ਚੀਨ ਤੋਂ ਨਾਰਾਜ਼ ਜਰਮਨੀ ਨੇ ਭੇਜਿਆ 130 ਅਰਬ ਯੂਰੋ ਦਾ ਬਿੱਲ

04/20/2020 7:00:52 PM

ਬਰਲਿਨ (ਬਿਊਰੋ):  ਚੀਨ ਦੇ ਵੁਹਾਨ ਤੋਂ ਫੈਲੇ ਕੋਵਿਡ-19 ਨਾਲ ਪੂਰੀ ਦੁਨੀਆ ਵਿਚ ਡੇਢ ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 24 ਲੱਖ ਤੋਂ ਵਧੇਰੇ ਲੋਕ ਵਾਇਰਸ ਦੀ ਚਪੇਟ ਵਿਚ ਹਨ।ਬ੍ਰਿਟੇਨ, ਫਰਾਂਸ ਅਤੇ ਅਮਰੀਕਾ ਨਾਲ ਆਵਾਜ਼ ਮਿਲਾਉਂਦੇ ਹੋਏ ਜਰਮਨੀ ਨੇ ਚੀਨ 'ਤੇ ਗਲੋਬਲ ਮਹਾਮਾਰੀ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ 130 ਅਰਬ ਯੂਰੋ ਦਾ ਬਿੱਲ ਭੇਜਿਆ ਹੈ। ਇਸ ਸੂਚੀ ਮੁਤਾਬਕ 27 ਮਿਲੀਅਨ ਯੂਰੋ ਦਾ ਨੁਕਸਾਨ ਟੂਰਿਜ਼ਮ ਨੂੰ , 7.2 ਮਿਲੀਅਨ ਯੂਰੋ ਦਾ ਨੁਕਸਾਨ ਫਿਲਮ ਇੰਡਸਟਰੀ ਨੂੰ, 1 ਮਿਲੀਅਨ ਯੂਰੋ ਦਾ ਨੁਕਸਾਨ ਜਰਮਨ ਏਅਰਲਾਈਨਜ਼ ਲੁਫਤਸਾਨਾ, 50 ਬਿਲੀਅਨ ਯੂਰੋ ਦਾ ਨੁਕਸਾਨ ਜਰਮਨੀ ਦੇ ਛੋਟੇ ਕਾਰੋਬਾਰੀਆਂ ਨੂੰ ਹੋਇਆ। ਬਿਲਡ ਦੇ ਮੁਤਾਬਕ ਕੁੱਲ 1784 ਯੂਰੋ ਦਾ ਨੁਕਸਾਨ ਪ੍ਰਤੀ ਵਿਅਕਤੀ ਨੂੰ ਹੋਇਆ ਹੈ ਅਤੇ ਦੇਸ਼ ਦੀ ਜੀ.ਡੀ.ਪੀ. 4.2 ਫੀਸਦੀ ਡਿੱਗ ਗਈ। ਅਜਿਹੇ ਵਿਚ ਚੀਨ ਇਸ ਸਾਰੇ ਨੁਕਸਾਨ ਲਈ ਜ਼ਿੰਮੇਵਾਰ ਹੈ। 

ਉੱਧਰ ਜਰਮਨੀ ਦੇ ਇਸ ਕਦਮ ਨਾਲ ਚੀਨ ਵਿਚ ਗੁੱਸਾ ਹੈ। ਜਰਮਨੀ ਦੇ ਇਕ ਅਖਬਾਰ ਵਿਚ ਛਪੀ ਅਖਬਾਰ ਦੇ ਮੁਤਾਬਕ ਇਹਨਾਂ ਦੇਸ਼ਾਂ ਨੇ ਮਹਾਮਾਰੀ ਨੂੰ ਲੈ ਕੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 'ਤੇ ਹਮਲਾ ਕੀਤਾ ਹੈ ਅਤੇ ਦੁਨੀਆ ਨੂੰ ਖਤਰੇ ਵਿਚ ਪਾਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਸ਼ਨੀਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਚੀਨ ਨੇ ਅਜਿਹਾ ਕੰਮ ਜਾਣਬੁੱਝ ਕੇ ਕੀਤਾ ਹੈ ਤਾਂ ਇਸ ਲਈ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਟਰੰਪ ਨੇ ਕਿਹਾ,''ਜਦੋਂ ਇਹ ਇਨਫੈਕਸ਼ਨ ਸ਼ੁਰੂ ਹੋਇਆ ਉਦੋਂ ਇਸ ਨੂੰ ਚੀਨ ਵਿਚ ਰੋਕਿਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਹੁਣ ਇਹ ਪੂਰੀ ਦੁਨੀਆ ਇਸ ਦੀ ਚਪੇਟ ਵਿਚ ਹੈ।'' ਉਹਨਾਂ ਨੇ ਅੱਗੇ ਕਿਹਾ,''ਜੇਕਰ ਇਹ ਗਲਤੀ ਸੀ ਤਾਂ ਠੀਕ ਹੈ ਪਰ ਜੇਕਰ ਇਹ ਜਾਣਬੁੱਝ ਕੇ ਕੀਤੀ ਗਈ ਹੈ ਤਾਂ ਇਸ ਦੇ ਬੁਰੇ ਨਤੀਜੇ ਹੋਣਗੇ।'' 

