ਜਰਮਨੀ ਨੇ 5 ਦੇਸ਼ਾਂ ਦੀਆਂ ਸਰਹੱਦਾਂ ਕੀਤੀਆਂ ਸੀਲ, ਪਾਕਿ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 94

03/16/2020 10:21:43 PM

ਬਰਲਿਨ (ਏਜੰਸੀ)- ਕੋਰੋਨਾ ਵਾਇਰਸ ਪ੍ਰਕੋਪ ਦੇ ਮੱਦੇਨਜ਼ਰ ਜਰਮਨੀ ਨੇ ਆਸਟਰੇਲੀਆ, ਡੈਨਮਾਰਕ, ਫਰਾਂਸ, ਲਕਜਮਬਰਗ ਅਤੇ ਸਵਿਟਜ਼ਰਲੈਂਡ ਦੇ ਨਾਲ ਲਗਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਅਧਿਕਾਰੀਆਂ ਨੇ ਕਿਹਾ ਕਿ ਸਿਰਫ ਸਰਹੱਦ ਪਾਰ ਤੋਂ ਆਉਣ-ਜਾਣ ਵਾਲੇ ਯਾਤਰੀਆਂ ਅਤੇ ਅਜਿਹੇ ਚਾਲਕਾਂ ਨੂੰ ਹੀ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਕੋਲ ਯਾਤਰਾ ਦਾ ਜਾਇਜ਼ ਕਾਰਣ ਹੋਵੇਗਾ। ਜਰਮਨੀ ਦੇ ਕਿਫਰਸਫੇਲਡਨ ਅਤੇ ਆਸਟ੍ਰੀਆ ਦੇ ਕਫਸਟੀਨ ਵਿਚਾਲੇ ਦੀ ਸਰਹੱਦ ’ਤੇ ਪੁਲਸ ਨੇ ਟਰੱਕਾਂ ਨੂੰ ਤਾਂ ਜਾਣ ਦਿੱਤਾ ਪਰ ਯਾਤਰੀ ਵਾਹਨਾਂ ਨੂੰ ਰੋਕ ਕੇ ਚਾਲਕਾਂ ਤੋਂ ਸਵਾਲ ਕੀਤੇ। ਸ਼ਾਮ ਤੱਕ ਪੁਲਸ ਨੇ ਦਰਜਨਾਂ ਕਾਰਾਂ ਨੂੰ ਵਾਪਸ ਭੇਜ ਦਿੱਤਾ।
ਪਾਕਿਸਤਾਨ ’ਚ ਕੋਰੋਨਾ ਪੀੜਤਾਂ ਦੀ ਗਿਣਤੀ 94 ਹੋਈ
ਇਸਲਾਮਾਬਾਦ : ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ’ਚ ਕੋਰੋਨਾ ਵਾਇਰਸ ਦੇ 42 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਸੋਮਵਾਰ ਤੱਕ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ 94 ਹੋ ਗਈ। ਸੂਬਾ ਸਿਹਤ ਮੰਤਰਾਲਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਉਨ੍ਹਾਂ ਤੀਰਥ ਯਾਤਰੀਆਂ ਦੇ ਹਨ ਜੋ ਹਾਲ ਹੀ ’ਚ ਈਰਾਨ ਤੋਂ ਪਰਤੇ ਹਨ। ਹੁਣ ਤੱਕ ਦੇ ਕੁਲ ਮਾਮਲਿਆਂ ’ਚ ਸਭ ਤੋਂ ਵੱਧ ਸਿੰਧ ਸੂਬੇ ਤੋਂ ਹਨ, ਜਿਥੇ 76 ਲੋਕਾਂ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਅਮਰੀਕਾ ’ਚ ਰੂਸੀ ਅੰਬੈਸੀ ਨੇ ਬੰਦ ਕੀਤੀਆਂ ਕੌਂਸਲਿੰਗ ਸੇਵਾਵਾਂ
ਮਾਸਕੋ : ਅਮਰੀਕਾ ’ਚ ਰੂਸ ਦੀ ਅੰਬੈਸੀ ਨੇ ਕੋਰੋਨਾ ਵਾਇਰਸ ਦੇ ਫੈਲਦੇ ਪ੍ਰਕੋਪ ਦੇ ਮੱਦੇਨਜ਼ਰ ਸੈਲਾਨੀਆਂ ਲਈ 16 ਮਾਰਚ ਤੋਂ ਕੌਂਸਲਿੰਗ ਸੇਵਾਵਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ ਇਹ ਵਿਵਸਥਾ ਅਸਥਾਈ ਤੌਰ ’ਤੇ ਬੰਦ ਰਹੇਗੀ। ਰਿਪੋਰਟ ਮੁਤਾਬਕ ਅਮਰੀਕਾ ’ਚ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਦੇ 3200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਐਤਵਾਰ ਤੱਕ ਇਸ ਬੀਮਾਰੀ ਨਾਲ ਘੱਟ ਤੋਂ ਘੱਟ 61 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਚੀਨ ’ਚ ਹੁਣ ਤੱਕ 3213 ਲੋਕਾਂ ਦੀ ਮੌਤ
ਪੇਈਚਿੰਗ : ਚੀਨ ’ਚ ਖਤਰਨਾਕ ਕੋਰੋਨਾ ਵਾਇਰਸ ਨਾਲ 14 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3213 ਹੋ ਗਈ ਜਦੋਂਕਿ 80860 ਲੋਕ ਇਸ ਵਾਇਰਸ ਤੋਂ ਪੀੜਤ ਹਨ। ਚੀਨ ਦੀ ਕੌਮੀ ਸਿਹਤ ਕਮੇਟੀ ਨੇ ਕਿਹਾ ਕਿ ਲੱਗਭਗ 1316 ਲੋਕਾਂ ਨੂੰ ਜਾਂਚ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਸਿਹਤ ਅਧਿਕਾਰੀਆਂ ਮੁਤਾਬਕ ਹੁਬੇਈ ਸੂਬੇ ’ਚ ਐਤਵਾਰ ਨੂੰ ਇਸ ਮਹਾਮਾਰੀ ਨਾਲ 14 ਲੋਕਾਂ ਦੀ ਮੌਤ ਅਤੇ 16 ਨਵੇਂ ਮਾਮਲਿਆਂ ਦੀ ਰਿਪੋਰਟ ਮਿਲੀ ਹੈ। ਕਮਿਸ਼ਨ ਨੇ ਕਿਹਾ ਕਿ ਇਸ ਦਰਮਿਆਨ 41 ਨਵੇਂ ਸ਼ੱਕ ਦੇ ਮਾਮਲੇ ਸਾਹਮਣੇ ਆਏ ਹਨ। ਗੰਭੀਰ ਮਾਮਲਿਆਂ ’ਚ ਗਿਰਾਵਟ ਦੇਖੀ ਗਈ ਅਤੇ ਇਹ ਘਟ ਕੇ 3032 ਰਹਿ ਗਏ। ਹਾਂਗਕਾਂਗ ’ਚ 84, ਮਕਾਊ ’ਚ 10 ਅਤੇ ਤਾਈਵਾਨ ’ਚ 20 ਰੋਗੀਆਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

Sunny Mehra

This news is Content Editor Sunny Mehra