ਪਾਕਿ ਦੀ ਦੇਸੀ ਫਿਲਮ ''ਚ ਅੰਗਰੇਜ਼ੀ ਤੜਕਾ, ਵੀਡੀਓ ਦੇਖ ਹੱਸ-ਹੱਸ ਪੈਣਗੀਆਂ ਢਿੱਡੀਂ ਪੀੜਾਂ

09/13/2015 3:23:22 PM


ਲਾਹੌਰ— ਪਾਕਿਸਤਾਨ ਕਿਸੇ ਨਾ ਕਿਸੇ ਕਾਰਨ ਕਰਕੇ ਹਮੇਸ਼ਾ ਸੁਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ ਤੇ ਭਾਰਤੀਆਂ ਨੂੰ ਹਮੇਸ਼ਾ ਪਾਕਿਸਤਾਨੀਆਂ ਦੀ ਖ਼ਬਰਾਂ ਵਿਚ ਦਿਲਚਸਪੀ ਰਹਿੰਦੀ ਹੈ। ਕਦੇ ਪਾਕਿ ਆਪਣੀਆ ਨਾ-ਪਾਕ ਹਰਕਤਾਂ ਕਾਰਨ ਤੇ ਕਦੀ ਹਾਸ-ਵਿਅੰਗ ਨੂੰ ਲੈ ਕੇ ਭਾਰਤ ਵਿਚ ਸੁਰਖੀਆਂ ਵਿਚ ਆ ਜਾਂਦਾ ਹੈ। ਤੇ ਹੁਣ ਸੋਸ਼ਲ ਮੀਡੀਆ ''ਤੇ ਪਾਕਿਸਤਾਨ ਦੀ ਇਕ ਅਜਿਹੀ ਫਿਲਮ ਧੂੰਮਾਂ ਪਾ ਰਹੀ ਹੈ, ਜਿਸ ਨੂੰ ਕੇ ਲੋਕਾਂ ਦਾ ਹਾਸਾ ਨਹੀਂ ਰੁਕ ਰਿਹਾ। ਦਰਅਸਲ ਇਹ ਪਾਕਿਸਤਾਨ ਦੀ ਪੰਜਾਬੀ ਫਿਲਮ ਹੈ, ਜਿਸ ਵਿਚ ਅੰਗਰੇਜ਼ੀ ਤੜਕਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਯਾਨੀ ਕਿ ਇਸ ਦੇ ਡਾਇਲਗਜ਼ ''ਚ ਪੰਜਾਬੀ ਅਤੇ ਅੰਗਰੇਜ਼ੀ ਦਾ ਮਿਸ਼ਰਣ ਹਨ। ਤੁਸੀਂ ਵੀ ਸੁਣੋ ਪੰਜਾਬੀ ਸਟਾਈਲ ''ਚ ਬੋਲੇ ਗਏ ਫਿਲਮ ਦੇ ਅੰਗਰੇਜ਼ੀ ਡਾਇਲਾਗ ਤੇ ਹੱਸ-ਹੱਸ ਹੋ ਜਾਓ ਦੂਹਰੇ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi