ਜਰਮਨੀ ਦਾ ਤਰੀਕਾ ਅਪਣਾ ਦੁਨੀਆ ਬਚ ਸਕਦੀ ਕੋਰੋਨਾਵਾਇਰਸ ਤੋਂ

03/23/2020 1:10:49 AM

ਵਾਸ਼ਿੰਗਟਨ - ਕੋਰੋਨਾਵਾਇਰਸ ਦੇ ਚੱਲਦੇ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਵਿਚ ਹਾਲਾਤ ਬੇਕਾਬੂ ਹਨ। ਅਮਰੀਕਾ ਵਿਚ ਕੋਰੋਨਾਵਾਇਰਸ ਦੇ ਚੱਲਦੇ ਐਮਰਜੰਸੀ ਲਾਗੂ ਕਰ ਦਿੱਤੀ ਗਈ ਹੈ। ਇਟਲੀ ਜਿਹੇ ਵਿਕਸਤ ਦੇਸ਼ਾਂ ਵਿਚ ਇਸ ਜਾਨਲੇਵਾ ਵਾਇਰਸ ਨਾਲ 5476 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ ਵਿਚ ਯੂਰਪ ਕੋਰੋਨਾਵਾਇਰਸ ਦਾ ਕੇਂਦਰ ਬਣ ਚੁੱਕਿਆ ਹੈ। ਜਿਥੇ ਹਰ ਇਕ ਦੇਸ਼ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਥੇ, ਪਿਛਲੇ ਹਫਤੇ ਜਰਮਨੀ ਦੁਨੀਆ ਵਿਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ਵਿਚ ਚੌਥੇ ਨੰਬਰ 'ਤੇ ਸੀ। ਇਥੇ, ਚੀਨ, ਇਟਲੀ ਅਤੇ ਈਰਾਨ ਤੋਂ ਬਾਅਦ ਸਭ ਤੋਂ ਜ਼ਿਆਦਾ ਇਨਫੈਕਟਡ ਮਰੀਜ਼ ਸਨ ਪਰ ਜਰਮਨੀ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘੱਟ ਕਰਨ ਵਿਚ ਕਾਮਯਾਬ ਰਿਹਾ ਹੈ।

ਵਿਗਿਆਨਕਾਂ ਨੇ ਆਖਿਆ ਕਿ ਇਨਫੈਕਟਡ ਲੋਕਾਂ ਦੀ ਗਿਣਤੀ ਅਤੇ ਮੌਤ ਦੀ ਦਰ ਵਿਚਾਲੇ ਅਸਮਾਨਤਾ ਦੇ ਪਿੱਛੇ ਕੋਈ ਜ਼ਿਆਦਾ ਕਾਰਨ ਨਹੀਂ ਹਨ, ਜਿਨ੍ਹਾਂ ਵਿਚੋਂ ਇਕ ਜਰਮਨੀ ਦੀ ਹਮਲਾਵਰ ਜਾਂਚ ਰਣਨੀਤੀ ਹੈ। 20 ਮਾਰਚ ਤੱਕ ਕਰੀਬ 20,000 ਮਾਮਲਿਆਂ ਵਿਚੋਂ ਸਿਰਫ 68 ਮੌਤਾਂ ਦੇ ਨਾਲ, ਜਰਮਨੀ ਇਟਲੀ ਦੀ ਤੁਲਨਾ ਵਿਚ ਕਿਤੇ ਬਹਿਤਰ ਹੈ। ਇਟਲੀ ਵਿਚ 47,000 ਤੋਂ ਜ਼ਿਆਦਾ ਮਾਮਲਿਆਂ ਵਿਚ 4,032 ਲੋਕਾਂ ਦੀ ਇਸ ਜਾਨਲੇਵਾ ਵਾਇਰਸ ਨਾਲ ਮੌਤ ਹੋਈ ਹੈ।

ਇਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਦੋਹਾਂ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਇਕੋਂ ਹੀ ਸਮੇਂ ਵਿਚ ਦਰਜ ਹੋਏ ਸਨ। ਨਾਲ ਹੀ ਦੋਵੇਂ ਯੂਰਪੀ ਦੇਸ਼ ਬਰਾਬਰ ਜਨਸੰਖਿਆ ਨੂੰ ਸਾਂਝਾ ਕਰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਜਦਕਿ ਇਟਲੀ ਵਿਚ ਜਰਮਨੀ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਮਾਮਲੇ ਹਨ ਪਰ ਇਟਲੀ ਵਿਚ ਜਰਮਨੀ ਦੇ ਮੁਕਾਬਲੇ ਮਿ੍ਰਤਕਾਂ ਦੀ ਗਿਣਤੀ 60 ਗੁਣਾ ਜ਼ਿਆਦਾ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਮੁਤਾਬਕ, ਟੈਸਟ, ਟੈਸਟ, ਟੈਸਟ ਇਸ ਵਾਇਰਸ ਨਾਲ ਨਜਿੱਠਣ ਲਈ ਸਭ ਤੋਂ ਚੰਗੀ ਸਿਫਾਰਸ਼ ਹੈ। ਇਸ ਪਹਿਲੂ ਵਿਚ ਜਰਮਨੀ ਬਿਲਕੁਲ ਵੀ ਡਰਿਆ ਨਹੀਂ ਹੈ। ਜਰਮਨੀ ਦੀ ਰੋਗ ਕੰਟਰੋਲ ਅਤੇ ਰੋਕਥਾਮ ਏਜੰਸੀ, ਰਾਬਰਟ ਕੋਚ ਇੰਸਟੀਚਿਊਟ ਦੇ ਪ੍ਰਮੁੱਖ ਲੋਥਰ ਵਿਲੇਰ ਨੇ ਆਖਿਆ ਕਿ ਜਰਮਨ ਲੈਬ ਹਰ ਹਫਤੇ 1,60,000 ਪ੍ਰੀਖਣ ਕਰ ਰਹੀ ਸੀ।

ਹੋਰ ਯੂਰਪੀ ਦੇਸ਼ਾਂ ਮੁਕਾਬਲੇ ਜਰਮਨੀ ਨੇ ਜ਼ਿਆਦਾ ਕੀਤੀ ਜਾਂਚਹੋਰ ਯੂਰਪੀ ਦੇਸ਼ਾਂ ਦੇ ਮੁਕਾਬਲੇ ਜਰਮਨੀ ਨੇ ਜ਼ਿਆਦਾ ਕੀਤੀ ਜਾਂਚ
20 ਮਾਰਚ ਤੱਕ ਅੰਦਾਜਨ 2,80,000 ਪ੍ਰੀਖਣਾਂ ਦੇ ਨਾਲ, ਜਰਮਨੀ ਦੇ ਕਈ ਹੋਰ ਯੂਰਪੀ ਦੇਸ਼ਾਂ ਦੀ ਤੁਲਨਾ ਵਿਚ ਜ਼ਿਆਦਾ ਪ੍ਰੀਖਣ ਕੀਤੇ ਹਨ। ਇਸ ਗੱਲ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਟਲੀ ਨੇ ਜਰਮਨੀ ਦੇ ਮੁਕਾਬਲੇ 26 ਫੀਸਦੀ ਘੱਟ ਪ੍ਰੀਖਣ ਕੀਤੇ ਹਨ। ਵਿਗਿਆਨਕਾਂ ਦਾ ਆਖਣਾ ਹੈ ਕਿ ਵੱਡੇ ਪੈਮਾਨੇ 'ਤੇ ਕੀਤੀ ਗਈ ਜਾਂਚ ਦੇ ਚੱਲਦੇ ਜਰਮਨੀ ਦੀ ਮੌਤ ਦਰ 'ਤੇ ਨਜ਼ਰ ਰੱਖਣ ਵਿਚ ਜ਼ਿਆਦਾ ਮਦਦ ਮਿਲੀ ਕਿਉਂਕਿ ਇਸ ਨਾਲ ਅਧਿਕਾਰੀਆਂ ਨੂੰ ਅਜਿਹੇ ਮਾਮਲਿਆਂ ਦਾ ਪਤਾ ਲਗਾਉਣ ਦੀ ਮਦਦ ਮਿਲੀ, ਜਿਨ੍ਹਾਂ ਵਿਚ ਕੋਈ ਲੱਛਣ ਨਹੀਂ ਸਨ। ਇਸ ਤਰ੍ਹਾਂ ਇਨ੍ਹਾਂ ਲੋਕਾਂ ਦੇ ਬਚਣ ਦੀ ਸੰਭਾਵਨਾ ਵਧ ਗਈ। ਉਨ੍ਹਾਂ ਆਖਿਆ ਕਿ ਜੇਕਰ ਮਾਮਲਿਆਂ ਦਾ ਸ਼ੁਰੂਆਤੀ ਪਡ਼ਾਅ ਵਿਚ ਪਤਾ ਲਗਾਇਆ ਜਾਂਦਾ ਹੈ ਤਾਂ ਇਸ ਤਰ੍ਹਾਂ ਜਿਉਂਦੇ ਰਹਿਣ ਦੀ ਇਕ ਬਹਿਤਰ ਸੰਭਾਵਨਾ ਹੁੰਦੀ ਹੈ।

Khushdeep Jassi

This news is Content Editor Khushdeep Jassi