ਖਾਰਕਿਵ ''ਚ ਰੂਸੀ ਡਰੋਨ ਹਮਲੇ ''ਚ 4 ਲੋਕਾਂ ਦੀ ਮੌਤ, 12 ਜ਼ਖਮੀ

04/04/2024 2:29:04 PM

ਕੀਵ (ਭਾਸ਼ਾ)- ਰੂਸੀ ਫੌਜਾਂ ਨੇ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਯੂਕ੍ਰੇਨ ਦੇ ਸ਼ਹਿਰ ਖਾਰਕਿਵ ਵਿੱਚ ਕਈ ਡਰੋਨ ਹਮਲੇ ਕੀਤੇ, ਜਿਸ ਵਿੱਚ 4 ਲੋਕ ਮਾਰੇ ਗਏ ਅਤੇ 12 ਜ਼ਖ਼ਮੀ ਹੋ ਗਏ। ਖੇਤਰੀ ਗਵਰਨਰ ਓਲੇਹ ਸਿਨਿਹੁਬੋਵ ਨੇ ਇਹ ਜਾਣਕਾਰੀ ਦਿੱਤੀ। ਰੂਸ ਨੇ ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਤੇ ਘੱਟੋ-ਘੱਟ 15 ਡਰੋਨ ਹਮਲੇ ਕੀਤੇ, ਜਿਨ੍ਹਾਂ ਵਿੱਚੋਂ ਕੁਝ ਨੂੰ ਹਵਾਈ ਰੱਖਿਆ ਬਲਾਂ ਨੇ ਅਸਫਲ ਕਰ ਦਿੱਤਾ।

ਇਹ ਵੀ ਪੜ੍ਹੋ: ਕੈਨੇਡਾ 'ਚ ਗੁੰਡਾਗਰਦੀ ਦੇ ਮਾਮਲੇ 'ਚ ਸ਼ਾਮਲ 3 ਭਾਰਤੀ ਚੜ੍ਹੇ ਪੁਲਸ ਅੜਿੱਕੇ, ਚੌਥਾ ਹਾਲੇ ਵੀ ਫਰਾਰ

ਰੂਸ ਵੱਲੋਂ ਹਾਲ ਹੀ ਵਿਚ ਇੱਕ-ਬਹੁਮੰਜ਼ਿਲਾ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ 3 ਬਚਾਅ ਕਰਮਚਾਰੀ ਮਾਰੇ ਗਏ ਸਨ ਅਤੇ 6 ਲੋਕ ਜ਼ਖ਼ਮੀ ਹੋਏ ਸਨ। ਡਰੋਨ ਹਮਲੇ ਵਿਚ ਇਕ ਹੋਰ 14 ਮੰਜ਼ਿਲਾ ਇਮਾਰਤ ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ ਇਕ 69 ਸਾਲਾ ਔਰਤ ਦੀ ਮੌਤ ਹੋ ਗਈ ਸੀ। ਰੂਸੀ ਫੌਜਾਂ ਨੇ ਹਾਲ ਹੀ ਦੇ ਹਫਤਿਆਂ ਵਿੱਚ ਵਾਰ-ਵਾਰ ਖਾਰਕੀਵ ਨੂੰ ਨਿਸ਼ਾਨਾ ਬਣਾਇਆ ਹੈ। ਇਹ ਪੂਰਬੀ ਯੂਕ੍ਰੇਨੀ ਸ਼ਹਿਰ ਰੂਸ ਦੀ ਸਰਹੱਦ ਦੇ ਨੇੜੇ ਹੈ ਅਤੇ ਇਸ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨ ਦੋਵਾਂ ਨਾਲ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ: ਕੈਨੇਡਾ ਦੀ ਪਾਰਲੀਮੈਂਟ 'ਚ ਭਾਰਤ ਵਿਰੋਧੀ ਮਤਾ ਪੇਸ਼, ਦੋਵਾਂ ਦੇਸ਼ਾਂ ਦੇ ਸਬੰਧ ਹੋ ਸਕਦੇ ਨੇ ਹੋਰ ਖ਼ਰਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

cherry

This news is Content Editor cherry