ਪ੍ਰੇਮਿਕਾ ਦੀ ਸ਼ਰਤ ਦਾ ਪ੍ਰੇਮੀ ਨੇ ਕੱਢਿਆ ਅਜਿਹਾ ਤੋੜ ਕਿ ਹਰ ਕੋਈ ਰਹਿ ਗਿਆ ਹੈਰਾਨ (ਤਸਵੀਰਾਂ)

12/11/2017 3:57:03 PM

ਵੈਲਸ(ਬਿਊਰੋ)— ਹਰ ਵੱਡੇ ਮੌਕਿਆਂ 'ਤੇ ਲੋਕ ਆਪਣੀਆਂ ਬੁਰਾਈਆਂ ਨੂੰ ਛੱਡਣ ਦਾ ਸੰਕਲਪ ਲੈਂਦੇ ਹਨ। ਇੱਥੋਂ ਦੇ 27 ਸਾਲ ਦੇ ਜੈਮੀ ਸਟੋਕਸ ਨੂੰ ਸ਼ਰਾਬ ਦੀ ਆਦਤ ਹੈ। ਉਨ੍ਹਾਂ ਦੀ ਪ੍ਰੇਮਿਕਾ ਨੇ ਉਨ੍ਹਾਂ ਨੂੰ ਇਸ ਬੁਰਾਈ ਨੂੰ ਛੱਡ ਦੇਣ ਦੀ ਗੁਜ਼ਾਰਿਸ਼ ਕੀਤੀ ਸੀ। ਉਨ੍ਹਾਂ ਦੀ ਪ੍ਰੇਮਿਕਾ ਨੇ ਸਲਾਹ ਦਿੱਤੀ ਕਿ ਹੁਣ ਤੋਂ ਜੇਕਰ ਉਹ ਰੋਜ਼ ਸਿਰਫ 1 ਹੀ ਗਿਲਾਸ ਸ਼ਰਾਬ ਦਾ ਸੇਵਨ ਕਰਦੇ ਹਨ ਤਾਂ ਕ੍ਰਿਸਮਸ ਤੱਕ ਉਸ ਦੀ ਇਹ ਆਦਤ ਛੁੱਟ ਸਕਦੀ ਹੈ ਅਤੇ ਸ਼ਰਤ ਰੱਖ ਦਿੱਤੀ ਕਿ ਜਿਸ ਦਿਨ ਵੀ ਉਹ ਅਜਿਹਾ ਕਰਨ ਵਿਚ ਅਸਮਰਥ ਰਹਿੰਦੇ ਹਨ ਤਾਂ ਉਨ੍ਹਾਂ ਨੂੰ 100 ਪੋਂਡ ਦਾ ਹਰਜ਼ਾਨਾ ਦੇਣਾ ਹੋਵੇਗਾ।
ਜੈਮੀ ਉਤਸ਼ਾਹ ਵਿਚ ਸ਼ਰਤ ਤਾਂ ਮੰਨ ਗਏ ਪਰ ਪਹਿਲੇ ਦਿਨ ਹੀ ਉਨ੍ਹਾਂ ਨੂੰ ਮੁਸ਼ਕਲ ਪੇਸ਼ ਆਉਣ ਲੱਗੀ। ਉਨ੍ਹਾਂ ਨੇ ਇਸ ਦਾ ਅਜਿਹਾ ਤੋੜ ਲੱਭਿਆ, ਜਿਸ ਨਾਲ ਪ੍ਰੇਮਿਕਾ ਦੀ ਸ਼ਰਤ ਵੀ ਨਾ ਟੁੱਟੇ ਅਤੇ ਉਨ੍ਹਾਂ ਦਾ ਕੰਮ ਵੀ ਹੋ ਜਾਵੇ। ਜ਼ਿਕਰਯੋਗ ਹੈ ਕਿ ਸ਼ਰਤ ਵਿਚ ਗਿਲਾਸ ਦੇ ਆਕਾਰ ਨੂੰ ਸਪੱਸ਼ਟ ਨਹੀਂ ਕੀਤਾ ਗਿਆ ਸੀ। ਲਿਹਾਜਾ ਜੈਮੀ ਨੇ ਇਕ ਅਜਿਹਾ ਗਿਲਾਸ ਲੱਭਿਆ ਜਿਸ ਵਿਚ 7 ਬੋਤਲ ਸ਼ਰਾਬ ਆ ਸਕਦੀ ਹੈ। ਆਪਣੀ ਇਸ ਕਾਰਗੁਜ਼ਾਰੀ ਨੂੰ ਉਨ੍ਹਾਂ ਨੇ ਫੇਸਬੁੱਕ 'ਤੇ ਪੋਸਟ ਕੀਤਾ ਹੈ, ਜਿਥੋਂ ਇਹ ਵਾਇਰਲ ਹੋ ਰਹੀ ਹੈ।