ਘਰ 'ਚ ਗੈਸ ਲੀਕ ਹੋਣ 'ਤੇ ਇੰਝ ਹੋਇਆ ਬਚਾਅ, ਡੌਗ ਬਣਿਆ ਹੀਰੋ

02/14/2019 3:59:55 PM

ਦੱਖਣੀ ਅਫਰੀਕਾ,(ਏਜੰਸੀ)— ਕੁੱਤੇ ਨਾ ਸਿਰਫ ਸਭ ਤੋਂ ਚੰਗੇ ਦੋਸਤ ਰਹੇ ਹਨ ਬਲਕਿ ਕਈ ਮੌਕਿਆਂ 'ਤੇ ਉਹ ਆਪਣੀ ਵਫਾਦਾਰੀ ਅਤੇ ਸੂਝ-ਬੂਝ ਨਾਲ ਆਪਣੇ ਮਾਲਕਾਂ ਨੂੰ ਮੁਸੀਬਤ 'ਚੋਂ ਵੀ ਬਚਾਅ ਲੈਂਦੇ ਹਨ। ਹਾਲ ਹੀ 'ਚ ਅਫਰੀਕਾ ਦੇ ਇਕ ਡੌਗ ਦੀ ਕਹਾਣੀ ਦੁਨੀਆ ਭਰ ਦੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹੀ, ਜਿਸ ਨੇ ਆਪਣੇ ਮਾਲਕ ਨੂੰ ਬਚਾਉਣ ਲਈ ਆਪਣੀ ਜਾਨ ਦਾਅ 'ਤੇ ਲਗਾ ਦਿੱਤੀ। ਹੁਣ ਅਮਰੀਕਾ 'ਚ ਵੀ ਇਕ ਅਜਿਹੀ ਖਬਰ ਸਾਹਮਣੇ ਆਈ ਹੈ।
ਮਾਮਲਾ ਵੈਸਟਚੈਸਟਰ ਦਾ ਹੈ।  ਕੋਸਟੇਲ ਨਾਂ ਦੀ ਔਰਤ ਆਪਣੇ ਘਰ 'ਚ ਨਹੀਂ ਸੀ ਤੇ ਇਸ ਦੌਰਾਨ ਉਸ ਦੇ ਘਰ 'ਚ ਗੈਸ ਲੀਕ ਹੋਣ ਲੱਗ ਗਈ। ਮਾਲਕਿਨ ਦੀ ਗੈਰ-ਮੌਜੂਦਗੀ 'ਚ ਪਿਟ ਬੁਲ ਡੌਗ ਸੈਂਡੀ ਘਰ ਤੋਂ ਬਾਹਰ ਨਿਕਲਿਆ ਅਤੇ ਪੁਲਸ ਨੂੰ ਲੈ ਕੇ ਆਇਆ। ਇਸ ਤਰ੍ਹਾਂ ਉਸ ਨੇ ਘਰ ਨੂੰ ਸੜਨ ਤੋਂ ਬਚਾ ਲਿਆ ਕਿਉਂਕਿ ਜੇਕਰ ਅਚਾਨਕ ਔਰਤ ਘਰ ਆ ਕੇ ਕੋਈ ਸਵਿੱਚ ਆਨ ਕਰ ਦਿੰਦੀ ਤਾਂ ਘਰ 'ਚ ਅੱਗ ਲੱਗ ਜਾਣੀ ਸੀ। ਪੁਲਸ ਵਾਲਿਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਲੱਗਾ ਕਿ ਕੁੱਤਾ ਕਿਸੇ ਦੇ ਘਰੋਂ ਭੱਜ ਕੇ ਆ ਗਿਆ ਹੈ ਪਰ ਉਸ ਦੀਆਂ ਹਰਕਤਾਂ ਤੋਂ ਉਨ੍ਹਾਂ ਨੂੰ ਲੱਗਾ ਕਿ ਉਹ ਮਦਦ ਮੰਗ ਰਿਹਾ ਹੈ।

ਅਸਲ 'ਚ ਬੁੱਧਵਾਰ ਨੂੰ 3.30 ਵਜੇ ਪਿਟ ਬੁਲ ਨੂੰ ਸੜਕਾਂ 'ਤੇ ਭਟਕਦੇ ਹੋਏ ਪਾਇਆ ਗਿਆ ਸੀ। ਟਕਾਹੋਈ ਪੁਲਸ ਵਿਭਾਗ ਦੇ ਲਾਰਿੰਸ ਰੋਟਾ ਨੇ ਕਿਹਾ ਕਿ ਸਾਨੂੰ ਖਬਰ ਮਿਲ ਸੀ ਕਿ ਇਕ ਡੌਗ ਸ਼ਾਇਦ ਘਰੋਂ ਭੱਜ ਕੇ ਸੜਕ 'ਤੇ ਆ ਗਿਆ ਹੈ ਪਰ ਜਦ ਪੁਲਸ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਭੱਜਦੇ ਹੋਏ ਫੇਅਰਵਿਊ ਅਵੈਨਿਊ 'ਤੇ ਆਪਣੇ ਘਰ ਵਾਪਸ ਆ ਗਿਆ। ਪੁਲਸ ਜਦ ਪੁੱਜੀ ਤਾਂ ਘਰ ਦਾ ਪਿਛਲਾ ਦਰਵਾਜ਼ਾ ਖੁੱਲ੍ਹਾ ਸੀ।
ਰੋਟਾ ਨੇ ਦੱਸਿਆ ਕਿ ਜਦ ਉਹ ਘਰ ਦੀ ਜਾਂਚ ਕਰਨ ਅੰਦਰ ਗਏ ਤਾਂ ਉਨ੍ਹਾਂ ਨੂੰ ਗੈਸ ਦੀ ਬਦਬੂ ਆਈ। ਘਟਨਾ ਦੌਰਾਨ ਕੋਸਟੇਲੋ ਘਰ 'ਚ ਨਹੀਂ ਸੀ। ਉਨ੍ਹਾਂ ਨੇ ਸੈਂਡੀ ਨੂੰ ਹੀਰੋ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਡੌਗ ਨਾ ਹੁੰਦਾ ਤਾਂ ਭਿਆਨਕ ਹਾਦਸਾ ਵਾਪਰ ਸਕਦਾ ਸੀ।