ਪੈਰਿਸ ''ਚ ਮਨਾਇਆ ਗਿਆ ਡਾ: ਅੰਬੇਡਕਰ ਸਾਹਿਬ ਦਾ ਜਨਮ ਦਿਹਾੜਾ

05/22/2019 4:48:44 PM

ਰੋਮ/ਇਟਲੀ (ਕੈਂਥ)— ਭਗਵਾਨ ਵਾਲਮੀਕਿ ਨੌਜਵਾਨ ਸਭਾ ਪੈਰਿਸ (ਫਰਾਂਸ), ਸਤਿਗੁਰੂ ਰਵਿਦਾਸ ਸਭਾਵਾਂ ਫਰਾਂਸ ਅਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਪਿਤਾਮਾ, ਗਰੀਬਾਂ ਦੇ ਮਸੀਹਾ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 128ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਬਹੁਤ ਧੂਮ ਧਾਮ ਨਾਲ ਕਰਵਾਇਆ ਗਿਆ।ਇਸ ਵਿੱਚ ਵਿਸ਼ੇਸ਼ ਤੌਰ 'ਤੇ ਭਾਰਤ ਤੋਂ ਪਹੁੰਚੇ ਮਿਸ਼ਨਰੀ ਕਲਾਕਾਰ ਅਮਰ ਸਿੰਘ ਲਿੱਤਰਾ ਤੇ ਬੀਬਾ ਰਜਨੀ ਜੈਨ ਨੇ ਆਪਣੇ ਮਿਸ਼ਨਰੀ ਗੀਤਾਂ ਨਾਲ ਹਾਜ਼ਰ ਅੰਬੇਡਕਰੀ ਸਾਥੀਆਂ ਅੰਦਰ ਮਿਸ਼ਨ ਪ੍ਰਤੀ ਨਵਾਂ ਜੋਸ਼ ਭਰਿਆ। 

ਇਨ੍ਹਾਂ ਤੋਂ ਇਲਾਵਾ ਮਿਸ਼ਨਰੀ ਸਾਥੀ ਬਿੰਟੂ ਬੰਗੜ, ਰੱਜਤ ਮੱਲ, ਕਿਸ਼ੋਰੀ ਲਾਲ ਕੇ.ਡੀ. (ਪੈਰਿਸ) ਨੇ ਵੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਤੇ ਵਿਚਾਰਧਾਰਾ ਦਾ ਵਰਨਣ ਇਨਕਲਾਬੀ ਢੰਗ ਨਾਲ ਕੀਤਾ।ਇਸ ਜਨਮ ਦਿਵਸ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਭਗਵਾਨ ਵਾਲਮੀਕਿ ਨੌਜਵਾਨ ਸਭਾ ਪੈਰਿਸ ਦੇ ਸੁਰਿੰਦਰਪਾਲ ਨਾਹਰ (ਪ੍ਰਧਾਨ), ਪਿਆਰਾ ਲਾਲ (ਵਾਈਸੲਪ੍ਰਧਾਨ), ਸੁੱਚਾ ਸੱਭਰਵਾਲ (ਜਰਨਲ ਸਕੱਤਰ), ਸੋਮਨਾਥ 
ਲੁੱਥਰਾ (ਹੈੱਡ ਕੈਸ਼ੀਅਰ) ਤੇ ਗੁਰਪ੍ਰੀਤ ਲੱਕੀ (ਕੈਸ਼ੀਅਰ) ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਦੇ ਉਹਨਾਂ ਲੋਕਾਂ ਲਈ ਸੰਘਰਸ਼ ਕੀਤਾ ਜਿਹਨਾਂ ਦੀ ਗਿਣਤੀ ਉਸ ਸਮੇਂ ਸਮਾਜ ਵਿੱਚ ਨਾਂਹ ਦੇ ਬਰਾਬਰ ਸੀ।ਇਹਨਾਂ ਲੋਕਾਂ ਨੂੰ ਨਾ ਹੀ ਪੜ੍ਹਨ ਦਾ ਅਧਿਕਾਰ ਸੀ ਅਤੇ ਨਾ ਹੀ ਚੰਗਾ ਜੀਵਨ ਜਿਊਣ ਦਾ ਅਧਿਕਾਰ ਸੀ।ਬਾਬਾ ਸਾਹਿਬ ਨੇ ਅਜਿਹੇ ਲੋਕਾਂ ਨੂੰ ਸਮਾਜ ਵਿੱਚ ਬਰਾਬਰਤਾ ਦੇ ਹੱਕ ਲੈਕੇ ਦੇਣ ਲਈ ਆਪਣਾ ਜੀਵਨ ਤੇ ਪਰਿਵਾਰ ਖੁਸ਼ੀ-ਖੁਸ਼ੀ ਨਿਸ਼ਾਵਰ ਕਰ ਦਿੱਤੇ।

