ਪਾਕਿਸਤਾਨ ''ਚ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਚਾਰ ਲੋਕ ਕੀਤੇ ਕਤਲ

07/19/2017 5:05:50 PM

ਕਵੇਟਾ— ਪਾਕਿਸਤਾਨ ਦੇ ਦੱਖਣ ਪੱਛਮੀ ਸੂਬੇ ਬਲੋਚਿਸਤਾਨ 'ਚ ਬੁੱਧਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਚਾਰ ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸੂਬੇ ਦੇ ਗ੍ਰਹਿ ਮੰਤਰੀ ਸਰਫਰਾਜ਼ ਬੁਗਤੀ ਨੇ ਦੱਸਿਆ ਕਿ ਹਜ਼ਾਰਾ ਭਾਈਚਾਰਾ ਦੇ ਤਿੰਨ ਪੁਰਸ਼ ਅਤੇ ਇਕ ਔਰਤ ਕਾਰ 'ਚ ਸਵਾਰ ਹੋ ਕੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ ਵੱਲ ਜਾ ਰਹੇ ਸਨ। ਇਸ ਦੌਰਾਨ ਕਵੇਟਾ ਨੇੜੇ ਰਾਜਮਾਰਗ 'ਤੇ ਮੋਟਰਸਾਈਕਲਾਂ 'ਤੇ ਸਵਾਰ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ 'ਚ ਕਾਰ ਸਵਾਰ ਸਾਰੇ ਲੋਕ ਮਾਰੇ ਗਏ। ਮਾਸਤੁੰਗ ਦੇ ਪੁਲਸ ਮੁਖੀ ਗਜਨਫਰ ਅਲੀ ਨੇ ਦੱਸਿਆ ਕਿ ਸ਼ੀਆਵਾਂ ਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਵਿਅਕਤੀ ਜਾਂ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ 'ਚ ਅਫਗਾਨਿਸਤਾਨ ਅਤੇ ਈਰਾਨ ਦੀ ਸਰਹੱਦ ਨੇੜਲੇ ਬਲੋਚਿਸਤਾਨ 'ਚ ਇਸ ਤਰ੍ਹਾਂ ਦੇ ਚਾਰ ਹਮਲੇ ਹੋ ਚੁੱਕੇ ਹਨ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਇਨ੍ਹਾਂ 'ਚ ਦੋ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।