ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਹੋਏ ਹਸਪਤਾਲ ''ਚ ਦਾਖਲ

10/15/2021 9:48:36 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਮੰਗਲਵਾਰ ਨੂੰ ਬਲੱਡ ਇਨਫੈਕਸ਼ਨ ਕਾਰਨ ਹਸਪਤਾਲ 'ਚ ਦਾਖਲ ਹੋਏ। ਉਨ੍ਹਾਂ ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ ਇਰਵਿਨ ਮੈਡੀਕਲ ਸੈਂਟਰ 'ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਡਾਕਟਰ ਅਲਪੇਸ਼ ਅਮੀਨ ਅਤੇ ਡਾ: ਲੀਸਾ ਬਾਰਡੈਕ ਦੇ ਸਾਂਝੇ ਬਿਆਨ ਅਨੁਸਾਰ ਬਿਲ ਕਲਿੰਟਨ ਦਾ ਯੂਨੀਵਰਸਿਟੀ ਆਫ ਕੈਲੀਫੋਰਨੀਆ ਇਰਵਿਨ ਮੈਡੀਕਲ ਸੈਂਟਰ 'ਚ ਇਲਾਜ ਕੀਤਾ ਗਿਆ ਹੈ। ਉਨ੍ਹਾਂ ਨੂੰ ਐਂਟੀਬਾਇਓਟਿਕਸ ਅਤੇ ਹੋਰ ਟ੍ਰੀਟਮੈਂਟ  ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : BSF ਮਾਮਲੇ ’ਤੇ ਬੋਲੇ ਪਰਗਟ ਸਿੰਘ, BJP ਪਲਾਨ ਬਣਾਉਂਦੀ, ਕੈਪਟਨ ਲਾਗੂ ਤੇ ਅਕਾਲੀ ਦਲ ਕਰਦੈ ਹਮਾਇਤ (ਵੀਡੀਓ)

ਕਲਿੰਟਨ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਹਸਪਤਾਲ 'ਚ ਦਾਖਲ ਹੋਣਾ ਕੋਵਿਡ ਨਾਲ ਸਬੰਧਤ ਨਹੀਂ ਹੈ। ਕਲਿੰਟਨ ਦੇ ਡਾਕਟਰਾਂ ਅਨੁਸਾਰ ਦੋ ਦਿਨਾਂ ਦੇ ਇਲਾਜ ਤੋਂ ਬਾਅਦ, ਉਨ੍ਹਾਂ ਦੇ ਪਲੇਟਲੈਟਸ ਦੀ ਗਿਣਤੀ ਘੱਟ ਰਹੀ ਹੈ ਅਤੇ ਉਹ ਚੰਗੀ ਤਰ੍ਹਾਂ ਠੀਕ ਹੋਣ ਲਈ ਹਸਪਤਾਲ 'ਚ ਹਨ। ਬਿਲ ਕਲਿੰਟਨ ਨੇ 1993 ਤੋਂ 2001 ਤੱਕ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।  2004 'ਚ ਵੀ, ਛਾਤੀ ਦੀ ਤਕਲੀਫ ਅਤੇ ਸਾਹ ਦੀ ਕਮੀ ਦਾ ਸਾਹਮਣਾ ਕਰਨ ਤੋਂ ਬਾਅਦ ਨਿਊਯਾਰਕ ਦੇ ਕੋਲੰਬੀਆ ਪ੍ਰੈਸਬਾਇਟੀਰੀਅਨ ਹਸਪਤਾਲ ਵਿਖੇ ਕਲਿੰਟਨ ਦੀ ਬਾਈਪਾਸ ਸਰਜਰੀ ਹੋਈ ਸੀ। ਇਸ ਸਰਜਰੀ ਦੇ ਬਾਅਦ ਵੀ ਕਲਿੰਟਨ ਨੇ ਕਈ ਵਾਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ।

ਇਹ ਵੀ ਪੜ੍ਹੋ : ਬ੍ਰਿਟਿਸ਼ MP ਡੇਵਿਡ ਐਮੇਸ 'ਤੇ ਕਾਤਲਾਨਾ ਹਮਲਾ, ਹੋਈ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar