ਗਿਲਗਿਤ-ਬਾਲਟੀਸਤਾਨ ਭਾਰਤ ਦਾ ਹਿੱਸਾ : ਸੇਂਜ ਸੇਰਿੰਗ

09/11/2019 5:03:58 PM

ਬਰਨ (ਬਿਊਰੋ)— ਯੂਰਪੀ ਦੇਸ਼ ਸਵਿਟਜ਼ਰਲੈਂਡ ਦੇ ਸ਼ਹਿਰ ਜੈਨੇਵਾ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ (UNHRC) ਦੇ 42ਵੇਂ ਸੈਸ਼ਨ ਵਿਚ ਗਿਲਗਿਤ-ਬਾਲਟੀਸਤਾਨ ਦੇ ਸਮਾਜਿਕ ਕਾਰਕੁੰਨ ਸੇਂਜ ਸੇਰਿੰਗ ਨੇ ਇਕ ਮਹੱਤਵਪੂਰਣ ਬਿਆਨ ਦਿੱਤਾ। ਸੇਂਜ ਮੁਤਾਬਕ,''ਗਿਲਗਿਤ-ਬਾਲਟੀਸਤਾਨ ਭਾਰਤ ਦਾ ਹਿੱਸਾ ਹੈ। ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੂੰ ਇਹ ਸਮਝਣਾ ਹੋਵੇਗਾ ਕਿ ਪਾਕਿਸਤਾਨ ਪਿਛਲੇ 70 ਸਾਲਾਂ ਤੋਂ ਇਕ ਵੱਡੀ ਰੁਕਾਵਟ ਬਣਿਆ ਹੋਇਆ ਹੈ।''

 

ਆਪਣੇ ਬਿਆਨ ਵਿਚ ਸੇਂਜ ਨੇ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਉਣ ਦੇ ਭਾਰਤ ਸਰਕਾਰ ਦੇ ਫੈਸਲੇ ਨੂੰ ਸਹੀ ਦੱਸਿਆ। ਸੇਰਿੰਗ ਨੇ ਕਿਹਾ,''ਜੰਮੂ-ਕਸ਼ਮੀਰ ਵਿਚ ਧਾਰਾ 370 ਕੁਝ ਲੋਕਾਂ ਦੇ ਹੱਥਾਂ ਦਾ ਖਿਡੌਣਾ ਬਣ ਗਿਆ ਸੀ, ਜਿਸ ਨੇ ਉਨ੍ਹਾਂ ਨੂੰ ਨਸਲੀ ਅਤੇ ਧਾਰਮਿਕ ਸਮੂਹਾਂ 'ਤੇ ਵੀਟੋ ਪਾਵਰ ਦਿੱਤੀ ਹੋਈ ਸੀ। ਜਿਹੜੇ ਲੋਕਾਂ ਨੂੰ ਇਸ ਨਾਲ ਫਾਇਦਾ ਹੋ ਰਿਹਾ ਸੀ, ਉਹ ਪਾਕਿਸਤਾਨੀ ਫੌਜ ਦੇ ਸਹਿਯੋਗੀ ਬਣ ਗਏ ਅਤੇ ਪਾਕਿਸਤਾਨ ਦੇ ਰਣਨੀਤਕ ਹਿੱਤਾਂ ਨੂੰ ਜੰਮੂ-ਕਸ਼ਮੀਰ ਵਿਚ ਵਧਾਵਾ ਦਿੰਦੇ ਰਹੇ।''

Vandana

This news is Content Editor Vandana