10 ’ਚੋਂ 7 ਵਿਆਹੁਤਾ ਔਰਤਾਂ ਪਤੀ ਨੂੰ ਦਿੰਦੀਆਂ ਹਨ ਧੋਖਾ : ਸਰਵੇ

04/25/2019 1:11:06 PM

ਪੈਰਿਸ (ਏਜੰਸੀ)– ਐਕਸਟ੍ਰਾ ਮੈਰੀਟਲ ਡੇਟਿੰਗ ਐਪ ਗਲੀਡੇਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਇਕ ਸਰਵੇ ’ਚ ਦੇਖਿਆ ਕਿ ਭਾਰਤ ’ਚ 10 ’ਚੋਂ 7 ਔਰਤਾਂ ਆਪਣੇ ਪਤੀ ਨੂੰ ਧੋਖਾ ਦਿੰਦੀਆਂ ਹਨ, ਕਿਉਂਕਿ ਉਹ ਘਰੇਲੂ ਕੰਮਾਂ ’ਚ ਹਿੱਸਾ ਨਹੀਂ ਲੈਂਦੇ ਹਨ। ਕਈ ਔਰਤਾਂ ਨੇ ਆਪਣੇ ਸਾਥੀਆਂ ਨੂੰ ਸਿਰਫ ਇਸ ਲਈ ਧੋਖਾ ਦਿੱਤਾ ਕਿਉਂਕਿ ਉਹ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਅੱਕ ਚੁੱਕੀਆਂ ਸਨ।

ਭਾਰਤ ’ਚ ਗਲੀਡੇਨ ਦੇ 5 ਲੱਖ ਤੋਂ ਜਿਆਦਾ ਯੂਜ਼ਰਸ 
ਗਲੀਡੇਨ ਨਾਂ ਦੇ ਇਸ ਡੇਟਿੰਗ ਐਪ ਦਾ ਭਾਰਤ ’ਚ 5 ਲੱਖ ਤੋਂ ਵੱਧ ਲੋਕ ਉਪਯੋਗ ਕਰਦੇ ਹਨ ਅਤੇ ਇਸ ਐਪ ਨੇ ‘ਔਰਤਾਂ ਅਡਲਟਰੀ ਕਿਉਂ ਕਰਦੀਆਂ ਹਨ’ ਸਿਰਲੇਖ ਨਾਲ ਇਕ ਸਰਵੇਖਣ ਕਰਵਾਇਆ, ਜਿਸ ’ਚ ਖੁਲਾਸਾ ਹੋਇਆ ਕਿ ਬੇਂਗਲੁਰੂ, ਮੁੰਬਈ ਅਤੇ ਕੋਲਕਾਤਾ ਵਰਗੇ ਮਹਾਨਗਰਾਂ ’ਚ ਅਜਿਹੀਆਂ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜੋ ਆਪਣੇ ਪਤੀਆਂ ਨੂੰ ਧੋਖਾ ਦਿੰਦੀਆਂ ਹਨ।

13 ਫੀਸਦੀ ਔਰਤਾਂ ਨੇ ਧੋਖੇ ਦੀ ਗੱਲ ਨੂੰ ਕੀਤਾ ਸਵੀਕਾਰ
ਗਲੀਡੇਨ ’ਚ ਮਾਰਕੀਟਿੰਗ ਐਕਸਪਰਟ ਸੋਲੇਨ ਪੈਲੇਟ ਨੇ ਦੱਸਿਆ ਕਿ 10 ’ਚੋਂ 4 ਔਰਤਾਂ ਦਾ ਮੰਨਣਾ ਹੈ ਕਿ ਅਜਨਬੀਆਂ ਦੇ ਨਾਲ ਮੌਜ-ਮਸਤੀ ਤੋਂ ਬਾਅਦ ਉਨ੍ਹਾਂ ਦੇ ਜੀਵਨਸਾਥੀ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੋਇਆ ਹੈ। 5 ਲੱਖ ਭਾਰਤੀ ਗਲੀਡਨ ਯੂਜ਼ਰਸ ’ਚੋਂ 20 ਫੀਸਦੀ ਮਰਦਾਂ ਅਤੇ 13 ਫੀਸਦੀ ਔਰਤਾਂ ਨੇ ਆਪਣੇ ਜੀਵਨਸਾਥੀ ਨੂੰ ਧੋਖਾ ਦੇਣ ਦੀ ਗੱਲ ਸਵੀਕਾਰ ਕੀਤੀ।

ਗਲੀਡਨ ਐਪ ਨੂੰ 2009 ’ਚ ਫ੍ਰਾਂਸ ’ਚ ਲਾਂਚ ਕੀਤਾ ਗਿਆ ਸੀ। ਗਲੀਡੇਨ 2017 ’ਚ ਭਾਰਤ ’ਚ ਆਇਆ ਅਤੇ ਸਿਰਫ 2 ਸਾਲ ਦੇ ਅੰਦਰ ਭਾਰਤ ’ਚ ਇਸ ਦੇ 30 ਫੀਸਦੀ ਮੈਂਬਰ ਹਨ। ਇਨ੍ਹਾਂ ’ਚੋਂ 34 ਤੋਂ 49 ਸਾਲ ਦਰਮਿਆਨ ਵਿਆਹੁਤਾ ਔਰਤਾਂ ਸ਼ਾਮਲ ਹਨ। ਗਲੀਡੇਨ ਯੂਜ਼ ਕਰਨ ਵਾਲੀਆਂ ਲਗਭਗ 77 ਫੀਸਦੀ ਭਾਰਤੀ ਔਰਤਾਂ ਨੇ ਇਸ ਗੱਲ ਨੂੰ ਮੰਨਿਆ ਕਿ ਉਨ੍ਹਾਂ ਦੇ ਆਪਣੇ ਪਤੀ ਨੂੰ ਧੋਖਾ ਦੇਣ ਦਾ ਕਾਰਨ ਇਹ ਸੀ ਕਿ ਉਨ੍ਹਾਂ ਦਾ ਵਿਆਹ ਬੇਰੰਗ ਹੋ ਗਿਆ ਸੀ ਅਤੇ ਵਿਆਹ ਤੋਂ ਬਾਹਰ ਇਕ ਸਾਥੀ ਨੂੰ ਲੱਭਣ ਨਾਲ ਉਨ੍ਹਾਂ ਨੂੰ ਆਪਣੇ ਜੀਵਨ ’ਚ ਉਤਸ਼ਾਹ ਦਾ ਅਹਿਸਾਸ ਹੋਇਆ। ਸਰਵੇਖਣ ’ਚ ਇਹ ਵੀ ਪਤਾ ਲੱਗਾ ਕਿ ਭਾਰਤ ’ਚ ਪਾਰੰਪਰਿਕ ਵਿਆਹ ’ਚ ਫਸੇ ਸਮਲਿੰਗੀ ਲੋਕਾਂ ਨੂੰ ਵੀ ਵੱਧਦੀ ਆਬਾਦੀ ’ਚ ਆਪਣੇ ਲਈ ਇਸ ਐਪ ਦੀ ਮਦਦ ਨਾਲ ਸਾਥੀ ਮਿਲ ਰਹੇ ਹਨ।

Vandana

This news is Content Editor Vandana