ਜਨਰਲ ਮਾਰਕ ਮੀਲੀ ਬਣੇ ਟਰੰਪ ਦੇ ਨਵੇਂ ਫੌਜੀ ਸਲਾਹਕਾਰ

10/01/2019 2:29:14 AM

ਵਾਸ਼ਿੰਗਟਨ - ਅਮਰੀਕਾ ਦੇ ਸਾਬਕਾ ਫੌਜ ਪ੍ਰਮੁੱਖ ਜਨਰਲ ਮਾਰਕ ਮੀਲੀ ਨੇ ਸੋਮਵਾਰ ਨੂੰ ਜੁਆਇੰਟ ਚੀਫਸ ਆਫ ਸਟਾਫ ਦੇ ਨਵੇਂ ਪ੍ਰਮੁੱਖ ਦੇ ਤੌਰ 'ਤੇ ਜ਼ਿੰਮੇਵਾਰੀ ਸੰਭਾਲ ਲਈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉੱਚ ਫੌਜੀ ਸਲਾਹਕਾਰ ਦੀ ਅਹਿਮ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਟਰੰਪ ਦੀ ਮੌਜੂਦਗੀ 'ਚ ਆਖਿਆ ਕਿ ਤੁਸੀਂ ਇਸ ਗੱਲ 'ਤੇ ਭਰੋਸਾ ਕਰ ਸਕਦੇ ਹੋ ਕਿ ਮੈਂ ਤੁਹਾਨੂੰ ਹਮੇਸ਼ਾ ਸਪੱਸ਼ਟ ਅਤੇ ਨਿਰਪੱਖ ਫੌਜੀ ਸਲਾਹ ਦੇਵਾਂਗਾ। ਟਰੰਪ ਨੇ ਆਖਿਆ ਕਿ ਤੁਸੀਂ ਮੇਰੇ ਦੋਸਤ ਹੋ, ਤੁਸੀਂ ਮੇਰੇ ਸਲਾਹਕਾਰ ਹੋ ਅਤੇ ਤੁਸੀਂ ਇਸ ਅਹੁਦੇ ਦੇ ਕਾਬਲ ਹੋ। ਮੈਨੂੰ ਕੋਈ ਸ਼ੱਕ ਨਹੀਂ ਰਿਹਾ।

Khushdeep Jassi

This news is Content Editor Khushdeep Jassi