ਨਵੀਆਂ ਮਹਾਮਾਰੀਆਂ ਨੂੰ ਰੋਕਣ ''ਚ ਅਸਮਰੱਥ ਹੈ ਗਲੋਬਲ ਸਿਹਤ ਪ੍ਰਣਾਲੀ : WHO

05/12/2021 11:09:19 PM

ਮਾਸਕੋ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਸੁੰਤਤਰ ਪੈਨਲ ਨੇ ਬੁੱਧਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮੌਜੂਦਾ ਸਮੇਂ 'ਚ ਵਿਸ਼ਵ ਸਿਹਤ ਪ੍ਰਣਾਲੀ ਨਵੀਆਂ ਮਹਾਮਾਰੀਆਂ ਨੂੰ ਰੋਕਣ 'ਚ ਅਸਮਰੱਥ ਹੈ। ਪੈਨਲ ਨੇ ਕਿਹਾ ਕਿ ਰਾਸ਼ਟਰੀ ਅਤੇ ਗਲੋਬਲ ਸਿਹਤ ਪ੍ਰਣਾਲੀ ਕੋਰੋਨਾ ਮਹਾਮਾਰੀ ਨਾਲ ਲੋਕਾਂ ਦੀ ਰੱਖਿਆ ਕਰਨ 'ਚ ਅਸਫਲ ਰਹੀ ਹੈ ਕਿਉਂਕਿ ਦਸੰਬਰ 2019 ਦੇ ਮੱਧ 'ਚ ਨਵੇਂ ਤਰ੍ਹਾਂ ਦੇ ਨਿਮੋਨੀਆ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਜਨਤਕ ਸਿਹਤ ਐਰਮਜੈਂਸੀ ਨੂੰ ਬਹੁਤ ਦੇਰ ਤੋਂ ਐਲਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ-ਇਜ਼ਰਾਈਲੀ ਹਵਾਈ ਹਮਲੇ 'ਚ ਹਮਾਸ ਦੇ ਗਾਜ਼ਾ ਸਿਟੀ ਕਮਾਂਡਰ ਦੀ ਹੋਈ ਮੌਤ

ਪੈਨਲ ਨੇ ਇਹ ਵੀ ਕਿਹਾ ਕਿ ਕਈ ਦੇਸ਼ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਫਰਵਰੀ 2020 'ਚ ਵਧੇਰੇ ਪ੍ਰਭਾਵੀ ਢੰਗ ਨਾਲ ਕੰਮ ਕਰ ਸਕਦੇ ਸਨ। ਡਬਲਯੂ.ਐੱਚ.ਓ. ਦੇ ਮਾਹਿਰਾਂ ਨੇ ਰਿਪੋਰਟ 'ਚ ਕਿਹਾ ਕਿ ਪੈਨਲ ਨੂੰ ਆਪਣੀ ਖੋਜ 'ਚ ਪਤਾ ਚੱਲਿਆ ਹੈ ਕਿ ਗਲੋਬਲ ਸਿਹਤ ਪ੍ਰ੍ਣਾਲੀ ਜ਼ਿਆਦਾਤਰ ਇਨਫੈਕਸ਼ਨ ਰੋਗਾਂ ਨੂੰ ਰੋਕਣ 'ਚ ਅਸਮਰੱਥ ਹੈ। ਇਸ ਤਰ੍ਹਾਂ ਦੇ ਇਨਫੈਕਸ਼ਨ ਰੋਗ ਕਿਸੇ ਵੀ ਸਮੇਂ ਮਹਾਮਾਰੀ ਦੇ ਰੂਪ 'ਚ ਵਿਕਸਿਤ ਹੋ ਕੇ ਉਭਰ ਸਕਦੇ ਹਨ। ਪੈਨਲ ਨੇ ਉੱਚ ਆਮਦਨ ਵਾਲੇ ਦੇਸ਼ਾਂ ਨਾਲ ਘਟੋ-ਘੱਟ ਅਤੇ ਮੱਧ ਆਮਦਨ ਵਾਲੇ 92 ਦੇਸ਼ਾਂ ਨੂੰ ਸਤੰਬਰ ਤੱਕ ਘਟੋ-ਘੱਟ ਇਕ ਅਰਬ ਵੈਕਸੀਨ ਦੀ ਖੁਰਾਕ ਉਪਲੱਬਧ ਕਰਵਾਉਣ ਲਈ ਵਚਨਬੱਧਤਾ ਜਤਾਈ ਹੈ।

ਇਹ ਵੀ ਪੜ੍ਹੋ-ਇਜ਼ਰਾਈਲ ਨੂੰ ਸਬਕ ਸਿਖਾਉਣਾ ਜ਼ੂਰਰੀ : ਐਰਦੋਗਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar