ਵੈਨਕੂਵਰ 'ਚ ਮਰੀਆਂ ਮਿਲੀਆਂ ਭੈਣਾਂ ਨੂੰ ਭਿੱਜੀਆਂ ਅੱਖਾਂ ਨਾਲ ਦਿੱਤੀ ਗਈ ਸ਼ਰਧਾਂਜਲੀ

01/13/2018 3:23:33 PM

ਵਿਕਟੋਰੀਆ— ਕੈਨੇਡਾ ਦੇ ਵੈਨਕੂਵਰ 'ਚ ਇਕ ਅਪਾਰਟਮੈਂਟ 'ਚੋਂ ਮਰੀਆਂ ਮਿਲੀਆਂ ਦੋ ਭੈਣਾਂ ਨੂੰ ਭਿੱਜੀਆਂ ਅੱਖਾਂ ਅੰਤਿਮ ਵਿਦਾਈ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵਿਕਟੋਰੀਆ ਵਿਚ ਸ਼ੁੱਕਰਵਾਰ ਦਾ ਦਿਨ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਸੀ। ਇੱਥੇ ਦੱਸ ਦੇਈਏ ਕਿ 6 ਸਾਲਾ ਕਲੋ ਬੈਰੀ ਅਤੇ 4 ਸਾਲਾ ਆਬਰੇ ਬੈਰੀ ਨਾਂ ਦੀਆਂ ਭੈਣਾਂ 25 ਦਸੰਬਰ 2017 ਨੂੰ ਕ੍ਰਿਸਮਸ ਵਾਲੇ ਦਿਨ ਮਰੀਆਂ ਮਿਲੀਆਂ ਸਨ। ਉਨ੍ਹਾਂ ਦਾ ਪਿਤਾ ਅਪਾਰਟਮੈਂਟ 'ਚੋਂ ਜ਼ਖਮੀ ਹਾਲਤ ਵਿਚ ਮਿਲਿਆ ਸੀ। ਬਾਅਦ ਵਿਚ ਪੁਲਸ ਨੇ ਉਸ ਨੂੰ ਧੀਆਂ ਦਾ ਕਤਲ ਕਰਨ ਦਾ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। 
ਸ਼ੁੱਕਰਵਾਰ ਦੀ ਸਵੇਰ ਨੂੰ ਦੋਹਾਂ ਭੈਣਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵਿਕਟੋਰੀਆ ਸਥਿਤ ਕ੍ਰਾਈਸਟ ਚਰਚ ਕੈਥੇਡਰਲ ਨੂੰ 11 ਵਜੇ ਲੋਕਾਂ ਲਈ ਖੋਲ੍ਹਿਆ ਗਿਆ ਸੀ। ਕੁੜੀਆਂ ਦੀ ਮਾਂ ਸਾਰਾਹ ਕੋਟਨ ਦੇ ਦੋਸਤਾਂ ਨੇ ਦੱਸਿਆ ਕਿ ਦੋਵੇਂ ਕੁੜੀਆਂ ਬਹੁਤ ਖੁਸ਼ ਰਹਿੰਦੀਆਂ ਸਨ ਅਤੇ ਅਸੀਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਾਂਗੇ। ਇਕ ਦੋਸਤ ਨੇ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਜਦੋਂ ਲੋਕ ਕਲੋ ਅਤੇ ਆਬਰੇ ਬਾਰੇ ਸੋਚਣਗੇ ਤਾਂ ਉਹ ਵੀ ਖੁਸ਼ ਹੋਣਗੇ, ਕਿਉਂਕਿ ਉਹ ਉਨ੍ਹਾਂ ਦੇ ਦਿਮਾਗ 'ਚੋਂ ਮਹੀਨੇ ਕੀ ਕਈ ਸਾਲ ਨਹੀਂ ਜਾਣਗੀਆਂ। ਦੋਸਤ ਤ੍ਰਿਸ਼ਾ ਲੀਜ਼ ਨੇ ਕਿਹਾ ਕਿ ਮਾਂ ਕੋਟਨ ਲਈ ਇਹ ਸਮਾਂ ਬਹੁਤ ਔਖਾ ਹੈ, ਕਿਉਂਕਿ ਉਸ ਨੇ ਆਪਣੀਆਂ ਧੀਆਂ ਨੂੰ ਗਵਾਇਆ ਹੈ। ਕੁੜੀਆਂ ਦੇ ਮਾਤਾ-ਪਿਤਾ 2013 ਤੋਂ ਵੱਖ ਰਹਿ ਰਹੇ ਸਨ।