ ਸੰਗਠਨ ਗਾਵੀ ਨੇ ਕਿਹਾ ਹੈ ਕਿ ਜਿਹੜੇ 165 ਦੇਸ਼ਾਂ ਨੇ ਦਿਲਚਸਪੀ ਜ਼ਾਹਰ ਕੀਤੀ ਹੈ ਉਹ ਦੁਨੀਆ ਦੀ ਲੱਗਭਗ 60 ਫੀਸਦੀ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ। ਕੋਰੋਨਾਵਾਇਰਸ ਵੈਕਸੀਨ ਖਰੀਦਣ ਲਈ 2 ਅਰਬ ਡਾਲਰ ਜੁਟਾਉਣ ਦਾ ਟੀਚਾ ਰੱਖਿਆ ਗਿਆ ਹੈ। ਏਪੀ ਨੇ ਇਸ ਹਫਤੇ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਗਾਵੀ ਦੀ ਪਹਿਲ ਨਾਲ ਅਮੀਰ ਦੇਸ਼ ਆਪਣੇ ਖੁਦ ਦੇ ਲਈ ਕੋਰੋਨਾਵਾਇਰਸ ਟੀਕਿਆਂ ਦੀ ਸਪਲਾਈ ਕਰ ਸਕਦੇ ਹਨ ਉੱਥੇ ਕੁਝ ਟੀਕੇ ਜ਼ਿਆਦਾ ਸੰਵੇਦਨਸ਼ੀਲ ਆਬਾਦੀ ਵਾਲੇ ਦੇਸ਼ਾਂ ਲਈ ਰੱਖੇ ਜਾ ਸਕਦੇ ਹਨ। ਗਾਵੀ ਦੇ ਸੀ.ਈ.ਓ. ਸੇਥ ਬਰਕਲੇ ਨੇ ਇਕ ਬਿਆਨ ਵਿਚ ਕਿਹਾ,''ਕਈ ਦੇਸ਼ ਭਾਵੇਂ ਉਹ ਆਪਣੇ ਲਈ ਟੀਕੇ ਖਰੀਦਣ ਦੀ ਸਮਰੱਥਾ ਰੱਖਦੇ ਹੋਣ ਜਾਂ ਉਹਨਾਂ ਨੂੰ ਮਦਦ ਦੀ ਲੋੜ ਹੋਵੇ, ਉਹਨਾਂ ਲਈ ਇਸ ਮਿਸ਼ਨ ਦਾ ਉਦੇਸ਼ ਹੈ ਕਿ ਜ਼ਰੂਰੀ ਟੀਕੇ ਮਿਲਣਾ ਯਕੀਨੀ ਹੋਵੇ ਅਤੇ ਇਸ ਮਾਮਲੇ ਵਿਚ ਉਹ ਪਿਛੜਨ ਨਾ।'' 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਵਿਕਟੋਰੀਆ 'ਚ ਵਧੇ ਮਾਮਲੇ, ਵਧਾਈ ਜਾਵੇਗੀ ਬੈੱਡਾਂ ਦੀ ਗਿਣਤੀ

ਕੋਰੋਨਾਵਾਇਰਸ ਦੀ ਰੋਕਥਾਮ ਦੇ ਲਈ ਵਿਸ਼ਵ ਭਰ ਵਿਚ ਕਈ ਟੀਕਿਆਂ 'ਤੇ ਰਿਸਰਚ ਜਾਰੀ ਹੈ। ਬ੍ਰਿਟੇਨ, ਫਰਾਂਸ, ਜਰਮਨੀ ਅਤੇ ਅਮਰੀਕਾ ਜਿਹੇ ਦੇਸ਼ ਟੀਕਿਆਂ ਦਾ ਪਰੀਖਣ ਸਫਲ ਹੋਣ ਤੋਂ ਪਹਿਲਾਂ ਹੀ ਲੱਖਾਂ ਡੋਜ਼ ਦਾ ਆਰਡਰ ਦੇ ਚੁੱਕੇ ਹਨ। ਬਰਕਲੇ ਨੇ ਮੰਨਿਆ ਕਿ ਟੀਕਿਆਂ ਦੀ ਖਰੀਦ ਦੇ ਸੰਬੰਧ ਵਿਚ ਕੋਈ ਪ੍ਰਣਾਲੀ ਨਹੀਂ ਹੈ ਪਰ ਗਾਵੀ ਇਸ ਸੰਬੰਧ ਵਿਚ ਸੰਭਾਵਿਤ ਹੱਲ ਦੀ ਦਿਸ਼ਾ ਵਿਚ ਕੰਮ ਕਰਨ ਲਈ ਅਮੀਰ ਦੇਸ਼ਾਂ ਨਾਲ ਗੱਲ ਕਰੇਗਾ।

Vandana

This news is Content Editor Vandana