ਇਤਿਹਾਸ ਗਵਾਹ ਹੈ ਕਿ ਜੇਕਰ ਭਾਰਤੀ ਇਤਿਹਾਸ ਵਿੱਚ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ ਤਾਂ ਅੱਜ ਵੀ ਉਹ ਲੋਕ ਪੰਜਾਬ ਦੇ ਪਿੰਡਾਂ ਵਿੱਚ ਗੁਲਾਮੀ ਵਾਲਾ ਜੀਵਨ ਬਸਰ ਕਰਦੇ ਹੋਣੇ ਸਨ ਜਿਹੜੇ ਕਿ ਇਸ ਸਮੇਂ ਵਿਦੇਸ਼ੀ ਧਰਤੀ ਉੱਤੇ ਕਾਮਯਾਬੀ ਦਾ ਨਵਾਂ ਇਤਿਹਾਸ ਲਿਖ ਰਹੇ ਹਨ।ਇਸ ਜਨਮ ਦਿਵਸ ਸਮਾਰੋਹ ਨੂੰ ਨੇਪੜੇ ਚਾੜਨ ਵਿੱਚ ਗੁਰੂ ਰਵਿਦਾਸ ਸਭਾ ਪੈਰਿਸ ਤੋਂ ਚਮਨ ਲਾਲ, ਰੋਸ਼ਨ ਗੁਰੂ ਮੁਖਤਿਆਰ ਕੌਲ, ਪਰਮਿੰਦਰ ਸਿੰਘ, ਬਲੋਮੀਨਲ ਗੁਰਦੁਆਰਾ ਸਾਹਿਬ ਤੋਂ ਰਾਮ ਲਾਲ, ਅਮਰਜੀਤ ਲਾਖਾ, ਬਲਬੀਰ ਮੌਲੀ, ਨਿਰਮਲ ਸਹੋਤਾ (ਗੀਤਕਾਰ), ਮੰਗਾ ਘਾਰੂ, ਦੀਪਾ ਖੋਸਲਾ, ਵਿੱਕੀ ਗਿੱਲ, ਬੰਟੀ ਗਿੱਲ, ਹੈਪੀ ਨਾਹਰ, ਜਗਤਾਰ (ਮਸਤ),
ਕੁਲਦੀਪ ਪੰਨੂੰ, ਵਿਜੇ ਰੰਧਾਵਾ, ਸੋਨੂੰ ਹੰਸ, ਹੈਪੀ ਬਡਾਲਾ, ਗੁਰਜੀਤ ਰੱਤੀ, ਸੇਵਾ ਸਿੰਘ ਅਟਵਾਲ, ਸਾਗਰ ਅਟਵਾਲ, ਮੰਗਲਜੀਤ ਸੱਭਰਵਾਲ, ਗੁਰਮੀਤ ਮੱਟੂ, ਸੁਰਜੀਤ ਧਾਮ, ਪਿਆਰ ਕੰਡਿਆਲ, ਰਾਕੇਸ਼ ਗਿੱਲ, ਸਾਬੀ ਖੋਸਲਾ, ਗੁਰਕੀਰਤ ਸ਼ੇਰਗਿੱਲ ਤੇ ਹੋਰ ਕਈ ਅੰਬੇਡਕਰੀ ਸਾਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। 

ਪ੍ਰਬੰਧਕ ਕਮੇਟੀ ਵਲੋਂ ਮਿਸ਼ਨਰੀ ਕਲਾਕਾਰਾਂ ਨੂੰ ਸਿਰੋਪੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਨਿਰਮਲ ਸਹੋਤਾ ਨੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਸਭ ਸੰਗਤਾਂ ਦਾ ਧੰਨਵਾਦ ਕੀਤਾ ।ਸਮਾਰੋਹ ਮੌਕੇ ਸਟੇਜ ਸਕੱਤਰ ਦੀ ਸੇਵਾ ਉੱਘੇ ਮਿਸ਼ਨਰੀ ਪਰਮਿੰਦਰ ਪੈਰਿਸ ਵਲੋਂ ਬਾਖੂਭੀ ਨਿਭਾਈ ਗਈ ।ਇਸ ਸਮਾਰੋਹ ਵਿੱਚ ਹਾਜ਼ਰ ਸਮੂਹ ਸਾਥੀਆਂ ਨੇ ਇਸ ਗੱਲ ਉੱਤੇ ਵਚਨਬੱਧਤਾ ਪ੍ਰਗਟਾਈ ਕਿ ਉਹ ਆਉਣ ਵਾਲੇ ਸਮੇਂ ਵਿਚ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਪਹਿਲਾਂ ਨਾਲੋਂ ਵੀ ਹੋਰ ਪ੍ਰਫੁਲੱਤ ਕਰਨ ਲਈ ਜੰਗੀ ਪੱਧਰ ਤੇ ਯਤਨਸ਼ੀਲ ਰਹਿਣਗੇ।

Vandana

This news is Content Editor Vandana