ਸਾਊਦੀ ਅਰਬ ''ਚ ਵਾਪਰੀ ਸੜਕ ਦੁਰਘਟਨਾ ''ਚ ਚਾਰ ਭਾਰਤੀ ਕਾਮਿਆਂ ਦੀ ਮੌਤ

12/18/2019 6:00:16 PM

ਜੇਦਾਹ (ਯੂ.ਐੱਨ.ਆਈ.)- ਬੁੱਧਵਾਰ ਸਵੇਰੇ ਸਾਊਦੀ ਅਰਬ ਦੇ ਇਕ ਹਿੱਲ ਸਟੇਸ਼ਨ ਤੈਫ ਵਿਖੇ ਵਾਪਰੀ ਭਿਆਨਕ ਸੜਕ ਦੁਰਘਟਨਾ ਵਿਚ ਚਾਰ ਭਾਰਤੀ ਕਾਮਿਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਇਸ ਘਟਨਾ ਵਿਚ ਹੋਰ ਕਈ ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।

ਸਲਵਾਰ ਦੇ ਸਰਕਾਰੀ ਅਧਿਕਾਰੀਆਂ ਮੁਤਾਬਕ ਕਾਮੇ ਸਵੇਰੇ 7 ਵਜੇ ਅਲ ਸੈਲ ਖੇਤਰ ਇਕ ਵੈਨ ਵਿਚ ਸਵਾਰ ਸਨ ਜਦੋਂ ਉਹਨਾਂ ਦੇ ਵਾਹਨ 'ਤੇ ਇਕ ਕਾਰ ਡਿੱਗ ਗਈ। ਇਸ ਘਟਨਾ ਵਿਚ ਹੋਰ 19 ਮਜ਼ਦੂਰ ਜ਼ਖਮੀ ਹੋਏ ਹਨ, ਜਿਹਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਤੈਫ ਵਿਚਲੇ ਭਾਰਤੀ ਕੌਂਸਲੇਟ ਦੇ ਵਲੰਟੀਅਰ ਮੁਹੰਮਦ ਸਲੇਮ ਮੁਤਾਬਕ ਇਸ ਦੌਰਾਨ 6 ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਪਛਾਣ ਬਿਹਾਰੀ ਲਾਲ ਸ਼ਿਵ ਬਾਲਕ, ਉੱਤਰ ਪ੍ਰਦੇਸ਼ ਵਾਸੀ ਸ਼ੌਕਤ ਅਲੀ, ਰਾਜਸਥਾਨ ਤੋਂ ਘੇਵਾਰ ਦਾਲੀਚਨ ਅਤੇ ਮਹਾਰਾਸ਼ਟਰ ਤੋਂ ਫਿਦਾ ਹੁਸੈਨ ਕੁੱਲੂ ਸਿਦੀਕੀ ਵਜੋਂ ਹੋਈ ਹੈ।

ਭਾਰਤੀ ਕੌਂਸਲੇਟ ਦੀ ਹਮਨਾ ਮਰੀਅਮ ਤੇ ਹੋਰ ਅਧਿਕਾਰੀਆਂ ਸਾਊਦੀ ਅਧਿਕਾਰੀਆਂ ਦੇ ਨਾਲ ਪੀੜਤ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Baljit Singh

This news is Content Editor Baljit Singh