ਗਰਲਫਰੈਂਡ ਕਰਦੀ ਸੀ ਕਾਰ 'ਚ ਘੁੰਮਾਉਣ ਦੀ ਜਿੱਦ, ਬਚਣ ਲਈ ਪ੍ਰੇਮੀ ਨੇ ਕਾਰ ਨੂੰ ਦੇ ਦਿੱਤੀ ਵੱਖਰੀ ਲੁੱਕ (ਤਸਵੀਰਾਂ)

11/10/2017 1:00:25 PM

ਲੰਡਨ(ਬਿਊਰੋ)— 25 ਸਾਲ ਦੇ ਸੈਮ ਵੇਲਮੇਨ ਨੇ ਗਰਲਫਰੈਂਡ ਕੈਰੋਲ ਦੀ ਇਕ ਜਿੱਦ ਤੋਂ ਤੰਗ ਆ ਕੇ ਕੁੱਝ ਅਜਿਹਾ ਕੰਮ ਕੀਤਾ ਕਿ ਗਰਲਫਰੈਂਡ ਦੀ ਬੋਲਤੀ ਹੀ ਬੰਦ ਹੋ ਗਈ। ਸੈਮ ਦੀ ਗਰਲਫਰੈਂਡ ਹਮੇਸ਼ਾ ਕਾਰ ਵਿਚ ਘੁੰਮਾਉਣ ਲਈ ਜਿੱਦ ਕਰਦੀ ਸੀ। ਬਸ ਫਿਰ ਕੀ ਸੀ ਸੈਮ ਨੇ ਆਪਣੀ ਸ਼ਾਨਦਾਰ ਲਗਜ਼ਰੀ ਕਾਰ ਨੂੰ ਕੁੱਤੇ ਵਰਗੀ ਲੁੱਕ ਦੇ ਦਿੱਤੀ ਤਾਂ ਕਿ ਉਹ ਉਸ ਨੂੰ ਵਾਰ-ਵਾਰ ਘੁੰਮਾਉਣ ਲਈ ਪ੍ਰੇਸ਼ਾਨ ਨਾ ਕਰੇ।
ਸੈਮ ਨੇ ਆਪਣੀ ਗਰਲਫਰੈਂਡ ਲਈ ਇਸ ਲਈ ਕਾਰ ਖਰੀਦੀ ਸੀ ਕਿ ਉਹ ਖੁਦ ਦਫਤਰ ਲਿਜਾ ਸਕੇ ਪਰ ਇਸ ਦੀ ਬਜਾਏ ਉਹ ਸੈਮ ਨੂੰ ਗੱਡੀ ਤੋਂ ਘੁੰਮਾਉਣ ਅਤੇ ਦਫਤਰ ਲਿਆਉਣ ਅਤੇ ਲਿਜਾਣ ਦੀ ਜਿੱਦ ਕਰਦੀ ਸੀ। ਫਿਰ ਕੀ ਸੀ ਪ੍ਰੇਸ਼ਾਨ ਸੈਮ ਨੂੰ ਇਕ ਇਨੋਵੇਟਿਵ ਆਈਡੀਆ ਆਇਆ ਕਿ ਕਿਉਂ ਨਾ ਕਾਰ ਨੂੰ ਕੁੱਤੇ ਦੀ ਸ਼ਕਲ ਦੇ ਦੇਵਾਂ ਤਾਂ ਕਿ ਉਸ ਦੀ ਜਿੱਦ ਖਤਮ ਹੋ ਜਾਵੇ।
ਸੈਮ ਨੇ ਕਿਹਾ ਕਿ ਜਦੋਂ ਉਸ ਦੀ ਜਿੱਦ ਵਧਦੀ ਗਈ ਤਾਂ ਇਸ ਤੋਂ ਬਾਅਦ ਹੀ ਮੈਂ ਇਸ ਗੱਡੀ ਦੇ ਟਰਾਂਸਫਾਰਮੇਸ਼ਨ ਕਰਾਉਣ ਦਾ ਫੈਸਲਾ ਕੀਤਾ। ਮੈਂ ਆਪਣੀ ਗਰਲਫਰੈਂਡ ਨੂੰ ਦੱਸਿਆ ਕਿ ਅਸੀਂ ਇਸ ਦੀ ਸਰਵੀਸਿੰਗ ਅਤੇ ਇਸ ਨੂੰ ਥੋੜ੍ਹਾ ਵੱਖ ਲੁੱਕ ਦੇਣ ਵਾਲੇ ਹਾਂ। ਉਹ ਤਿਆਰ ਹੋ ਗਈ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਗੱਡੀ ਨਾਲ ਅਜਿਹਾ ਕੁੱਝ ਹੋ ਜਾਵੇਗਾ। ਸੈਮ ਕਾਰ ਨੂੰ ਕਾਰਜੈਕਰਸ ਕੋਲ ਲੈ ਗਿਆ ਅਤੇ ਉਸ ਨੇ ਇਸ ਕਾਰ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਲਈ ਕਿਹਾ, ਜਿਸ ਤੋਂ ਬਾਅਦ ਇਸ ਕਾਰ ਨੂੰ ਪੂਰੀ ਤਰ੍ਹਾਂ ਨਾਲ ਬਰਾਊਨ ਫਰ ਦੀ ਫੀਲ ਦੇ ਦਿੱਤੀ ਗਈ ਹੈ। ਕਾਰ ਦੇ ਬੋਨਟ ਉੱਤੇ ਕੁੱਤੇ ਦੀ ਨੱਕ ਲਵਾ ਦਿੱਤੀ ਗਈ। ਇਸ ਦੇ ਨਾਲ ਹੀ ਕੁੱਤੇ ਦਾ ਲੁੱਕ ਦੇਣ ਲਈ ਬਾਹਰ ਨਿਕਲਦੀ ਹੋਈ ਜੀਭ, ਪਿੱਛੇ ਇਕ ਪੂੰਛ, ਦੋਨਾਂ ਦਰਵਾਜਿਆਂ ਉੱਤੇ ਕੰਨ ਵੀ ਲਗਵਾਏ ਗਏ । ਬਸ ਫਿਰ ਕੀ ਸੀ ਕਾਰ ਦਾ ਅਜਿਹਾ ਲੁੱਕ ਦੇਖਕੇ ਸੈਮ ਦੀ ਗਰਲਫਰੈਂਡ ਨੇ ਇਸ ਵਿਚ ਬੈਠਣ ਤੋਂ ਹੀ ਮਣਾ ਕਰ ਦਿੱਤਾ। ਸੈਮ ਨੇ ਕਿਹਾ ਕਿ ਮੈਨੂੰ ਕਈ ਵਾਰ ਪੁਲਸ ਨੇ ਰੋਕਿਆ ਪਰ ਹਰ ਵਾਰ ਜਾਣ ਦਿੱਤਾ ਕਿਉਂਕਿ ਮੈਂ ਕਿਸੇ ਵੀ ਤਰ੍ਹਾਂ ਦਾ ਕਨੂੰਨ ਨਹੀਂ ਤੋੜਿਆ। ਮੇਰੀ ਕਹਾਣੀ ਦੱਸਣ ਉੱਤੇ ਸੁਣਨ ਤੋਂ ਬਾਅਦ ਕਈ ਵਾਰ ਉਹ ਲੋਕ ਵੀ ਮੇਰੇ ਨਾਲ ਹੱਸ ਦਿੰਦੇ ਹਨ।