ਫਰਾਂਸ ਦੇ ਅਰਬਪਤੀ ਬਰਨਾਰਡ ਪੈਰਿਸ ਚਰਚ ਲਈ ਦੇਣਗੇ 20 ਕਰੋੜ ਯੂਰੋ

04/16/2019 3:22:26 PM

ਪੈਰਿਸ (ਭਾਸ਼ਾ)— ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸਥਿਤ 12ਵੀਂ ਸਦੀ ਦੀ ਮਸ਼ਹੂਰ ਨੋਟਰੇ ਡੈਮ ਕੈਥੇਡ੍ਰਲ ਚਰਚ ਵਿਚ ਸੋਮਵਾਰ ਸ਼ਾਮ ਭਿਆਨਕ ਅੱਗ ਲੱਗ ਗਈ। ਲੱਗਭਗ 850 ਸਾਲ ਪੁਰਾਣੀ ਇਸ ਚਰਚ ਵਿਚ ਲੱਕੜ ਦਾ ਕੰਮ ਜ਼ਿਆਦਾ ਸੀ। ਇਸੇ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਉਸ ਨੂੰ ਕਾਬੂ ਕਰਨ ਵਿਚ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਰਾਂਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਚਰਚ ਨੂੰ ਦੁਬਾਰਾ ਬਣਾਉਣ ਦੀ ਗੱਲ ਕਹੀ ਹੈ। 

ਇਸ ਨੇਕ ਕੰਮ ਵਿਚ ਵਿਸ਼ਾਲ ਐੱਲ.ਵੀ.ਐੱਮ.ਐੱਚ. ਲਗਜ਼ਰੀ ਸਮੂਹ ਦੇ ਫ੍ਰਾਂਸੀਸੀ ਅਰਬਪਤੀ ਬਰਨਾਰਡ ਅਰਨਾਲਟ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਅਤੇ ਕੰਪਨੀ ਮਿਲ ਕੇ ਨੋਟਰੇ-ਡੈਮ ਕੈਥੇਡ੍ਰਲ ਦੀ ਮੁੜ ਉਸਾਰੀ ਲਈ 20 ਕਰੋੜ ਯੂਰੋ ਦੇਣਗੇ। ਸਰਕਾਰ ਵੱਲੋਂ ਵੀ ਚਰਚ ਦੀ ਮੁੜ ਉਸਾਰੀ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

Vandana

This news is Content Editor Vandana