23 ਸਾਲਾ ਜਰਮਨ ਕੁੜੀ ਦੀ ਮੌਤ, ਗਾਜ਼ਾ 'ਚ ਇਜ਼ਰਾਇਲੀ ਫ਼ੌਜ ਨੂੰ ਮਿਲੀ ਲਾਸ਼, ਹਮਾਸ ਨੇ ਕਰਵਾਈ ਸੀ ਨਗਨ ਪ੍ਰੇਡ

10/31/2023 1:10:04 AM

ਇੰਟਰਨੈਸ਼ਨਲ ਡੈਸਕ : ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲੇ ਦੌਰਾਨ 200 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਜਰਮਨ ਦੀ ਕਾਰਟੂਨ ਐਰਟਿਸਟ ਸ਼ਾਨੀ ਲਾਉਕ ਵੀ ਉਨ੍ਹਾਂ ਵਿੱਚ ਸ਼ਾਮਲ ਸੀ। ਹਮਾਸ ਦੇ ਲੋਕਾਂ ਨੇ ਗਾਜ਼ਾ ਵਿੱਚ ਸ਼ਾਨੀ ਨੂੰ ਨਗਨ ਕਰਕੇ ਘੁਮਾਇਆ ਸੀ ਅਤੇ ਕਈ ਤਰੀਕਿਆਂ ਨਾਲ ਤਸੀਹੇ ਦਿੱਤੇ ਸਨ। ਅਖੀਰ ਕਈ ਜ਼ੁਲਮ ਸਹਿਣ ਵਾਲੀ ਸ਼ਾਨੀ ਲਾਉਕ ਦੀ ਮੌਤ ਹੋ ਗਈ ਹੈ। ਇਜ਼ਰਾਈਲ ਨੇ 23 ਸਾਲਾ ਜਰਮਨ ਕੁੜੀ ਸ਼ਾਨੀ ਲਾਉਕ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਗਾਜ਼ਾ 'ਚ ਇਜ਼ਰਾਈਲੀ ਫ਼ੌਜ ਨੂੰ ਸ਼ਾਨੀ ਲਾਉਕ ਦੀ ਲਾਸ਼ ਬੁਰੀ ਹਾਲਤ ਵਿੱਚ ਮਿਲੀ ਹੈ। ਮ੍ਰਿਤਕਾ ਦਾ ਚਿਹਰਾ ਬੁਰੀ ਤਰ੍ਹਾਂ ਵਿਗਾੜਿਆ ਹੋਇਆ ਸੀ। ਅਜਿਹੇ 'ਚ ਲਾਸ਼ ਦੀ ਪਛਾਣ ਕਰਨ 'ਚ ਕੁਝ ਸਮਾਂ ਲੱਗਾ। ਸ਼ਨਾਖਤ ਕਰਨ ਤੋਂ ਬਾਅਦ ਪਰਿਵਾਰ ਅਤੇ ਇਜ਼ਰਾਈਲੀ ਸਰਕਾਰ ਨੇ ਸੋਮਵਾਰ ਨੂੰ ਸ਼ਾਨੀ ਦੀ ਮੌਤ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ : ਮਹਾਰਾਸ਼ਟਰ : ਹੋਰ ਤੇਜ਼ ਹੋਈ ਮਰਾਠਾ ਅੰਦੋਲਨ ਦੀ ਅੱਗ, ਅੰਦੋਲਨਕਾਰੀਆਂ ਨੇ ਫੂਕ ਦਿੱਤੇ ਵਿਧਾਇਕਾਂ ਦੇ ਘਰ

ਸ਼ਾਨੀ ਦੀ ਭੈਣ ਐਡੀ ਲਾਉਕ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਅੱਜ ਬਹੁਤ ਹੀ ਦੁੱਖ ਨਾਲ ਸਾਨੂੰ ਆਪਣੀ ਭੈਣ ਦੀ ਮੌਤ ਦੀ ਸੂਚਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੁਣ ਉਹ ਸਾਡੇ ਵਿਚਕਾਰ ਨਹੀਂ ਹੈ। ਇਜ਼ਰਾਈਲ ਵੱਲੋਂ ਸ਼ਾਨੀ ਦੀ ਮੌਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਸ਼ਾਨੀ ਨੂੰ ਇਜ਼ਰਾਈਲ ਦੇ ਇਕ ਸੰਗੀਤ ਸਮਾਰੋਹ ਤੋਂ ਅਗਵਾ ਕੀਤਾ ਗਿਆ ਸੀ। ਹਮਾਸ ਦੇ ਅੱਤਵਾਦੀਆਂ ਨੇ ਗਾਜ਼ਾ ਦੇ ਆਲੇ-ਦੁਆਲੇ ਉਸ ਦੀ ਨੰਗੀ ਪ੍ਰੇਡ ਕਰਵਾਈ ਅਤੇ ਬੇਰਹਿਮੀ ਦੀਆਂ ਹੱਦਾਂ ਪਾਰ ਕੀਤੀਆਂ। ਅੱਜ ਸ਼ਾਨੀ ਦੀ ਮੌਤ ਨਾਲ ਸਾਡਾ ਦਿਲ ਟੁੱਟ ਗਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ 13 ਸਾਲਾ ਹਿੰਦੂ ਲੜਕੀ ਅਗਵਾ

ਸ਼ਾਨੀ ਇਜ਼ਰਾਈਲ 'ਚ ਗਾਜ਼ਾ ਸਰਹੱਦ ਨੇੜੇ ਚੱਲ ਰਹੇ ਸੁਪਰਨੋਵਾ ਮਿਊਜ਼ਿਕ ਫੈਸਟੀਵਲ ਵਿੱਚ ਵੀ ਸ਼ਾਮਲ ਸੀ, ਜਿਸ 'ਤੇ 7 ਅਕਤੂਬਰ ਨੂੰ ਹਮਾਸ ਨੇ ਹਮਲਾ ਕੀਤਾ ਸੀ। 23 ਸਾਲਾ ਸ਼ਾਨੀ ਨੂੰ ਬੰਧਕ ਬਣਾਇਆ ਗਿਆ ਸੀ। ਸ਼ਾਨੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੀ ਮਾਂ ਰਿਕਾਰਡਾ ਲਾਉਕ ਨੇ ਇਕ ਵੀਡੀਓ ਜਾਰੀ ਕਰਕੇ ਜਰਮਨ ਅਤੇ ਇਜ਼ਰਾਈਲੀ ਸਰਕਾਰਾਂ ਤੋਂ ਸ਼ਾਨੀ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਉਸ ਨੇ ਵੀਡੀਓ 'ਚ ਕਿਹਾ ਸੀ ਕਿ ਮੈਨੂੰ ਇਕ ਵੀਡੀਓ ਮਿਲਿਆ ਹੈ, ਜਿਸ ਵਿੱਚ ਕੁਝ ਲੋਕ ਮੇਰੀ ਬੇਟੀ ਨੂੰ ਬੇਹੋਸ਼ੀ ਦੀ ਹਾਲਤ 'ਚ ਗਾਜ਼ਾ ਪੱਟੀ ਦੇ ਆਸ-ਪਾਸ ਇਕ ਕਾਰ 'ਚ ਲੈ ਕੇ ਘੁੰਮ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh