ਫਰਾਂਸ ''ਚ ਕਿਸਾਨਾਂ ਦੇ ਹੱਕ ''ਚ ਭਾਰਤੀ ਅੰਬੈਂਸੀ ਸਾਹਮਣੇ ਤੀਸਰਾ ਰੋਸ ਪ੍ਰਦਰਸ਼ਨ

01/10/2021 3:29:28 PM

ਫਰਾਂਸ, (ਕੈਂਥ)- ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਭਾਰਤੀ ਕਿਸਾਨਾਂ ਦੇ ਹੱਕ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ  ਕੀਤਾ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਹਿਸਾ ਲਿਆ। ਇਸ ਸਮਾਗਮ ਦਾ ਆਯੋਜਨ ਫਰਾਂਸ ਦੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ  ਕਮੇਟੀਆਂ ਵਲੋਂ ਅਤੇ ਹੋਰ ਸਮਾਜਕ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ।

ਵੱਡੀ ਗਿਣਤੀ ਵਿਚ ਲੋਕ ਬੀਬੀਆਂ ,ਬਜ਼ੁਰਗ ,ਨੌਜਵਾਨ ਸ਼ਾਮਿਲ ਸਨ ਅਤੇ ਉਨ੍ਹਾਂ ਨੇ ਹੱਥਾਂ ਵਿਚ ਤਖਤੀਆਂ ਫੜ੍ਹ ਜ਼ੋਰਦਾਰ ਨਾਅਰਿਆ ਦੀ ਗੂੰਜ ਨਾਲ ਪ੍ਰਦਰਸ਼ਨ ਕੀਤਾ।

ਇਸ ਮੌਕੇ ਫਰਾਂਸ ਦੀਆ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਵਲੋਂ ਦਿੱਲੀ ਵਿਚ ਚੱਲ ਰਹੇ ਕਿਸਾਨ ਮਜ਼ਦੂਰ ਏਕਤਾ ਅੰਦੋਲਨ ਦੇ ਹੱਕ ਆਪਣੇ ਵਿਚਾਰ ਪੇਸ਼ ਕੀਤੇ ਗਏ। ਉਨ੍ਹਾਂ ਖੇਤੀ ਕ਼ਾਨੂਨਾ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ।


ਇਸ ਮੌਕੇ ਵਿਚਾਰ ਪੇਸ਼ ਕਰਨ ਵਾਲੇ ਆਗੂਆਂ ਵਿਚ ਭਾਈ ਰਘਵੀਰ ਸਿੰਘ ਕੋਹਾੜ ,ਪਰਮਿੰਦਰ ਸਿੰਘ ਖਾਲਸਾ ,ਬਸੰਤ ਸਿੰਘ ਪੰਜਹੱਥਾ ,ਸਤਨਾਮ ਸਿੰਘ ਖ਼ਾਲਸਾ ਇਕਬਾਲ ਸਿੰਘ ਭੱਟੀ ,ਕੁਲਦੀਪ ਸਿੰਘ ਖਾਲਸਾ ,ਰਾਜ ਕੌਲ , ਚੈਨ ਸਿੰਘ ,ਰਾਜ ਸਿੰਘ, ਪ੍ਰਥੀਪਾਲ ਸਿੰਘ ,ਗੁਰਿੰਦਰ ਸਿੰਘ ,ਰਾਜਵੀਰ ਸਿੰਘ ਤੁੰਗ  ,ਗੁਰਦਿਆਲ ਸਿੰਘ ਖਾਲਸਾ ,ਸ਼ਿੰਗਾਰਾ ਸਿੰਘ ਮਾਨ ,ਚੈਨ ਸਿੰਘ ਮੁਖਤਿਆਰ ਕੌਲ ,ਰਾਮ ਸਿੰਘ ਮੈਗੜਾ ਨੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਾਥੀ ਜਿਨ੍ਹਾਂ ਵਿਚ ਬਲਵੰਤ ਸੁੰਦਰ ,ਹਰਮੇਸ਼ ਲਾਲ ,ਰਾਮ ਸਿੰਘ ਵਿਰਕ ,ਬਾਜ਼ ਸਿੰਘ ,ਕਸ਼ਮੀਰ ਸਿੰਘ ਸੋਢੀ ਸਿੰਘ ,ਸੁਖਵੀਰ ਸਿੰਘ ਕੰਗ ,ਬਲਵਿੰਦਰ ਸਿੰਘ ,ਮਨਜੀਤ ਸਿੰਘ ਗੋਰਸ਼ੀਆਂ ਬਲਵਿੰਦਰ ਸਿੰਘ ਸਰਹਾਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ ਹਨ।

Lalita Mam

This news is Content Editor Lalita Mam