ਫਰਾਂਸ ਵਿਚ ਕੋਰੋਨਾ ਦੀ ਦੂਜੀ ਲਹਿਰ, '15 ਤੋਂ ਲਾਕਡਾਊਨ ਦੇ ਨਾਲ ਕਰਫਿਊ'

12/12/2020 2:16:20 AM

 

ਪੈਰਿਸ (ਯੂ.ਐੱਨ.ਆਈ.)- ਫਰਾਂਸ ਵਿਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੀ ਦੂਜੀ ਲਹਿਰ ਦੇ ਕਹਿਰ ਨੂੰ ਘੱਟ ਕਰਨ ਲਈ 15 ਦਸੰਬਰ ਤੋਂ ਲਾਕਡਾਊਨ ਦੇ ਨਾਲ ਕਰਫਿਊ ਲਾਗੂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਜਿਆਂ ਕਾਸਟੇਕਸ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ 15 ਦਸੰਬਰ ਤੋਂ ਕਰਫਿਊ ਲਾਵਾਂਗੇ ਅਤੇ ਇਹ ਸਖ਼ਤ ਹੋਵੇਗਾ। ਇਸ ਵਾਰ ਇਹ ਰਾਤ ਦੇ 9 ਵਜੇ ਦੀ ਬਜਾਏ 8 ਵਜੇ ਤੋਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ -ਟਿਕਟੌਕ ਦਾ ਦੁਨੀਆਭਰ 'ਚ ਜਲਵਾ, ਸਾਲ 2020 'ਚ ਸਭ ਤੋਂ ਜ਼ਿਆਦਾ ਹੋਇਆ ਡਾਊਨਲੋਡ

ਨਵੇਂ ਸਾਲ 'ਤੇ ਕਰਫਿਊ ਵਿਚ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਜੇ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਹੈ। ਇਨਫੈਕਸ਼ਨ ਦਾ ਪੱਧਰ ਤੇਜ਼ੀ 'ਤੇ ਹੈ। ਨਵੇਂ ਇਨਫੈਕਟਿਡਾਂ ਦੀ ਗਿਣਤੀ ਅਜੇ ਘੱਟ ਨਹੀਂ ਹੋ ਰਹੀ। ਹਾਲ ਦੇ ਦਿਨਾਂ ਵਿਚ ਇਸ ਵਿਚ ਵਾਧਾ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਿਊਜ਼ੀਅਮ, ਸਿਨੇਮਾ ਘਰ ਅਤੇ ਸੰਸਕ੍ਰਿਤਕ ਸੰਸਥਾਵਾਂ ਘੱਟੋ-ਘੱਟ 3 ਹੋਰ ਹਫਤਿਆਂ ਤੱਕ ਬੰਦ ਰਹਿਣਗੀਆਂ।

ਇਹ ਵੀ ਪੜ੍ਹੋ -ਪਾਕਿ ਪ੍ਰਧਾਨ ਮੰਤਰੀ ਨੇ ਅਦਾਲਤ ਦੇ ਹੁਕਮ ਤੋਂ ਬਾਅਦ ਕੈਬਨਿਟ 'ਚ ਕੀਤਾ ਫੇਰਬਦਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

Karan Kumar

This news is Content Editor Karan Kumar