ਗਲਾਸਗੋ: "ਹੜਤਾਲ ਦੇ ਅਧਿਕਾਰ ਦੀ ਰਾਖੀ ਲਈ" ਹਜ਼ਾਰਾਂ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ

02/03/2023 2:36:08 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਿਸ਼ ਟਰੇਡਜ਼ ਯੂਨੀਅਨਜ਼ ਕਾਂਗਰਸ, ਵਰਕਰਜ਼ ਅਤੇ ਯੂਨੀਅਨ ਮੈਂਬਰਾਂ ਵੱਲੋਂ ਦਿੱਤੇ ਸਾਂਝੇ ਸੱਦੇ ਨੂੰ ਕਬੂਲਦਿਆਂ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਵੱਲੋਂ ਗਲਾਸਗੋ ਸਿਟੀ ਸੈਂਟਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਕਾਰ ਵੱਲੋਂ ਹੜਤਾਲ ਦੇ ਅਧਿਕਾਰ ਨੂੰ ਬੰਦਿਸ਼ਾਂ ਵਿੱਚ ਜਕੜਨ ਦੇ ਮਨਸੂਬੇ ਦੀ ਆਲੋਚਨਾ ਕਰਦਿਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਨੂੰ ਸਰਕਾਰ ਦਾ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾ ਗਿਆ। ਇਹ ਪ੍ਰਦਰਸ਼ਨ ਯੂਕੇ ਭਰ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੇ ਹੀ ਹਿੱਸੇ ਵਜੋਂ ਸੀ।

ਇਹ ਵੀ ਪੜ੍ਹੋ : ਰਾਮ ਜਨਮਭੂਮੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 10 ਵਜੇ ਤੱਕ ਦਾ ਦਿੱਤਾ ਸਮਾਂ

ਆਪਣੀਆਂ ਹੱਕੀ ਮੰਗਾਂ ਲਈ ਹੁੰਦੀਆਂ ਹੜਤਾਲਾਂ ਸਬੰਧੀ ਨਵੀਂ ਨੀਤੀ ਘੜਨ ਤਹਿਤ ਯੂਕੇ ਸਰਕਾਰ ਵੱਲੋਂ ਪ੍ਰਸਤਾਵਿਤ ਬਿੱਲ ਦੇ ਵਿਰੋਧ ਵਜੋਂ ਲੋਕਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਵਿਰੋਧ ਪ੍ਰਦਰਸ਼ਨ ਵਿੱਚ ਅਧਿਆਪਕ, ਉੱਚ ਸਿੱਖਿਆ ਸਟਾਫ, ਤਾਬੂਤ ਬਣਾਉਣ ਵਾਲੇ, ਅੱਗ ਬੁਝਾਊ ਅਮਲੇ ਦੇ ਕਾਮੇ ਤੇ ਵਿਦਿਆਰਥੀ ਵੀ ਸ਼ਾਮਲ ਹੋਏ। ਇੱਥੋਂ ਤੱਕ ਕਿ ਵੱਡੀ ਗਿਣਤੀ ਵਿੱਚ ਆਮ ਨਾਗਰਿਕਾਂ ਵੱਲੋਂ ਵੀ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਿਰਕਤ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਪ੍ਰਸਤਾਵਿਤ ਬਿੱਲ ਸਬੰਧੀ ਸਰਕਾਰ ਦੀ ਕਾਫੀ ਕਿਰਕਿਰ ਹੋ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh