ਐਵਰੈਸਟ ਦੇ ਕਚਰੇ ਨਾਲ ਬਣਾ ਦਿੱਤੇ ਗਲਾਸ ਤੇ ਬਰਤਨ, ਸੈਲਾਨੀ ਵੀ ਹੈਰਾਨ

10/23/2019 2:18:54 PM

ਕਾਠਮੰਡੂ— ਸੈਲਾਨੀਆਂ ਦੇ ਇਕ ਸਮੂਹ ਨੇ ਕਾਠਮੰਡੂ ਦੇ ਇਕ ਪੰਜ ਸਿਤਾਰਾ ਹੋਟਲ 'ਚ ਪਾਣੀ ਪੀਤਾ ਤਾਂ ਉਹ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਕਿ ਉਨ੍ਹਾਂ ਦੇ ਹੱਥਾਂ 'ਚ ਜੋ ਹਰੇ ਰੰਗ ਦ ਗਿਲਾਸ ਹਨ, ਉਹ ਮਾਊਂਟ ਐਵਰੈਸਟ 'ਤੇ ਸੁੱਟੇ ਗਏ ਕਚਰੇ ਨਾਲ ਬਣੇ ਹਨ। ਰਾਜਧਾਨੀ ਕਾਠਮੰਡੂ ਦੇ ਹੋਟਲਾਂ ਤੋਂ ਇਲਾਵਾ ਨੇਪਾਲ ਦੇ ਕਈ ਘਰਾਂ 'ਚ ਹੁਣ ਐਵਰੈਸਟ ਦੇ ਕਚਰੇ ਨੂੰ ਰੀਸਾਇਕਲ ਕਰਕੇ ਬਣਾਏ ਗਏ ਉਤਪਾਦ ਵਰਤੇ ਜਾ ਰਹੇ ਹਨ। ਇਨ੍ਹਾਂ 'ਚ ਗੁਲਦਸਤੇ, ਲੈਂਪ, ਗਲਾਸ, ਦੀਵੇ ਤੇ ਬਰਤਨ ਸ਼ਾਮਿਲ ਹਨ।

ਅਸਲ 'ਚ ਨੇਪਾਲ ਦੇ ਵਪਾਰੀਆਂ ਤੇ ਪ੍ਰਸ਼ਾਸਨ ਨੇ ਐਵਰੈਸਟ 'ਤੇ ਦਹਾਕਿਆਂ ਤੋਂ ਮਾਊਨਟੇਨਿੰਗ ਕਾਰਨ ਹੋਏ ਨੁਕਸਾਨ ਦੀ ਭਰਪਾਈ ਤੇ ਉਸ ਨਾਲ ਨਿਪਟਣ ਦੇ ਨਵੇਂ ਤਰੀਕੇ 'ਤੇ ਕੰਮ ਕਰਨਾ ਸ਼ੁਰੂ ਕੀਤਾ ਹੈ। ਐਵਰੈਸਟ ਤੋਂ ਹਜ਼ਾਰਾਂ ਕਿਲੋ ਕਚਰਾ ਚੁੱਕਿਆ ਜਾ ਰਿਹਾ ਹੈ, ਇਨ੍ਹਾਂ 'ਚ ਖਾਲੀ ਕੇਨ, ਬੋਤਲਾਂ, ਪਲਾਸਟਿਕ ਤੇ ਮਾਊਨਟੇਨਿੰਗ ਸਬੰਧੀ ਸਮੱਗਰੀ ਸ਼ਾਮਲ ਹੈ।

ਨੇਪਾਲ ਸਰਕਾਰ ਨੇ ਚਲਾਈ ਸਵੱਛਤਾ ਮੁਹਿੰਮ
ਸਥਾਨਕ ਰੀਸਾਇਕਲਿੰਗ ਸੰਸਥਾਨ ਬਲੂ ਵੇਸਟ ਟੂ ਵੈਲਿਊ ਦੇ ਨਵੀਨ ਮਹਾਰੰਜਨ ਨੇ ਕਿਹਾ ਕਿ ਕਚਰਾ ਬੇਕਾਰ ਨਹੀਂ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਅਸੀਂ ਐਵਰੈਸਟ ਤੋਂ ਐਲੂਮੀਨੀਅਮ, ਕੰਚ, ਪਲਾਸਟਿਕ ਤੇ ਲੋਹਾ ਚੁੱਕਦੇ ਹਾਂ। ਇਨ੍ਹਾਂ 'ਚ ਜ਼ਿਆਦਾਤਰ ਦੀ ਰੀਸਾਇਕਲਿੰਗ ਸੰਭਵ ਹੈ। ਐਵਰੈਸਟ ਦੀ ਬਿਗੜਦੀ ਹਾਲਤ 'ਤੇ ਨਿੰਦਾ ਤੋਂ ਬਾਅਦ ਨੇਪਾਲ ਸਰਕਾਰ ਤੇ ਮਾਊਨਟੇਨਿੰਗ ਸਮੂਹਾਂ ਨੇ ਹਾਲ 'ਚ 6 ਹਫਤਿਆਂ ਤੱਕ ਸਵੱਛਤਾ ਮੁਹਿੰਮ ਵੀ ਚਲਾਈ। ਕਚਰੇ ਨੂੰ ਲਾਈਟ ਤੇ ਕੱਚ ਨਾਲ ਜੁੜੀ ਸਮੱਗਰੀ 'ਚ ਬਦਲਣ ਵਾਲੀ ਕੰਪਨੀ ਮੋਵਾਰੇ ਡਿਜ਼ਾਇਨ ਦੇ ਉਜੇਨ ਲੇਪਚਾ ਦੇ ਮੁਤਾਬਕ ਲੋਕ ਜਦੋਂ ਇਸ ਤਰ੍ਹਾਂ ਦੇ ਉਤਪਾਦਾਂ ਨੂੰ ਦੇਖਦੇ ਹਨ ਤਾਂ ਹੈਰਾਨ ਰਹਿ ਜਾਂਦੇ ਹਨ। ਉਹ ਪੁੱਛਣ ਲੱਗਦੇ ਹਨ ਕਿ ਕੀ ਅਜਿਹੀਆਂ ਚੀਜ਼ਾਂ ਬਣਾਉਣਾ ਸੰਭਵ ਹੈ।

Baljit Singh

This news is Content Editor Baljit Singh