ਭਾਰਤ-ਅਮਰੀਕਾ ਦੋਸਤੀ ਹੋਰ ਡੂੰਘੀ ਹੋਣੀ ਚਾਹੀਦੀ : ਪੀ.ਐੱਮ. ਮੋਦੀ

06/24/2023 6:14:57 PM

ਵਾਸ਼ਿੰਗਟਨ, (ਏਜੰਸੀਆਂ)- ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਆਯੋਜਿਤ ਲੰਚ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਗਰਮਜੋਸ਼ੀ ਨਾਲ ਸਵਾਗਤ ਲਈ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਐਂਟਨੀ ਬਲਿੰਕਨ ਦਾ ਧੰਨਵਾਦ ਕਰਨਾ ਚਾਹਾਂਗਾ। ਮੈਂ ਤੁਹਾਡੇ ਨਿੱਘੇ ਸ਼ਬਦਾਂ ਲਈ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ। ਅੱਜ ਮੈਨੂੰ ਵਿਦੇਸ਼ ਵਿਭਾਗ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਪੇਸ਼ ਹੋ ਕੇ ਖੁਸ਼ੀ ਹੋ ਰਹੀ ਹੈ। ਪਿਛਲੇ 3 ਦਿਨਾਂ ਵਿੱਚ ਮੈਂ ਕਈ ਮੀਟਿੰਗਾਂ ਵਿੱਚ ਸ਼ਾਮਲ ਹੋਇਆ। ਇਨ੍ਹਾਂ ਸਾਰੀਆਂ ਮੀਟਿੰਗਾਂ ਵਿੱਚ ਇੱਕ ਗੱਲ ਸਾਂਝੀ ਸੀ ਕਿ ਸਾਰਿਆਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਭਾਰਤ ਅਤੇ ਅਮਰੀਕਾ ਦੇ ਲੋਕਾਂ ਵਿਚਕਾਰ ਦੋਸਤੀ ਅਤੇ ਸਹਿਯੋਗ ਨੂੰ ਹੋਰ ਗੂੜ੍ਹਾ ਕੀਤਾ ਜਾਣਾ ਚਾਹੀਦਾ ਹੈ।

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਦੋਂ ਮੈਂ ਉਪ ਰਾਸ਼ਟਰਪਤੀ ਦੇ ਰੂਪ ’ਚ ਦੁਨੀਆ ਭਰ ਦੀ ਯਾਤਰਾ ਕੀਤੀ ਤਾਂ ਮੈਂ ਭਾਰਤ ਦਾ ਗਲੋਬਲ ਪ੍ਰਭਾਵ ਦੇਖਿਆ। ਦੱਖਣ-ਪੂਰਬੀ ਏਸ਼ੀਆ ਵਿੱਚ ਭਾਰਤ ਦੁਆਰਾ ਬਣਾਏ ਟੀਕਿਆਂ ਨੇ ਜਾਨਾਂ ਬਚਾਈਆਂ। ਭਾਰਤ ਦੇ ਇਤਿਹਾਸ ਅਤੇ ਸਿੱਖਿਆ ਨੇ ਸਿਰਫ਼ ਮੇਰੇ ’ਤੇ ਹੀ ਨਹੀਂ ਬਲਕਿ ਪੂਰੀ ਦੁਨੀਆ ’ਤੇ ਪ੍ਰਭਾਵ ਪਾਇਆ ਹੈ। ਭਾਰਤ ਨੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ, ਚਾਹੇ ਉਹ ਦਰਸ਼ਨ ਦੇ ਜ਼ਰੀਏ ਹੋਵੇ ਜਾਂ ਲੋਕਤੰਤਰ ਪ੍ਰਤੀ ਵਚਨਬੱਧਤਾ। ਇੰਡੋ-ਪੈਸੀਫਿਕ ਰਾਹੀਂ ਭਾਰਤ ਇੱਕ ਮੁਕਤ ਅਤੇ ਖੁੱਲ੍ਹੇ ਖੇਤਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ।

Rakesh

This news is Content Editor Rakesh