ਚਾਰ ਪੁਲਾੜ ਯਾਤਰੀ ਸਪੇਸਐਕਸ ਕੈਪਸੂਲ ਤੋਂ 200 ਦਿਨਾਂ ਬਾਅਦ ਧਰਤੀ ''ਤੇ ਪਰਤੇ

11/09/2021 10:57:15 AM

ਕੇਪ ਕੈਨਵੇਰਲ (ਏਜੰਸੀ): ਪੁਲਾੜ ਸਟੇਸ਼ਨ ‘ਤੇ 200 ਦਿਨ ਬਿਤਾਉਣ ਤੋਂ ਬਾਅਦ ਸੋਮਵਾਰ ਨੂੰ ਚਾਰ ਪੁਲਾੜ ਯਾਤਰੀ ਸਪੇਸਐਕਸ ਕੈਪਸੂਲ ਰਾਹੀਂ ਧਰਤੀ ‘ਤੇ ਉਤਰੇ। ਉਹਨਾਂ ਦਾ ਕੈਪਸੂਲ ਰਾਤ ਦੇ ਹਨੇਰੇ ਵਿੱਚ ਫਲੋਰੀਡਾ ਦੇ ਪੇਨਸਾਕੋਲਾ ਤੱਟ 'ਤੇ ਮੈਕਸੀਕੋ ਦੀ ਖਾੜੀ ਵਿੱਚ ਉਤਰਿਆ। ਉਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਣ ਦੇ ਸਿਰਫ ਅੱਠ ਘੰਟੇ ਬਾਅਦ ਧਰਤੀ 'ਤੇ ਪਹੁੰਚੇ, ਜਿਸ ਨਾਲ ਉਨ੍ਹਾਂ ਦੇ ਸਥਾਨ 'ਤੇ ਬੁੱਧਵਾਰ ਰਾਤ ਤੱਕ ਸਪੇਸਐਕਸ ਤੋਂ ਚਾਰ ਹੋਰ ਪੁਲਾੜ ਯਾਤਰੀਆਂ ਲਈ ਸਪੇਸ ਸਟੇਸ਼ਨ ਲਈ ਰਵਾਨਾ ਹੋਣ ਦਾ ਰਸਤਾ ਤਿਆਰ ਹੋ ਗਿਆ। ਇਹਨਾਂ ਚਾਰ ਪੁਲਾੜ ਯਾਤਰੀਆਂ ਨੇ ਪਹਿਲਾਂ ਉਡਾਣ ਭਰਨੀ ਸੀ ਪਰ ਖਰਾਬ ਮੌਸਮ ਅਤੇ ਇੱਕ ਪੁਲਾੜ ਯਾਤਰੀ ਦੀ ਅਣਜਾਣ ਮੈਡੀਕਲ ਸਥਿਤੀ ਕਾਰਨ ਦੇਰੀ ਹੋ ਗਈ। 

