ਫਰਿਜ਼ਨੋ ਅਤੇ ਕਲੋਵਿਸ ''ਚ ਟਰੰਪ ਦੇ ਸਮਰਥਕਾਂ ਨੇ ਕੱਢੀ ਇਕ ਹਜ਼ਾਰ ਟਰੱਕਾਂ ਨਾਲ ਰੈਲੀ

10/21/2020 4:54:54 PM

ਕੈਲੀਫੋਰਨੀਆ,(ਗੁਰਿੰਦਰਜੀਤ ਨੀਟਾ ਮਾਛੀਕੇ, ਫਰਿਜ਼ਨੋ)- ਅਮਰੀਕਾ ਵਿਚ ਵੋਟਾਂ ਦਾ ਮਾਹੌਲ ਪੂਰੀ ਤਰ੍ਹਾਂ ਸਰਗਰਮ ਹੈ। ਵੋਟਾਂ ਦੇ ਮੱਦੇਨਜ਼ਰ ਚੋਣ ਮੁਹਿੰਮਾਂ ਸਿਖਰਾਂ 'ਤੇ ਹਨ। 

ਅਜਿਹੀ ਹੀ ਇਕ ਚੋਣ ਮੁਹਿੰਮ ਵਿਚ ਫਰਿਜ਼ਨੋ ਅਤੇ ਕਲੋਵਿਸ ਵਿਚ ਟਰੰਪ ਦੇ ਸਮਰਥਕਾਂ ਵਲੋਂ ਲਗਭਗ ਇਕ ਹਜ਼ਾਰ ਟਰੰਪ ਟਰੱਕਾਂ ਵਿਚ ਰੈਲੀ ਕੱਢੀ ਗਈ। ਇਸ ਰੈਲੀ ਲਈ ਫਰਿਜ਼ਨੋ ਦੇ ਸੇਵ ਮਾਰਟ ਸੈਂਟਰ ਤੋਂ  ਇਕ ਨਿੱਜੀ ਮਾਲਕੀ ਵਾਲੀ ਪਾਰਕਿੰਗ ਵਿਚ ਅੰਦਾਜ਼ਨ 1000 ਕਾਰਾਂ ਸਨ, ਜਿਨ੍ਹਾਂ ਵਿਚ ਸੇਡਾਨ, ਕੁਝ ਸੁਰੱਖਿਆ ਫ਼ੌਜ ਦੀਆਂ ਗੱਡੀਆਂ ਅਤੇ ਹੋਰ ਕਾਰਾਂ ਸਨ।

ਲਗਭਗ ਸਾਰਿਆਂ ਕੋਲ ਅਮਰੀਕਾ ਅਤੇ ਟਰੰਪ ਲਈ ਝੰਡੇ ਸਨ। ਸਵੇਰੇ 11 ਵਜੇ ਸਾਰੇ ਵਾਹਨਾਂ ਨੇ ਫਰਿਜ਼ਨੋ ਅਤੇ ਕਲੋਵਿਸ ਦੇ ਦੁਆਲੇ 15 ਮੀਲ ਦੇ ਰਸਤੇ ਵਿੱਚ ਪੱਛਮ ਵੱਲ ਸ਼ਾਅ ਐਵੇਨਿਊ , ਉੱਤਰ ਵੱਲ, ਬਲੈਕਸਟੋਨ ਐਵੀਨਿਊ ,ਪੂਰਬ ਵਿਚ ਹਰੈਂਡਨ ਐਵੀਨਿਊ ਅਤੇ ਦੱਖਣ ਵਿਚ ਕਲੋਵਿਸ ਐਵੇਨਿਊ ਵੱਲ ਪਰੇਡ ਕੀਤੀ। ਟਰੰਪ ਦੇ ਸਮਰਥਕ ਇੱਥੇ ਕਈ ਘੰਟੇ ਪਹਿਲਾਂ ਇਕੱਠੇ ਹੋਏ ਸਨ। ਉਨ੍ਹਾਂ ਕੋਲ ਖਾਣੇ ਦੇ ਟਰੱਕ ਅਤੇ ਸੰਕੇਤ ਤੇ ਸਟਿੱਕਰ ਦੇਣ ਲਈ ਟੇਬਲਾਂ ਦਾ ਪ੍ਰਬੰਧ ਵੀ ਸੀ। ਇਸ ਤੋਂ ਇਲਾਵਾ ਉੱਥੇ ਹਾਜ਼ਰ ਸਮਰਥਕਾਂ ਵੱਲੋਂ ਡੋਨਾਲਡ ਟਰੰਪ ਦੀ ਹਿਮਾਇਤ ਵਿਚ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਗਏ।

Lalita Mam

This news is Content Editor Lalita Mam