ਬੋਰਿਸ ਜੌਨਸਨ ਨੇ ਲੰਡਨ ''ਚ ਯਹੂਦੀ ਵਿਰੋਧੀ ਰੈਲੀ ਦੀ ਕੀਤੀ ਨਿੰਦਾ, 120 ਤੋਂ ਵਧੇਰੇ ਲੋਕ ਗ੍ਰਿਫ਼ਤਾਰ

11/12/2023 11:46:51 AM

ਲੰਡਨ (ਏਐਨਆਈ)  ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੰਡਨ ਵਿੱਚ ਯਹੂਦੀ ਵਿਰੋਧੀ ਰੈਲੀ ਦੀ ਨਿੰਦਾ ਕੀਤੀ। ਨਾਲ ਹੀ ਉਨ੍ਹਾਂ ਹਮਾਸ ਵੱਲੋਂ ਇਜ਼ਰਾਈਲ 'ਤੇ 7 ਅਕਤੂਬਰ ਨੂੰ ਕੀਤੇ ਗਏ ਹਮਲੇ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਹਮਾਸ ਇਜ਼ਰਾਈਲ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣ ਦੇ ਆਪਣੇ ਇਰਾਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਵੇਗਾ।

ਫਲਸਤੀਨ ਦੇ ਸਮਰਥਨ ਵਿੱਚ ਕੱਢੀ ਗਈ ਰੈਲੀ 

ਨਿਊਜ਼ ਏਜੰਸੀ ਏ.ਐਨ.ਆਈ ਦੇ ਮੁਤਾਬਕ ਲੰਡਨ 'ਚ ਲੋਕਾਂ ਨੇ ਇਜ਼ਰਾਇਲੀ ਫੌਜ ਵਲੋਂ ਗਾਜ਼ਾ 'ਚ ਚੱਲ ਰਹੀ ਕਾਰਵਾਈ ਦੇ ਵਿਰੋਧ 'ਚ ਫਲਸਤੀਨ ਦੇ ਸਮਰਥਨ 'ਚ ਰੈਲੀ ਕੱਢੀ। ਇਸ ਦੌਰਾਨ ਸੈਂਕੜੇ ਲੋਕ ਇਕੱਠੇ ਹੋਏ ਅਤੇ ਇਜ਼ਰਾਇਲੀ ਕਾਰਵਾਈ ਖ਼ਿਲਾਫ਼ ਗੁੱਸਾ ਜ਼ਾਹਰ ਕੀਤਾ। ਹਾਲਾਂਕਿ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਰੈਲੀ ਦੀ ਨਿੰਦਾ ਕੀਤੀ ਹੈ।

ਲੰਡਨ ਦੀਆਂ ਸੜਕਾਂ 'ਤੇ ਯਹੂਦੀ ਵਿਰੋਧੀ ਨਾਅਰਿਆਂ ਤੋਂ ਹੈਰਾਨ - ਬੋਰਿਸ ਜੌਨਸਨ

ਸਾਬਕਾ ਪ੍ਰਧਾਨ ਮੰਤਰੀ ਜੌਨਸਨ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਨੂੰ ਖ਼ਤਮ ਹੋਏ ਲਗਭਗ 80 ਸਾਲ ਹੋ ਗਏ ਹਨ। ਲੰਡਨ ਦੀਆਂ ਸੜਕਾਂ 'ਤੇ ਅਜਿਹੇ ਯਹੂਦੀ ਵਿਰੋਧੀ ਨਾਅਰੇ ਸੁਣ ਕੇ ਹੈਰਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਯੂਰਪ ਵਿੱਚ ਫਿਰ ਤੋਂ ਨਫ਼ਰਤ ਵਧ ਰਹੀ ਹੈ, ਜਿਸ ਨੂੰ ਅਸੀਂ ਮਿਲ ਕੇ ਖ਼ਤਮ ਕਰਨਾ ਹੈ। ਉਹ ਇਜ਼ਰਾਈਲ ਨੂੰ ਨਕਸ਼ੇ ਤੋਂ ਮਿਟਾਉਣਾ ਚਾਹੁੰਦੇ ਹਨ। ਅੱਜ ਉਹੀ ਨਾਅਰੇ ਲਗਾ ਰਹੇ ਸਨ। ਪਰ ਉਹ ਕਾਮਯਾਬ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪੁਲਿਸ ਦਾ ਧੰਨਵਾਦ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਮਲੇਸ਼ੀਆ ਏਅਰਲਾਈਨ ਦੀ ਕੁਆਲਾਲੰਪੁਰ–ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ, ਯਾਤਰੀਆਂ ਦਾ ਨਿੱਘਾ ਸਵਾਗਤ

ਪੁਲਸ ਨੇ 120 ਤੋਂ ਵੱਧ ਲੋਕਾਂ ਨੂੰ ਕੀਤਾ ਗ੍ਰਿਫਤਾਰ 

ਦੱਸ ਦੇਈਏ ਕਿ ਰੈਲੀ ਦੌਰਾਨ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ। ਹਾਲਾਂਕਿ ਮੈਟਰੋਪੋਲੀਟਨ ਪੁਲਸ ਨੇ ਹਾਈਡ ਪਾਰਕ ਤੋਂ ਅਮਰੀਕੀ ਦੂਤਘਰ ਤੱਕ 1,850 ਅਧਿਕਾਰੀ ਤਾਇਨਾਤ ਕੀਤੇ ਹਨ। ਇਸ ਦੌਰਾਨ ਪੁਲਸ ਨੇ 120 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।


ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਕੀਤਾ ਸੀ ਹਮਲਾ 

ਜ਼ਿਕਰਯੋਗ ਹੈ ਕਿ ਗਾਜ਼ਾ 'ਚ ਨਾਗਰਿਕਾਂ ਦੀ ਮੌਤ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਜੰਗ ਨੂੰ ਰੋਕਣ ਲਈ ਪੂਰੀ ਦੁਨੀਆ 'ਚ ਫਲਸਤੀਨ ਦੇ ਸਮਰਥਨ 'ਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ। ਇਜ਼ਰਾਇਲੀ ਫੌਜ ਦੀ ਕਾਰਵਾਈ 'ਚ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   

Vandana

This news is Content Editor Vandana