ਸ਼ਖਸ ਨੇ 516 ਤੋਂ ਵੱਧ ਵਾਰ ਸਰੀਰ ''ਚ ਕਰਾਈਆਂ ਤਬਦੀਲੀਆਂ, ਗਿਨੀਜ਼ ਬੁੱਕ ''ਚ ਨਾਮ ਦਰਜ

10/26/2020 6:31:11 PM

ਬਰਲਿਨ (ਬਿਊਰੋ): ਦੁਨੀਆ ਵਿਚ ਅਜੀਬ ਸ਼ੌਂਕ ਰੱਖਣ ਵਾਲੇ ਬਹੁਤ ਸਾਰੇ ਲੋਕ ਹਨ।ਆਪਣੇ ਇਸ ਅਜੀਬ ਸ਼ੌਂਕ ਕਾਰਨ ਅਜਿਹੇ ਲੋਕ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਕਈ ਵਾਰ ਉਹਨਾਂ ਦੇ ਸ਼ੌਂਕ ਵਿਸ਼ਵ ਰਿਕਾਰਡ ਵੀ ਬਣਾ ਦਿੰਦੇ ਹਨ ਅਤੇ ਅਜਿਹਾ ਸ਼ੌਂਕ ਰੱਖਣ ਵਾਲਾ ਆਮ ਆਦਮੀ ਵੀ ਖਾਸ ਬਣ ਜਾਂਦਾ ਹੈ।ਇਸੇ ਤਰ੍ਹਾਂ ਦਾ ਜਰਮਨੀ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ।

ਟੈਟੂ ਨੂੰ ਕਲਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਸ ਕਲਾ ਨੂੰ ਲੋਕ ਆਪਣੇ ਸਰੀਰ ਦੇ ਕਈ ਹਿੱਸਿਆਂ ਵਿਚ ਬਣਵਾਉਂਦੇ ਹਨ। ਬਲੈਕ ਅਤੇ ਵ੍ਹਾਈਟ ਟੈਟੂ ਦੇ ਨਾਲ-ਨਾਲ ਰੰਗੀਨ ਟੈਟੂ ਦਾ ਵੀ ਟਰੈਂਡ ਚੱਲ ਰਿਹਾ ਹੈ।ਭਾਵੇਂਕਿ ਇਹਨਾਂ ਅਜੀਬੋ-ਗਰੀਬ ਚੀਜ਼ਾਂ ਦਾ ਸਰੀਰ ਦੇ ਅੰਗਾਂ 'ਤੇ ਕਈ ਵਾਰ ਗਲਤ ਅਸਰ ਵੀ ਪੈਂਦਾ ਹੈ ਪਰ ਜਨੂੰਨੀ ਲੋਕ ਇਸ ਦੀ ਬਿਲਕੁੱਲ ਵੀ ਪਰਵਾਹ ਨਹੀਂ ਕਰਦੇ। ਜਰਮਨੀ ਵਿਚ ਇਕ ਸ਼ਖਸ ਨੇ ਆਪਣੇ ਸ਼ੌਂਕ ਦੇ ਕਾਰਨ ਸਰੀਰ ਵਿਚ ਸੈਂਕੜੇ ਤਬਦੀਲੀਆਂ ਕਰਵਾਈਆਂ ਅਤੇ ਆਕਰਸ਼ਣ ਦਾ ਕੇਂਦਰ ਬਣ ਗਿਆ।

ਜਰਮਨੀ ਦੀ ਇਕ ਟੇਲੀਕਾਮ ਕੰਪਨੀ ਨਾਲ ਜੁੜੇ ਰੋਲਫ ਬੁਚੋਲਜ਼ ਦਾ ਸ਼ੌਂਕ ਕੁਝ ਅਜਿਹਾ ਹੀ ਹੈ। ਉਹਨਾਂ ਨੂੰ ਆਪਣੇ ਸਰੀਰ ਵਿਚ ਤਬਦੀਲੀਆਂ ਕਰਾਉਣ ਦਾ ਸ਼ੌਂਕ ਹੈ। ਹੁਣ ਤੱਕ ਉਹ 516 ਤੋਂ ਵੀ ਵਧੇਰੇ ਵਾਰ ਆਪਣੇ ਸਰੀਰ ਵਿਚ ਤਬਦੀਲੀਆਂ ਕਰਵਾ ਚੁੱਕੇ ਹਨ। ਜਿਸ ਦੇ ਲਈ ਉਸ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। ਜਦੋਂ ਉਹ 40 ਸਾਲ ਦੇ ਸਨ ਉਦੋਂ ਉਹਨਾਂ ਨੇ ਪਹਿਲੀ ਵਾਰ ਸਰੀਰ 'ਤੇ ਟੈਟੂ ਬਣਵਾਇਆ ਸੀ ਅਤੇ ਛੇਦ ਕਰਾ ਕੇ ਰਿੰਗਜ਼ ਪਵਾਈਆਂ ਸਨ।

 

ਪਿਛਲੇ 20 ਤੋਂ ਵੱਧ ਸਾਲਾਂ ਵਿਚ ਉਹ ਜੀਭ, ਭਰਵੱਟਿਆਂ ਅਤੇ ਨੱਕ ਵਿਚ ਸੈਂਕੜੇ ਵਾਰ ਛੇਦ ਕਰਾ ਕੇ ਰਿੰਗ ਪਵਾ ਚੁੱਕੇ ਹਨ। ਉਹਨਾਂ ਨੇ ਆਪਣੇ ਮੱਥੇ 'ਤੇ ਦੋ ਸਿੰਙ ਵੀ ਟਰਾਂਸਪਲਾਂਟ ਕਰਵਾਏ ਹਨ। ਇਸ ਦੇ ਕਾਰਨ ਉਹਨਾਂ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਗਿਆ ਹੈ। ਰੋਲਫ ਕਹਿੰਦੇ ਹਨ,''ਹਾਲੇ ਮੇਰਾ ਸਰੀਰ ਸਹੀ ਨਹੀਂ  ਹੋਇਆ ਹੈ।ਇਹ ਤਾਂ ਸਿਰਫ ਬਾਹਰੋਂ ਬਦਲਿਆ ਹੈ। ਮੈਂ ਉਹੀ ਹਾਂ ਜੋ ਪਹਿਲਾਂ ਸੀ।''

Vandana

This news is Content Editor Vandana