ਨਾਸਾ ਦੇ ਪੁਲਾੜ ਯਾਤਰੀ ਸ਼ੇਨ ਕਿਮਬਰੋ ਅਤੇ ਮੇਗਨ ਮੈਕਆਰਥਰ, ਜਾਪਾਨ ਦੇ ਅਕੀਹਿਤੋ ਹੋਸ਼ੀਡੇ ਅਤੇ ਫਰਾਂਸ ਦੇ ਥਾਮਸ ਪੇਸਕੇਟ ਨੇ ਸੋਮਵਾਰ ਸਵੇਰੇ ਵਾਪਸ ਆਉਣਾ ਸੀ ਪਰ ਤੇਜ਼ ਹਵਾਵਾਂ ਕਾਰਨ ਉਨ੍ਹਾਂ ਦੀ ਵਾਪਸੀ ਵਿੱਚ ਦੇਰੀ ਹੋ ਗਈ। ਨਾਸਾ ਦੇ ਪੁਲਾੜ ਯਾਤਰੀ ਮਾਰਕ ਵੇਂਡੇ ਹੇਈ ਨੇ ਸਪੇਸ ਸਟੇਸ਼ਨ ਤੋਂ ਸਾਥੀ ਪੁਲਾੜ ਯਾਤਰੀਆਂ ਨੂੰ ਅਲਵਿਦਾ ਕਹਿ ਦਿੱਤੀ ਅਤੇ ਮੈਕਆਰਥਰ ਨੂੰ ਕਿਹਾ,"ਮੈਂ ਨੇੜਲੇ ਮੋਡਿਊਲ ਤੋਂ ਤੁਹਾਡੇ ਠਹਾਕਿਆਂ ਦੀ ਆਵਾਜ਼ ਸੁਣਨ ਦੀ ਕਮੀ ਮਹਿਸੂਸ ਕਰਾਂਗਾ।" ਇਹਨਾਂ ਚਾਰੇ ਪੁਲਾੜ ਯਾਤਰੀਆਂ ਦਾ ਧਰਤੀ 'ਤੇ ਵਾਪਸੀ ਦਾ ਰਸਤਾ ਆਸਾਨ ਨਹੀਂ ਸੀ। ਉਹਨਾਂ ਦੇ ਕੈਪਸੂਲ ਦਾ ਟਾਇਲਟ ਟੁੱਟ ਗਿਆ ਸੀ ਅਤੇ ਉਹਨਾਂ ਨੂੰ ਘਰ ਵਾਪਸੀ ਦੇ ਅੱਠ ਘੰਟੇ ਦੇ ਸਫ਼ਰ ਦੌਰਾਨ ਡਾਇਪਰ ਪਹਿਨਣਾ ਪਿਆ ਸੀ। 

ਪੜ੍ਹੋ ਇਹ ਅਹਿਮ ਖਬਰ - ਦੁਬਈ 'ਚ ਕੰਮ ਕਰਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ, Emirates ਨੇ ਖੋਲ੍ਹੇ ਆਪਣੇ ਦਰਵਾਜ਼ੇ

ਇਸ ਤੋਂ ਪਹਿਲਾਂ ਅਪ੍ਰੈਲ ਵਿਚ ਲਾਂਚ ਤੋਂ ਤੁਰੰਤ ਬਾਅਦ ਮਿਸ਼ਨ ਕੰਟਰੋਲ ਨੇ ਪੁਲਾੜ ਵਿਚ ਉਨ੍ਹਾਂ ਦੇ ਕੈਪਸੂਲ ਨਾਲ ਮਲਬੇ ਦੇ ਟੁਕੜੇ ਦੇ ਟਕਰਾਉਣ ਬਾਰੇ ਚੇਤਾਵਨੀ ਦਿੱਤੀ ਸੀ ਪਰ ਬਾਅਦ ਵਿਚ ਇਹ ਚੇਤਾਵਨੀ ਗਲਤ ਸਾਬਤ ਹੋਈ। ਪੁਲਾੜ ਸਟੇਸ਼ਨ 'ਤੇ ਜਾਣ ਵਾਲਾ ਅਗਲਾ ਦਲ ਉਥੇ ਛੇ ਮਹੀਨਿਆਂ ਤੱਕ ਰਹੇਗਾ। ਇੱਕ ਜਾਪਾਨੀ ਉਦਯੋਗਪਤੀ ਅਤੇ ਉਸਦਾ ਨਿੱਜੀ ਸਹਾਇਕ ਦਸੰਬਰ ਵਿੱਚ ਰੂਸ ਦੀ ਪੁਲਾੜ ਏਜੰਸੀ ਤੋਂ ਰਵਾਨਾ ਹੋਣਗੇ। ਇਸ ਤੋਂ ਬਾਅਦ ਫਰਵਰੀ 'ਚ ਸਪੇਸਐਕਸ ਤੋਂ ਤਿੰਨ ਕਾਰੋਬਾਰੀ ਪੁਲਾੜ 'ਚ ਜਾਣਗੇ।

Vandana

This news is Content Editor Vandana