ਜਰਮਨੀ ਨੇ ਸ਼ੱਕੀ ਈਰਾਨੀਆਂ ਦੇ ਘਰਾਂ-ਦਫਤਰਾਂ ਦੀ ਲਈ ਤਲਾਸ਼ੀ

01/17/2018 3:53:16 AM

ਬਰਲਿਨ— ਜਰਮਨ ਪੁਲਸ ਨੇ ਖੂਫੀਆ ਏਜੰਸੀ ਦੀ ਸੂਚਨਾ 'ਤੇ ਸ਼ੱਕੀ ਈਰਾਨੀਆਂ ਦੇ ਘਰਾਂ ਤੇ ਦਫਤਰਾਂ ਦੀ ਤਲਾਸ਼ੀ ਲਈ। ਸੰਘੀ ਪ੍ਰੋਸੀਕਿਊਟਰ ਦਫਤਰ ਦੇ ਬੁਲਾਰੇ ਫ੍ਰੌਕੇ ਕੋਈਹਲਰ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸ਼ੱਕੀਆਂ ਨੇ ਈਰਾਨ ਦੀ ਖੂਫੀਆ ਈਕਾਈ ਦੇ ਲਈ ਜਰਮਨੀ ਦੇ ਸੰਸਥਾਨਾਂ ਤੇ ਵਿਅਕਤੀਆਂ ਦੀ ਜਾਸੂਸੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਤਲਾਸ਼ੀ ਦੀ ਕਾਰਵਾਈ ਖੂਫੀਆ ਵਿਭਾਗ ਦੀ ਗੁਪਤ ਸੂਚਨਾ ਤੋਂ ਬਾਅਦ ਕੀਤੀ ਗਈ ਤੇ ਕਿਸੇ ਵੀ ਸ਼ੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਜਰਮਨ ਦੀ ਅਖਬਾਰ ਫੋਕਸ ਦੀ ਉਸ ਰਿਪੋਰਟ 'ਤੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ, ਜਿਸ 'ਚ ਕਿਹਾ ਗਿਆ ਹੈ ਕਿ ਇਹ ਲੋਕ ਜਰਮਨੀ 'ਚ ਇਜ਼ਰਾਇਲ ਦੀ ਜਾਸੂਸੀ ਕਰ ਰਹੇ ਸਨ। ਇਸ ਮਾਮਲੇ 'ਚ ਬਰਲਿਨ 'ਚ ਸਥਿਤ ਈਰਾਨ ਦੇ ਦੂਤਘਰ ਨੇ ਵੀ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ।