ਦੁਬਈ ਦੀ ਨਵੀਂ ਪਹਿਲ, ਲੋੜਵੰਦਾਂ ਲਈ ਲਗਾਈਆਂ ''ਫ੍ਰੀ ਰੋਟੀਆਂ'' ਦੇਣ ਵਾਲੀਆਂ ਮਸ਼ੀਨਾਂ

09/28/2022 6:22:41 PM

ਦੁਬਈ (ਬਿਊਰੋ): ਆਪਣੀ ਖੂਬਸੂਰਤੀ ਅਤੇ ਚਮਕਦਾਰ ਜ਼ਿੰਦਗੀ ਲਈ ਜਾਣੇ ਜਾਂਦੇ ਦੁਬਈ ਨੇ ਲੋੜਵੰਦ ਲੋਕਾਂ ਨੂੰ ਇਕ ਤੋਹਫਾ ਦਿੱਤਾ ਹੈ। ਇੱਥੇ ਸਾਰੇ ਲੋੜਵੰਦਾਂ ਨੂੰ ਮੁਫ਼ਤ ਵਿੱਚ ਗਰਮ ਰੋਟੀ ਦੇਣ ਲਈ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨਵੀਂ ਪਹਿਲਕਦਮੀ ਨਾਲ ਦੁਬਈ ਨੇ ਇਹ ਸੁਨੇਹਾ ਵੀ ਦਿੱਤਾ ਹੈ ਕਿ ਜਿੱਥੇ ਇਸ ਖਾੜੀ ਦੇਸ਼ ਵਿੱਚ ਅਰਬਪਤੀਆਂ ਦੀ ਕੋਈ ਕਮੀ ਨਹੀਂ ਹੈ, ਉੱਥੇ ਹੀ ਮਿਹਨਤੀ ਪ੍ਰਵਾਸੀਆਂ ਦੀ ਜ਼ਿੰਦਗੀ ਵਿੱਚ ਵੀ ਸੁਧਾਰ ਕੀਤਾ ਜਾ ਰਿਹਾ ਹੈ। ਹਰ ਪਾਸੇ ਬਰੈੱਡ ਮਸ਼ੀਨ ਦੀ ਚਰਚਾ ਹੋ ਰਹੀ ਹੈ ਅਤੇ ਇਹ ਖ਼ਬਰ ਹਰ ਕਿਸੇ ਦੀ ਜੁਬਾਨ 'ਤੇ ਹੈ।

10 ਮਸ਼ੀਨਾਂ ਤੋਂ ਮਿਲਣਗੀਆਂ ਰੋਟੀਆਂ 

ਦੁਬਈ ਦੁਨੀਆ ਦਾ ਅਜਿਹਾ ਦੇਸ਼ ਹੈ ਜਿੱਥੇ ਰਹਿਣਾ ਕੋਈ ਆਸਾਨ ਗੱਲ ਨਹੀਂ ਹੈ। ਇੱਥੇ ਰਹਿਣ ਦਾ ਮਿਆਰ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਹੈ। ਆਸਮਾਨ ਬੁਲੰਦ ਇਮਾਰਤਾਂ ਦੇ ਨਾਲ-ਨਾਲ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਵੀ ਜੇਬ 'ਤੇ ਭਾਰੀ ਪੈਣ ਲੱਗਾ ਹੈ। ਦੁਬਈ ਜ਼ਿਆਦਾਤਰ ਅਨਾਜ ਦੀ ਦਰਾਮਦ ਕਰਦਾ ਹੈ। ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਦੁਨੀਆ 'ਚ ਮਹਿੰਗਾਈ ਤੇਜ਼ੀ ਨਾਲ ਵਧੀ ਹੈ ਅਤੇ ਇਸ ਦਾ ਅਸਰ ਦੁਬਈ 'ਚ ਵੀ ਦੇਖਣ ਨੂੰ ਮਿਲਿਆ ਹੈ। ਇਸ ਮਹਿੰਗਾਈ ਦਾ ਅਸਰ ਮਿਹਨਤੀ ਪ੍ਰਵਾਸੀਆਂ 'ਤੇ ਪੈਣ ਤੋਂ ਬਚਾਉਣ ਲਈ ਦੁਬਈ 'ਚ 10 ਅਜਿਹੀਆਂ ਵੈਂਡਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ ਜੋ ਪੀਟਾ ਬ੍ਰੈੱਡ ਜਾਂ ਭਾਰਤੀ ਸਟਾਈਲ ਦੀਆਂ ਗਰਮ ਰੋਟੀਆਂ ਮੁਫਤ 'ਚ ਦੇਣਗੀਆਂ।

ਇਹ ਵੈਂਡਿੰਗ ਮਸ਼ੀਨਾਂ ਪਿਛਲੇ ਹਫ਼ਤੇ ਹੀ ਸੁਪਰਮਾਰਕੀਟਾਂ ਵਿੱਚ ਲਗਾਈਆਂ ਗਈਆਂ ਹਨ। ਇਨ੍ਹਾਂ 'ਚ ਕੰਪਿਊਟਰ ਦੀ ਟੱਚ ਸਕਰੀਨ ਦਿੱਤੀ ਗਈ ਹੈ ਅਤੇ ਇਸ 'ਤੇ ਹੀ ਲੋਕ ਆਪਣੀ ਮਨਪਸੰਦ ਰੋਟੀਆਂ ਦਾ ਵਿਕਲਪ ਚੁਣ ਸਕਦੇ ਹਨ। ਪੀਟਾ ਬ੍ਰੈੱਡ ਜਾਂ ਭਾਰਤੀ ਰੋਟੀਆਂ ਤੋਂ ਇਲਾਵਾ, ਤੁਸੀਂ ਸੈਂਡਵਿਚ ਲਈ ਰੋਟੀ ਵੀ ਚੁਣ ਸਕਦੇ ਹੋ। ਮਸ਼ੀਨ ਵਿੱਚ ਕ੍ਰੈਡਿਟ ਕਾਰਡ ਰੀਡਰ ਵੀ ਹੈ ਪਰ ਇਹ ਕਿਸੇ ਵੀ ਤਰ੍ਹਾਂ ਦੇ ਦਾਨ ਲਈ ਹੈ ਨਾ ਕਿ ਭੁਗਤਾਨ ਲਈ।

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਨੂੰ ਮਿਲਾਉਣ ਲਈ ਤਿਆਰ ਹੈ ਰੂਸ 

ਲੋਕਾਂ ਦੀ ਪ੍ਰਤੀਕਿਰਿਆ

ਨੇਪਾਲ ਦੇ ਰਹਿਣ ਵਾਲੇ ਬਿਗੇਂਡਰ ਨੇ ਇਸ ਮਸ਼ੀਨ ਦੀ ਸਥਾਪਨਾ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਸ ਨੂੰ ਇਸ ਮਸ਼ੀਨ ਬਾਰੇ ਆਪਣੇ ਇਕ ਦੋਸਤ ਤੋਂ ਪਤਾ ਲੱਗਾ। ਬਿਗੈਂਡਰ ਦੁਬਈ ਵਿੱਚ ਕਾਰ ਵਾਸ਼ ਦਾ ਕੰਮ ਕਰਦਾ ਹੈ। ਉਹ ਦੁਬਈ ਵਿੱਚ ਕਈ ਏਸ਼ੀਆਈ ਪ੍ਰਵਾਸੀਆਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਵੀ ਆਇਆ ਸੀ। ਦੁਬਈ ਸਰਕਾਰ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਜੁਲਾਈ ਮਹੀਨੇ 'ਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ 'ਚ 8.75 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਆਵਾਜਾਈ ਦੀ ਲਾਗਤ 38 ਫੀਸਦੀ ਵਧ ਗਈ ਹੈ।

ਪੜ੍ਹੋ ਇਹ ਅਹਿਮ  ਖ਼ਬਰ-ਦੁਨੀਆ ਭਰ 'ਚ ਹਿਜਾਬ ਵਿਰੋਧੀ ਲਹਿਰ, ਹੁਣ ਤੁਰਕੀ ਦੀ ਮਸ਼ਹੂਰ ਗਾਇਕਾ ਨੇ ਸਟੇਜ 'ਤੇ ਕੱਟੇ ਵਾਲ (ਵੀਡੀਓ)

ਇਨ੍ਹਾਂ ਮਸ਼ੀਨਾਂ ਨੂੰ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਦੁਆਰਾ ਚਲਾਏ ਜਾਣ ਵਾਲੇ ਫਾਊਂਡੇਸ਼ਨ ਦੁਆਰਾ ਲਗਾਇਆ ਗਿਆ ਹੈ। ਇਸ ਫਾਊਂਡੇਸ਼ਨ ਦੀ ਡਾਇਰੈਕਟਰ ਜ਼ੈਨਬ ਜੁਮਾ ਅਲ ਤਮੀਮੀ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਮਸ਼ੀਨਾਂ ਨੂੰ ਲਗਾਉਣ ਦਾ ਵਿਚਾਰ ਸਿਰਫ਼ ਇਹੀ ਸੀ ਕਿ ਇਸ ਨਾਲ ਉਨ੍ਹਾਂ ਪਰਿਵਾਰਾਂ ਅਤੇ ਵਰਕਰਾਂ ਨੂੰ ਫ਼ਾਇਦਾ ਮਿਲੇ ਜਿਨ੍ਹਾਂ ਨੂੰ ਫ਼ਾਇਦਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਇਕ ਬਟਨ ਦਬਾ ਕੇ ਗਰਮ ਰੋਟੀ ਜਾਂ ਬਰੈੱਡ ਮਿਲ ਸਕਦੀ ਹੈ।

ਵੱਡੀ ਗਿਣਤੀ ਕਾਮਿਆਂ ਦੀ

ਯੂਏਈ ਦੀ ਆਬਾਦੀ ਲਗਭਗ 10 ਕਰੋੜ ਹੈ ਅਤੇ ਇਨ੍ਹਾਂ ਵਿੱਚੋਂ 90 ਫੀਸਦੀ ਲੋਕ ਵਿਦੇਸ਼ੀ ਹਨ। ਇਨ੍ਹਾਂ 90 ਫੀਸਦੀ ਵਿੱਚੋਂ ਬਹੁਤ ਸਾਰੇ ਏਸ਼ੀਆ ਅਤੇ ਅਫਰੀਕਾ ਦੇ ਮਜ਼ਦੂਰ ਹਨ। ਦੁਬਈ ਸੰਯੁਕਤ ਅਰਬ ਅਮੀਰਾਤ ਦਾ ਕੇਂਦਰ ਹੈ ਅਤੇ ਇਸਦੀ ਆਰਥਿਕਤਾ ਮਜ਼ਦੂਰਾਂ 'ਤੇ ਨਿਰਭਰ ਹੈ ਜੋ ਵੱਡੀਆਂ ਇਮਾਰਤਾਂ ਦੇ ਨਿਰਮਾਣ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਮਜ਼ਦੂਰ ਲਗਜ਼ਰੀ ਸੈਰ-ਸਪਾਟੇ ਤੋਂ ਲੈ ਕੇ ਰੀਅਲ ਅਸਟੇਟ ਤੱਕ ਲੱਗੇ ਹੋਏ ਹਨ। ਇਹ ਉਹ ਸੈਕਟਰ ਹਨ ਜਿਨ੍ਹਾਂ ਕਾਰਨ ਦੁਬਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ।

Vandana

This news is Content Editor Vandana