CAA ਦੇ ਵਿਰੋਧ ''ਚ ਪ੍ਰਦਰਸ਼ਨਕਾਰੀ ਲੰਡਨ ''ਚ ਗਾਂਧੀ ਦੇ ਬੁੱਤ ਨੇੜੇ ਹੋਏ ਇਕੱਠੇ

12/22/2019 1:23:36 AM

ਲੰਡਨ - ਭਾਰਤ 'ਚ ਸੋਧ ਨਾਗਰਿਤਾ ਕਾਨੂੰਨ (ਸੀ. ਏ. ਏ.) ਅਤੇ ਪ੍ਰਸਤਾਵਿਤ ਰਾਸ਼ਟਰੀ ਨਾਗਰਿਕ ਪੰਜੀਕਰਣ (ਐੱਨ. ਆਰ. ਸੀ.) ਖਿਲਾਫ ਸ਼ਨੀਵਾਰ ਨੂੰ ਲੰਡਨ 'ਚ ਪਾਰਲੀਮੈਂਟ ਸਕੁਆਇਰ 'ਤੇ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਸੈਂਕੜੇ ਦੀ ਗਿਣਤੀ 'ਚ ਵਿਦਿਆਰਥੀ ਅਤੇ ਹੋਰ ਲੋਕ ਇਕੱਠੇ ਹੋਏ। ਸ਼ਾਂਤੀਪੂਰਣ ਪ੍ਰਦਰਸ਼ਨ 'ਭਾਰਤੀ ਸੰਵਿਧਾਨ ਨੂੰ ਬਚਾਓ' ਦੇ ਸੰਦੇਸ਼ ਦੇ ਨਾਲ ਕੀਤਾ ਗਿਆ। ਇਸ 'ਚ ਬ੍ਰਿਟੇਨ ਸਥਿਤ ਕਈ ਦੱਖਣੀ ਏਸ਼ੀਆਈ ਸੰਗਠਨ ਇਕੱਠੇ ਹੋਏ, ਜਿਨ੍ਹਾਂ ਨੇ ਆਜ਼ਾਦੀ ਦੇ ਨਾਅਰੇ ਲਾਏ। ਉਨ੍ਹਾਂ ਦੇ ਹੱਥਾਂ 'ਚ ਭਾਰਤੀ ਝੰਡੇ ਸੀ ਅਤੇ ਤਖਤੀਆਂ ਸਨ, ਜਿਨ੍ਹਾਂ 'ਤੇ ਸੀ. ਏ. ਏ. ਅਤੇ ਐੱਨ. ਆਰ. ਸੀ. ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਇਕ ਪ੍ਰਦਰਸ਼ਨਕਾਰੀ ਨੇ ਆਖਿਆ ਕਿ ਅਸੀਂ ਇਥੇ ਇਹ ਆਖਣ ਲਈ ਇਕੱਠੇ ਹੋਏ ਹਾਂ ਕਿ ਅਸੀਂ ਜਾਮੀਆ ਅਤੇ ਏ. ਐੱਮ. ਯੂ. ਦੇ ਵਿਦਿਆਰਥੀਆਂ ਅਤੇ ਸਮੁੱਚੇ ਭਾਰਤ 'ਚ ਪ੍ਰਦਰਸ਼ਨ ਕਰ ਰਹੇ ਹੋਰ ਵਿਦਿਆਰਥੀਆਂ ਅਤੇ ਲੋਕਾਂ ਦੇ ਨਾਲ ਹਨ। ਇਸ ਵਿਚਾਲੇ, ਸ਼ਨੀਵਾਰ ਨੂੰ ਬ੍ਰਿਟੇਨ 'ਚ ਕਈ ਯੂਨੀਵਰਸਿਟੀ ਇਮਾਰਤਾਂ 'ਚ ਸਿਲਸਿਲੇਵਾਰ ਪ੍ਰਦਰਸ਼ਨ ਹੋਏ।

Khushdeep Jassi

This news is Content Editor Khushdeep Jassi