ਪੜ੍ਹੋ ਇਹ ਅਹਿਮ ਖਬਰ- ਹੈਰੀ ਤੇ ਮੇਗਨ ਨੇ 4 ਅਖਬਾਰਾਂ ਨੂੰ ਕੀਤਾ ਬਲੈਕਲਿਸਟ

ਜਰਮਨੀ ਵਿਚ ਇਸ ਮਹਾਮਾਰੀ ਦੇ ਕਾਰਨ ਅਨੁਮਾਨਿਤ ਨੁਕਸਾਨ 130 ਅਰਬ ਯੂਰੋ ਦੱਸਿਆ ਗਿਆ ਹੈ ਅਤੇ ਇਸ ਨਾਲ ਸਬੰਧਤ ਪੂਰੀ ਲਿਸਟ ਇੱਥੋਂ ਦੇ ਮਸ਼ਹੂਰ ਅਖਬਾਰ 'ਬਿਲਡ' ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਦੇ ਮੁਤਾਬਕ ਪ੍ਰਤੀ ਵਿਅਕਤੂ ਕੁੱਲ 1784 ਯੂਰੋ ਦਾ ਨੁਕਸਾਨ ਹੋਇਆ ਹੈ ਅਤੇ ਦੇਸ਼ ਦੀ ਜੀ.ਡੀ.ਪੀ. ਵਿਚ ਵੀ ਗਿਰਾਵਟ ਹੋਈ ਹੈ। ਜਰਮਨੀ ਦੇ ਇਸ ਹਮਲੇ ਨਾਲ ਨਾਰਾਜ਼ ਚੀਨ ਨੇ ਇਸ ਨੂੰ ਰਾਸ਼ਟਰਵਾਦ ਨੂੰ ਵਧਾਵਾ ਅਤੇ ਵਿਦੇਸ਼ੀਆਂ ਨਾਲ ਨਫਰਤ ਨੂੰ ਦਰਸ਼ਾਉਣ ਵਾਲਾ ਕਦਮ ਦੱਸਿਆ ਹੈ। ਚੀਨ ਤੋਂ ਮਿਲ ਰਹੀਆਂ ਖਬਰਾਂ ਨਾਲ ਪਤਾ ਲੱਗਦਾ ਹੈ ਕਿ ਉਸ ਨੇ ਇਸ ਜਾਨਲੇਵਾ ਵਾਇਰਸ ਦੇ ਇਨਫੈਕਸਨ ਦੇ ਖਤਰੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਰਾਇਟਰਜ਼ ਦੇ ਮੁਤਾਬਕ ਜਰਮਨੀ ਵਿਚ ਕੋਰੋਨਾਵਾਇਰਸ ਇਨਫੈਕਸਨ ਦੇ ਕੁੱਲ ਮਾਮਲੇ 141,672 ਹਨ ਜੋ ਰੌਬਰਟ ਕੋਚ ਇੰਸਟੀਚਿਊਟ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਹਨ।ਵਾਇਰਸ ਨਾਲ ਇੱਥੇ 4,404 ਲੋਕਾਂ ਦੀ ਮੌਤ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਇਸ ਜਾਨਵਰ ਦੇ ਖੂਨ ਨਾਲ ਬਣ ਸਕਦੈ ਕੋਰੋਨਾ ਦਾ ਟੀਕਾ

Vandana

This news is Content Editor Vandana