40 ਸਾਲਾਂ ਤੋਂ ਔਰਤਾਂ ''ਤੇ ਸੁੱਟ ਰਿਹਾ ਸੀ ਇਹ ਗੰਦੀ ਚੀਜ਼, ਚੱੜਿਆ ਪੁਲਸ ਹੱਥੇ

01/23/2018 5:36:34 AM

ਵਾਸ਼ਿੰਗਟਨ — ਅਮਰੀਕਾ 'ਚ ਔਰਤਾਂ 'ਤੇ ਸਪਰਮ ਸੁੱਟਣ ਦੇ ਦੋਸ਼ 'ਚ ਇਕ ਦੋਸ਼ੀ ਨੂੰ ਜੇਲ ਭੇਜ ਦਿੱਤਾ ਗਿਆ ਹੈ। ਮਾਇਕਲ ਮੋਰਿਸ ਨਾਂ ਦਾ ਇਹ ਸ਼ਖਸ ਪਿਛਲੇ 40 ਸਾਲਾਂ ਤੋਂ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਅੰਜ਼ਾਮ ਦੇ ਰਿਹਾ ਸੀ। ਇਹ ਸ਼ਖਸ ਸੁਪਰ ਮਾਰਕਿਟ, ਸ਼ਾਪਿੰਗ ਸੈਂਟਰਾਂ ਅਤੇ ਬੱਸਾਂ 'ਚ ਆਪਣੇ ਸ਼ਿਕਾਰ ਦਾ ਪਿੱਛਾ ਕਰਦਾ ਸੀ ਫਿਰ ਉਨ੍ਹਾਂ 'ਤੇ ਸਪਰਮ ਸੁੱਟ ਦਿੱਤਾ ਸੀ। ਇਸ ਸ਼ਖਸ ਨੇ ਅਦਾਲਤ 'ਚ ਦਾਅਵਾ ਕੀਤਾ ਕਿ ਉਸ ਨੂੰ ਆਪਣੀ ਇਸ ਹਰਕਤ ਦਾ ਕਾਰਨ ਦਾ ਪਤਾ ਨਹੀਂ ਹੈ। ਅਦਾਲਤ ਨੇ ਉਸ ਨੂੰ 3 ਤੋਂ 6 ਸਾਲਾਂ ਤੱਕ ਜੇਲ ਦੀ ਸਜ਼ਾ ਸੁਣਾਈ ਹੈ। ਇਕ ਅੰਗ੍ਰੇਜ਼ੀ ਨਿਊਜ਼ ਦੀ ਵੈੱਬਸਾਈਟ ਮੁਤਾਬਕ ਇਸ ਸ਼ਖਸ ਨੇ ਅਦਾਲਤ 'ਚ ਕਿਹਾ, ''ਮੈਂ ਸਿਰਫ ਅੰਦਾਜ਼ਾ ਲਾ ਸਕਦਾ ਹਾਂ ਕਿ ਜਿਸ ਪਹਿਲੀ ਔਰਤ ਨਾਲ ਮੈਂ ਅਜਿਹਾ ਕੀਤਾ ਉਹ ਔਰਤ ਦਾ ਕਿਰਦਾਰ ਮੇਰੇ ਦਿਮਾਗ 'ਚ ਬੇਹੱਦ ਨਕਾਰਾਤਮਕ ਸੀ।'' ਸ਼ਖਸ ਨੇ ਕਿਹਾ ਕਿ ਉਹ ਬਹੁਤ ਦੁਖੀ ਹੈ, ਉਸ ਨੇ 'ਸੌਰੀ' ਬੋਲਦੇ ਹੋਏ ਕਿਹਾ, 'ਜੇਕਰ ਮੈਂ ਕਿਸੇ ਨੂੰ ਦਰਦ ਪਹੁੰਚਾਹਿਆ ਜਾਂ ਦੁੱਖ ਦਿੱਤਾ ਤਾਂ ਮੈਂ ਮੁਆਫੀ ਮੰਗਦਾ ਹੈ।'
ਅਮਰੀਕਾ ਦੇ ਪੇਂਸਿਲਵਾਨੀਆ 'ਚ ਜੱਜ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਹ ਸ਼ਖਸ ਕਾਫੀ ਸਮੇਂ ਤੋਂ ਇਸ ਸਜ਼ਾ ਦਾ ਕਾਬਲ ਸੀ, ਇਹ ਘਟੀਆ ਕਿਸਮ ਦੀ ਮਾਨਸਿਕਤਾ ਹੈ। ਮੈਨੂੰ ਲੱਗਦਾ ਹੈ ਕਿ ਇੰਨੇ ਸਾਲਾਂ ਤੱਕ ਮੇਰੇ ਇਸ ਪੇਸ਼ੇ 'ਤ ਮੈਂ ਕਿਸੇ ਨੂੰ ਅਜਿਹਾ ਵਿਵਹਾਰ ਕਰਦੇ ਨਹੀਂ ਦੇਖਿਆ। ਜ਼ਿਕਰਯੋਗ ਹੈ ਕਿ ਇਸ ਸ਼ਖਸ ਨੂੰ ਪੁਲਸ ਨੇ ਫਰਵਰੀ 2016 'ਚ ਗ੍ਰਿਫਤਾਰ ਕੀਤਾ ਸੀ, ਗ੍ਰਿਫਤਾਰ ਤੋਂ ਪਹਿਲਾਂ ਨੇ ਪੇਂਸਿਲਵਾਨੀਆ ਦੇ ਬੈਥਹੇਮ 'ਚ ਇਕ ਮਹਿਲਾ ਦੁਕਾਨਦਾਰ ਦੇ ਨਾਲ ਅਜਿਹੀ ਹਰਕਤ ਕੀਤੀ ਸੀ। ਗ੍ਰਿਫਤਾਰੀ ਤੋਂ ਬਾਅਦ ਜਦੋਂ ਇਸ ਦਾ ਡੀ. ਐੱਨ. ਏ. ਟੈਸਟ ਕੀਤਾ ਗਿਆ ਤਾਂ ਅਜਿਹੀਆਂ ਹੀ ਘਟਨਾਵਾਂ 'ਚ ਇਸ ਦੇ ਸ਼ਾਮਲ ਹੋਣ ਦੇ ਸਬੂਤ ਮਿਲੇ। 
ਜ਼ਿਕਰਯੋਗ ਹੈ ਕਿ 2006 ਤੋਂ ਪਹਿਲਾਂ ਮੌਰਿਸ ਦੀ ਇਹ ਹਰਕਤ ਜਿਨਸੀ ਅਪਰਾਧਾਂ ਦੀ ਕੈਟੇਗਰੀ 'ਚ ਨਹੀਂ ਆਉਂਦੀ ਸੀ, ਇਸ ਤੋਂ ਬਾਅਦ ਸੇਮੀਨਲ ਫਲੂਇਡ ਲਾਅ ਨਾਂ ਦਾ ਇਹ ਇਕ ਨਵਾਂ ਕਾਨੂੰਨ ਦੱਸਿਆ ਗਿਆ। ਸਰਕਾਰੀ ਵਕੀਲ ਨੇ ਦੱਸਿਆ ਕਿ ਮੌਰਿਸ ਦੀਆਂ ਹਰਕਤਾਂ ਕਾਰਨ ਪੀੜਤ ਔਰਤ ਡਰ 'ਚ ਹਨ। ਉਹ ਪਬਲਿਕ ਟ੍ਰਾਂਸਪੋਰਟ ਇਸਤੇਮਾਲ ਕਰਨ ਤੋਂ ਝਿੱਜਕਦੀਆਂ ਹਨ। ਕਈ ਔਰਤ ਡਿਪ੍ਰੇਸ਼ਨ ਦਾ ਸ਼ਿਕਾਰ ਹੋ ਗਈਆਂ ਸਨ।