ਜ਼ਿਬ੍ਰਾਲਟਰ ਅਦਾਲਤ ਨੇ ਈਰਾਨੀ ਟੈਂਕਰ ਨੂੰ 30 ਹੋਰ ਦਿਨ ਹਿਰਾਸਤ ''ਚ ਰੱਖਣ ਦਾ ਦਿੱਤਾ ਆਦੇਸ਼

Friday, Jul 19, 2019 - 11:24 PM (IST)

ਜ਼ਿਬ੍ਰਾਲਟਰ - ਜ਼ਿਬ੍ਰਾਲਟਰ ਦੀ ਉੱਚ ਅਦਾਲਤ ਨੇ ਆਖਿਆ ਹੈ ਕਿ ਸੀਰੀਆ 'ਚ ਤੇਲ ਲਿਜਾ ਕੇ ਪਾਬੰਦੀਆਂ ਦਾ ਉਲੰਘਣ ਕਰਨ ਦੇ ਸ਼ੱਕ 'ਚ ਜ਼ਬਤ ਕੀਤੇ ਗਏ ਈਰਾਨੀ ਟੈਂਕਰ ਨੂੰ 30 ਦਿਨਾਂ ਲਈ ਹੋਰ ਹਿਰਾਸਤ 'ਚ ਰਖਿਆ ਜਾ ਸਕਦਾ ਹੈ। ਬ੍ਰਿਟਿਸ਼ ਖੇਤਰ ਦੇ ਅਟਾਰਨੀ ਜਨਰਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਜ਼ਿਬ੍ਰਾਲਟਰ ਪੁਲਸ ਅਤੇ ਬ੍ਰਿਟਿਸ਼ ਰਾਇਸ ਕਿਸ਼ਤੀਆਂ ਨੇ 4 ਜੁਲਾਈ ਨੂੰ 21 ਲੱਖ ਬੈਰਲ ਤੇਲ ਲਿਜਾ ਰਹੇ 'ਗ੍ਰੇਸ-1' ਸੁਪਰ ਟੈਂਕਰ ਨੂੰ ਰੋਕ ਲਿਆ ਸੀ। ਪੋਤ ਨੂੰ ਹਿਰਾਸਤ 'ਚ ਰੱਖੇ ਜਾਣ ਦਾ ਅਧਿਕਾਰ ਦੇਣ ਵਾਲੀ ਅਦਾਲਤ ਦਾ ਪਹਿਲਾਂ ਦਿੱਤਾ ਆਦੇਸ਼ ਸ਼ੁੱਕਰਵਾਰ ਤੱਕ ਹੀ ਲਾਗੂ ਸੀ। ਇਸ ਨੂੰ 90 ਦਿਨਾਂ ਲਈ ਫਿਰ ਤੋਂ ਲਾਗੂ ਕੀਤਾ ਜਾ ਸਕਦਾ ਹੈ।

Khushdeep Jassi

This news is Content Editor Khushdeep Jassi